ਇੰਟਰਨੈੱਟ ਆਫ ਥਿੰਗਜ਼ ਕੀ ਹੈ?
ਇੰਟਰਨੈਟ ਆਫ ਥਿੰਗਜ (ਆਈੳਟੀ) ਭੌਤਿਕ ਚੀਜਾਂ ਦਾ ਨੈਟਵਰਕ ਹੈ ਜੋ ਇੰਟਰਨੈਟ ਤੇ ਹੋਰ ਡਿਵਾਈਸਾਂ ਦੇ ਨਾਲ ਜੁੜਨ ਅਤੇ ਉਹਨਾਂ ਨਾਲ ਡਾਟੇ ਦਾ ਅਦਾਨ-ਪ੍ਰਦਾਨ ਕਰਨ ਦੇ ਉਦੇਸ਼ ਨਾਲ ਸੈਂਸਰਾਂ, ਸਾਫਟਵੇਅਰ ਅਤੇ ਹੋਰ ਤਕਨਾਲੋਜੀਆਂ ਦੇ ਨਾਲ ਜੋੜਿਆ ਜਾਂਦਾ ਹੈ। ਇਹ ਉਪਕਰਨ ਆਮ ਘਰੇਲੂ ਚੀਜਾਂ ਤੋਂ ਲੈ ਕੇ ਸੂਝਵਾਨ ਉਦਯੋਗਿਕ ਸਾਧਨਾਂ ਤੱਕ ਹੁੰਦੇ ਹਨ। ਪਿਛਲੇ ਕੁਝ ਸਾਲਾਂ ਤੋਂ ਇੰਟਰਨੈਟ ਆਫ ਥਿੰਗਜ ਸਭ ਤੋਂ ਮਹੱਤਵਪੂਰਨ ਤਕਨਾਲੋਜੀ ਬਣ ਗਈ ਹੈ। ਹੁਣ ਅਸੀਂ ਰਸੋਈ ਉਪਕਰਨਾਂ, ਕਾਰਾਂ,ਥਰਮੋਸਟੇਟਸ, ਬੇਬੀ ਮੋਨੀਟਰਾਂ ਨੂੰ ਏਮਬੈਡਡ ਡਿਵਾਈਸਾਂ ਦੁਆਰਾ ਇੰਟਰਨੈਟ ਦੇ ਨਾਲ ਜੋੜ ਸਕਦੇ ਹਾਂ।
ਇਸ ਤਰ੍ਹਾਂ ਲੋਕਾਂ, ਪ੍ਰਕਿਰਿਆਵਾਂ ਤੇ ਚੀਜਾਂ ਦੇ ਵਿਚਕਾਰ ਸਹਿਜ ਸੰਚਾਰ ਸੰਭਵ ਹੋ ਸਕਿਆ ਹੈ। ਇੰਟਰਨੈਟ ਆਫ ਥਿੰਗਜ ਦੀ ਮੱਦਦ ਨਾਲ ਘੱਟ ਖਰਚ ਅਤੇ ਘੱਟ ਮਨੁੱਖੀ ਦਖਲਅੰਦਾਜੀ ਦੇ ਡਾਟਾ ਸਾਂਝਾ ਤੇ ਇਕੱਠਾ ਕੀਤਾ ਜਾ ਸਕਦਾ ਹੈ।ਇੰਟਰਨੈਟ ਆਫ ਥਿੰਗਜ ਕੰਮ ਕਿਵੇਂ ਕਰਦਾ ਹੈ?ਇੱਕ ਆਈੳਟੀ ਈਕੋਸਿਸਟਮ ਦੇ ਵਿੱਚ ਵੈੱਬ-ਸਮਰੱਥ ਸਮਾਰਟ ਡਿਵਾਈਸਾਂ ਸ਼ਾਮਲ ਹੁੰਦੀਆਂ ਹਨ ਜੋ ਏਮਬੇਡਡ ਪ੍ਰਣਾਲੀ ਦੀ ਵਰਤੋਂ ਕਰਦੀਆਂ ਹਨ ਜਿਵੇਂ ਕਿ ਪ੍ਰੋਸੈਸਰ, ਸੈਂਸਰ ਅਤੇ ਸੰਚਾਰ ਹਾਰਡਵੇਅਰ ਇਨ੍ਹਾਂ ਵੱਲੋਂ ਆਪਣੇ ਵਾਤਾਵਰਣ ਤੋਂ ਪ੍ਰਾਪਤ ਕੀਤੇ ਡਾਟੇ ਨੂੰ ਇਕੱਠਾ ਕਰਨ, ਭੇਜਣ ਅਤੇ ਉਸ ’ਤੇ ਕੰਮ ਕਰਨ ਲਈ ਆਈੳਟੀ ਡਿਵਾਈਸਾਂ ਨੂੰ ਉਹ ਸੈਂਸਰ ਡਾਟਾ ਸਾਂਝਾ ਕੀਤਾ ਜਾਂਦਾ ਹੈ ਜੋ ਉਹ ਇੱਕ ਆਈੳਟੀ ਗੇਟਵੇ ਜਾਂ ਹੋਰ ਕਿਨਾਰੇ ਉਪਕਰਨ ਦੇ ਨਾਲ ਜੁੜ ਕੇ ਇਕੱਠਾ ਕਰਦੇ ਹਨ ਜਿੱਥੇ ਡਾਟੇ ਨੂੰ ਕਲਾਉਡ ’ਤੇ ਭੇਜਿਆ ਜਾਂਦਾ ਹੈ
ਜਿੱਥੇ ਇਸਦਾ ਵਿਸ਼ਲੇਸ਼ਣ ਕੀਤਾ ਜਾ ਸਕੇ ਜਾਂ ਇਸ ਦਾ ਵਿਸ਼ਲੇਸ਼ਣ ਸਥਾਨਕ ਪੱਧਰ ’ਤੇ ਹੀ ਕੀਤਾ ਜਾਂਦਾ ਹੈ। ਕਈ ਵਾਰ ਇਹ ਉਪਕਰਨ ਹੋਰ ਸਬੰਧਤ ਡਿਵਾਈਸਾਂ ਦੇ ਨਾਲ ਸੰਚਾਰ ਕਰਦੇ ਹਨ ਤੇ ਇੱਕ-ਦੂਜੇ ਤੋਂ ਪ੍ਰਾਪਤ ਜਾਣਕਾਰੀ ’ਤੇ ਕੰਮ ਕਰਦੇ ਹਨ। ਉਪਕਰਨ ਜਿਆਦਾਤਰ ਕੰਮ ਮਨੁੱਖੀ ਦਖਲਅੰਦਾਜੀ ਤੋਂ ਬਿਨਾਂ ਕਰਦੇ ਹਨ। ਪਰ ਲੋਕ ਡਿਵਾਈਸਾਂ ਦੇ ਨਾਲ ਗੱਲਬਾਤ ਕਰ ਸਕਦੇ ਹਨ, ਉਨ੍ਹਾਂ ਨੂੰ ਨਿਰਧਾਰਤ ਕਰ ਸਕਦੇ ਹਨ, ਉਨ੍ਹਾਂ ਨੂੰ ਨਿਰਦੇਸ਼ ਦੇ ਸਕਦੇ ਹਨ ਜਾਂ ਡਾਟਾ ਤੱਕ ਪਹੁੰਚ ਸਕਦੇ ਹਨ।ਇੰਟਰਨੈੱਟ ਆਫ ਥਿੰਗਜ ਕਿਉਂ ਮਹਤੱਵਪੂਰਨ ਹੈ?ਇੰਟਰਨੈਟ ਆਫ ਥਿੰਗਜ ਲੋਕਾਂ ਨੂੰ ਜਿੰਦਗੀ ਚੰਗੇ ਢੰਗ ਨਾਲ ਜਿਊਣ ਵਿੱਚ ਮੱਦਦ ਕਰਦਾ ਹੈ। ਅੱਜ-ਕੱਲ੍ਹ ਇੰਟਰਨੈਟ ਆਫ ਥਿੰਗਜ ਨੇ ਲੋਕਾਂ ਦੀ ਜਿੰਦਗੀ ’ਤੇ ਪੂਰਾ ਨਿਯੰਤਰਣ ਪਾ ਲਿਆ ਹੈ
ਜਿਵੇਂ ਕਿ ਘਰਾਂ ਨੂੰ ਸਵੈ-ਚਾਲਤ ਕਰਨ ਲਈ ਸਮਾਰਟ ਡਿਵਾਈਸਾਂ ਦੀ ਪੇਸ਼ਕਸ਼, ਇੰਟਰਨੈਟ ਆਫ ਥਿੰਗਜ ਵਪਾਰ ਲਈ ਜਰੂਰੀ ਹੈ ਇਹ ਵਪਾਰ ਨੂੰ ਅਸਲ-ਸਮੇਂ ਦੀ ਨਜ਼ਰ ਪ੍ਰਦਾਨ ਕਰਦਾ ਹੈ ਕਿ ਉਨ੍ਹਾਂ ਦੇ ਸਿਸਟਮ ਅਸਲ ਦੇ ਵਿੱਚ ਕਿਵੇਂ ਕੰਮ ਕਰਦੇ ਹਨ ਇਸਦੇ ਵਿੱਚ ਮਸ਼ੀਨਾਂ ਦੀ ਕਾਰਗੁਜ਼ਾਰੀ ਤੋਂ ਲੈ ਕੇ ਸਪਲਾਈ ਚੈਨ ਅਤੇ ਲੌਜਿਸਟਿਕ ਉਪਰੇਸ਼ਨਾਂ ਤੱਕ ਸਭ ਦੀ ਸੂਝ ਪ੍ਰਦਾਨ ਕਰਦੇ ਹਨ। ਇੰਟਰਨੈਟ ਆਫ ਥਿੰਗਜ ਸਵੈ-ਚਾਲਤ ਪ੍ਰਕਿਰਿਆਵਾਂ ਤੇ ਲੇਬਰ ਦੀਆਂ ਕੀਮਤਾਂ ਨੂੰ ਘਟਾਉਣ ਦੇ ਯੋਗ ਬਣਾਉਂਦੀ ਹੈ। ਇਹ ਰਹਿੰਦ-ਖੂੰਹਦ ਨੂੰ ਵੀ ਘੱਟ ਕਰਦਾ ਹੈ ਅਤੇ ਸੇਵਾਵਾਂ ਦੀ ਸਪੁਰਦਗੀ ਨੂੰ ਬਿਹਤਰ ਬਣਾਉਂਦਾ ਹੈ ਜਿਸ ਨਾਲ ਚੀਜਾਂ ਦਾ ਨਿਰਮਾਣ ਤੇ ਸਪਲਾਈ ਕਰਨਾ ਘੱਟ ਮਹਿੰਗਾ ਹੋ ਜਾਂਦਾ ਹੈ। ਇਹ ਗਾਹਕ ਦੇ ਨਾਲ ਲੈਣ-ਦੇਣ ਦੇ ਵਿੱਚ ਪਾਰਦਰਸ਼ਿਤਾ ਵਧਾਉਂਦਾ ਹੈ।
ਇੰਟਰਨੈਟ ਆਫ ਥਿੰਗਜ ਦੇ ਲਾਭ:
- 1.ਇੰਟਰਨੈਟ ਆਫ ਥਿੰਗਜ ਦੇ ਵਿੱਚ ਕਿਸੇ ਵੀ ਸਮੇਂ, ਕਿਤੋਂ ਵੀ, ਕਿਸੇ ਵੀ ਡਿਵਾਈਸ ਤੋਂ ਜਾਣਕਾਰੀ ਪ੍ਰਾਪਤ ਕਰਨ ਦੀ ਯੋਗਤਾ ਹੈ।
- 2.ਇੰਟਰਨੈਟ ਆਫ ਥਿੰਗਜ ਜੁੜੇ ਹੋਏ ਇਲੈਕਟ੍ਰਾਨਿਕ ਡਿਵਾਈਸਾਂ ਦੇ ਵਿਚਕਾਰ ਸੰਚਾਰ ਵਿੱਚ ਸੁਧਾਰ ਕਰਦੀ ਹੈ।
- 3.ਇੰਟਰਨੈਟ ਆਫ ਥਿੰਗਜ ਜੁੜੇ ਹੋਏ ਨੈੱਟਵਰਕ ਦੇ ਵਿੱਚ ਡਾਟਾ ਪੈਕਟ ਦੇ ਤਬਾਦਲੇ ਦੇ ਦੌਰਾਨ ਸਮੇਂ ਅਤੇ ਪੈਸੇ ਦੀ ਬੱਚਤ ਕਰਦੀ ਹੈ।
- 4.ਇੰਟਰਨੈਟ ਆਫ ਥਿੰਗਜ ਕਾਰੋਬਾਰ ਦੀਆਂ ਸੇਵਾਵਾਂ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਅਤੇ ਮਨੁੱਖੀ ਦਖਲਅੰਦਾਜੀ ਘਟਾਉਣ ਵਿੱਚ ਮੱਦਦ ਕਰਨ ਵਾਲੇ ਕੰਮਾਂ ਨੂੰ ਸਵੈ-ਚਾਲਿਤ ਕਰਦੀ ਹੈ।
ਇੰਟਰਨੈਟ ਆਫ ਥਿੰਗਜ ਦੀਆਂ ਹਾਨੀਆਂ
- 1.ਜਦੋਂ ਜੁੜੇ ਹੋਏ ਡਿਵਾਈਸਾਂ ਦੀ ਗਿਣਤੀ ਵਧਦੀ ਹੈ ਅਤੇ ਉਹਨਾਂ ਦੇ ਵਿੱਚ ਵਧੇਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਹੈਕਰ ਵੱਲੋਂ ਗੁਪਤ ਜਾਣਕਾਰੀ ਚੋਰੀ ਕਰਨ ਦੀ ਸੰਭਾਵਨਾ ਵਧ ਜਾਂਦੀ ਹੈ।
- 2.ਉਦਯੋਗਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਆਈੳਟੀ ਡਿਵਾਈਸ ਲਗਾਏ ਜਾਂਦੇ ਹਨ, ਇਨ੍ਹਾਂ ਡਿਵਾਈਸਾਂ ਤੋਂ ਡਾਟਾ ਪ੍ਰਾਪਤ ਕਰਨਾ ਅਤੇ ਉਸਦਾ ਪ੍ਰਬੰਧ ਜਾਂ ਰੱਖ-ਰਖਾਅ ਕਰਨਾ ਬਹੁਤ ਮੁਸ਼ਕਲ ਹੈ।
- 3.ਜੇ ਸਿਸਟਮ ਦੇ ਵਿੱਚ ਕੋਈ ਬੱਗ ਹੈ ਤੇ ਇਸ ਦੀ ਸੰਭਾਵਨਾ ਹੈ ਜੁੜਿਆ ਹਰ ਡਿਵਾਈਸ ਖਰਾਬ ਹੋ ਜਾਵੇਗਾ।
- 4.ਕਿਉਂਕਿ ਆਈੳਟੀ ਲਈ ਅਨਕੂਲਤਾ ਦਾ ਕੋਈ ਮਾਡਲ ਨਹੀਂ ਹੈ ਇਸ ਲਈ ਵੱਖ-ਵੱਖ ਨਿਰਮਾਤਾਵਾਂ ਦੇ ਡਿਵਾਈਸਾਂ ਲਈ ਇੱਕ-ਦੂਜੇ ਨਾਲ ਗੱਲਬਾਤ ਕਰਨਾ ਮੁਸ਼ਕਲ ਹੈ।
ਅੰਮ੍ਰਿਤਬੀਰ ਸਿੰਘ ਮੋ. 98770-94504
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ