ਘਰਾਟ ਪਿੰਡ ਦੇ ਡੇਰਾ ਸ਼ਰਧਾਲੂਆਂ ਦਾ ਗੁਰੂ ਪਿਆਰ ਦਾ ਅਦੁੱਤੀ ਜਜ਼ਬਾ

ਪੂਜਨੀਕ ਗੁਰੂ ਜੀ ਦੇ 54ਵੇਂ ਪਵਿੱਤਰ ਅਵਤਾਰ ਮਹੀਨੇ ਮੌਕੇ 54 ਫੁੱਟ ਦਾ ਵਧਾਈ ਕਾਰਡ ਭੇਜਿਆ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ ਅਵਤਾਰ ਦਿਹਾੜਾ 15 ਅਗਸਤ ਸਾਧ-ਸੰਗਤ ਵੱਖ-ਵੱਖ ਤਰੀਕੇ ਨਾਲ ਮਨਾ ਰਹੀ ਹੈ । ਪੂਰਾ ਅਗਸਤ ਮਹੀਨਾ ਹੀ ਸਾਧ-ਸੰਗਤ ਗੁਰੂ ਦੇ ਪਿਆਰ ਵਿੱਚ ਰੰਗੀ ਰਹਿੰਦੀ ਹੈ। ਇਸ ਮਹੀਨੇ ਸਾਧ-ਸੰਗਤ ਵੱਡੀ ਗਿਣਤੀ ਵਿੱਚ ਪੌਦੇ ਲਾਉਂਦੀ ਹੈ,

ਰਾਸ਼ਨ ਵੰਡਿਆ ਜਾਂਦਾ ਹੈ ਤੇ ਲੋੜਵੰਦਾਂ ਦੀ ਮੱਦਦ ਕੀਤੀ ਜਾਂਦੀ ਹੈ ਪਰ ਇਸ ਸਭ ਦੇ ਚਲਦਿਆਂ ਬਲਾਕ ਮਹਿਲਾਂ ਚੌਕ (ਸੰਗਰੂਰ) ਅਧੀਨ ਪੈਂਦੇ ਪਿੰਡ ਘਰਾਟ ਇੱਕ ਅਜਿਹਾ ਦਿਲਚਸਪ ਕੰਮ ਕੀਤਾ ਹੈ। ਜਿਸ ਦੀ ਚਾਰੇ ਪਾਸੇ ਚਰਚਾ ਹੋ ਰਹੀ ਹੈ। ਪੂਜਨੀਕ ਗੁਰੂ ਜੀ ਦੇ ਪਿਆਰ ’ਚ ਰੰਗੇ ਪਿੰਡ ਘਰਾਟ ਦੇ ਸ਼ਰਧਾਲੂਆਂ ਨੇ ਪੂਜਨੀਕ ਗੁਰੂ ਜੀ ਨੂੰ ਉਨ੍ਹਾਂ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਵਧਾਈ ਦੇਣ ਲਈ 54 ਫੁੱਟ ਦਾ ਇੱਕ ਵਧਾਈ ਕਾਰਡ ਤਿਆਰ ਕੀਤਾ ਹੈ। ਇਸ ਕੰਮ ਲਈ ਪਿੰਡ ਦੇ ਦਰਜ਼ਨ ਤੋਂ ਵੱਧ ਡੇਰਾ ਪ੍ਰੇਮੀਆਂ ਤੇ ਭੈਣਾਂ ਨੇ ਦਿਨ ਰਾਤ ਕਰਕੇ ਤਕਰੀਬਨ ਇੱਕ ਹਫ਼ਤੇ ਦੇ ’ਚ ਇਸ ਕਾਰਡ ਨੂੰ ਬੇਹੱਦ ਖੂਬਸੂਰਤ ਤੇ ਦਿਲਕਸ਼ ਬਣਾਇਆ।

ਇਸ ਕਾਰਡ ਨੂੰ ਤਿਆਰ ਕਰਨ ਵਾਲੇ ਪਿੰਡ ਘਰਾਟ ਦੇ ਜਗਤਵਿੰਦਰ ਕੁਮਾਰ ਇੰਸਾਂ, ਪਵਨ ਕੁਮਾਰ ਇੰਸਾਂ ਤੇ ਅਮਰੀਕ ਸਿੰਘ ਮੀਤ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦਾ ਪਵਿੱਤਰ ਅਵਤਾਰ ਦਿਹਾੜਾ 15 ਅਗਸਤ ਨੂੰ ਆ ਰਿਹਾ ਹੈ ਤੇ ਉਨ੍ਹਾਂ ਦੇ ਦਿਲ ਅੰਦਰ ਇੱਕ ਰੀਝ ਸੀ ਕਿ ਉਹ ਇੱਕ ਅਜਿਹਾ ਵਿਲੱਖਣ ਕੰਮ ਕਰਕੇ ਵਧਾਈ ਦੇਣ ਤੇ ਉਨ੍ਹਾਂ ਨੇ ਪੂਜਨੀਕ ਗੁਰੂ ਜੀ ਦੇ 54ਵੇਂ ਜਨਮ ਦਿਨ ਮੌਕੇ 54 ਫੁੱਟ ਦਾ ਵਧਾਈ ਕਾਰਡ ਬਣਾਉਣ ਦਾ ਬੀੜਾ ਚੁੱਕ ਲਿਆ।

ਇਸ ਕੰਮ ਲਈ ਜਦੋਂ ਉਨ੍ਹਾਂ ਪਿੰਡ ਦੀਆਂ ਮਹਿਲਾ ਡੇਰਾ ਸ਼ਰਧਾਲੂਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੀ ਸਹਿਮਤੀ ਨਾਲ ਉਨ੍ਹਾਂ ਨੇ ਕਾਰਡ ਬਣਾਉਣ ਦਾ ਕੰਮ ਆਰੰਭ ਕਰ ਦਿੱਤਾ ਉਨ੍ਹਾਂ ਦੱਸਿਆ ਕਿ ਇਸ ਕਾਰਡ ਲਈ ਉਨ੍ਹਾਂ ਨੂੰ ਸਵਾ ਦੋ-ਦੋ ਫੁੱਟ ਕਾਰਡ ਤਿਆਰ ਕੀਤੇ ਗਏ ਜਿਹੜੇ ਤਕਰੀਬਨ 26 ਦੀ ਗਿਣਤੀ ਵਿੱਚ ਹੋ ਗਏ ਤੇ ਸਮੁੱਚੇ ਕਾਰਡਾਂ ਨੂੰ ਇੱਕ ਦੂਜੇ ਨਾਲ ਜੋੜ ਕੇ ਲੰਮਾ 54 ਫੁੱਟ ਲੰਮਾ ਰੋਲ ਤਿਆਰ ਕਰ ਲਿਆ।

ਉਨ੍ਹਾਂ ਦੱਸਿਆ ਕਿ ਹਰੇਕ ਪੇਜ਼ ਨੂੰ ਇੱਕ ਲਿਸ਼ਕਦਾਰ ਡੋਰੀ ਨਾਲ ਬਾਰਡਰ ਲਾਇਆ ਗਿਆ ਅਤੇ ਉਸ ਦੇ ਹਰੇਕ ਪੇਜ਼ ’ਤੇ ਪੂਜਨੀਕ ਗੁਰੂ ਜੀ ਦਾ ਸਰੂਪ ਲਾਇਆ ਗਿਆ ਇਸ ਤੋਂ ਇਲਾਵਾ ਹਰੇਕ ਪੇਜ਼ ’ਤੇ ਪੂਜਨੀਕ ਗੁਰੂ ਜੀ ਨੂੰ ਵਧਾਈ ਦੇਣ ਦੇ ਨਾਲ-ਨਾਲ ਐਮ.ਐਸ.ਜੀ. ਫਿਲਮਾਂ ਦੇ ਮਸ਼ਹੂਰ ਡਾਇਲਾਗ ਵੀ ਲਿਖੇ ਗਏ ਅਤੇ ਕਿਸੇ-ਕਿਸੇ ਪੇਜ਼ ’ਤੇ ਰੂਹਾਨੀ ਸ਼ਬਦ ਅਤੇ ਕਿਸੇ ਕਾਰਡ ’ਤੇ ਡੇਰਾ ਸ਼ਰਧਾਲੂਆਂ ਵੱਲੋਂ ਬੋਲੀ ਜਾਂਦੀ ਅਰਦਾਸ ਲਿਖੀ ਗਈ। ਉਨ੍ਹਾਂ ਦੱਸਿਆ ਕਿ ਇਸ ਸਾਰੇ ਸਾਮਾਨ ਨੂੰ ਇੱਕ ਦਿਲਕਸ਼ ਕਾਰਡ ਦਾ ਆਕਾਰ ਤੇ ਰੂਪ ਦੇਣ ਲਈ ਇੱਕ ਹਫ਼ਤੇ ਦਾ ਸਮਾਂ ਲੱਗਿਆ ਇਸ ਕਾਰਡ ਨੂੰ ਹੱਥਾਂ ਨਾਲ ਡਿਜ਼ਾਇਨ ਕੀਤਾ ਗਿਆ ਜਿਸ ਵਿੱਚ ਪਿੰਡ ਦੀਆਂ ਸਮੂਹ ਭੈਣਾਂ ਦਾ ਬੇਹੱਦ ਵੱਡਾ ਯੋਗਦਾਨ ਰਿਹਾ ਇਸ ਤੋਂ ਬਾਅਦ ਸਮੁੱਚੇ ਕਾਰਡ ਨੂੰ ਰੋਲ ਕਰਕੇ ਇੱਕ ਬੇਹੱਦ ਖੂਬਸੂਰਤ ਚਮਕਦੇ ਬਾਕਸ ਵਿੱਚ ਪਾਇਆ ਗਿਆ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ