ਸਾਡੇ ਨਾਲ ਸ਼ਾਮਲ

Follow us

21.6 C
Chandigarh
Monday, February 9, 2026
More
    Home Breaking News ਕੇਂਦਰੀ ਜੇਲ੍ਹ ...

    ਕੇਂਦਰੀ ਜੇਲ੍ਹ ਪਟਿਆਲਾ ਚੋਂ ਤਿੰਨ ਕੈਦੀ ਫਰਾਰ

    ਕੇਂਦਰੀ ਜੇਲ੍ਹ ਪਟਿਆਲਾ ਚੋਂ ਤਿੰਨ ਕੈਦੀ ਫਰਾਰ

    ਖੁਸ਼ਵੀਰ ਸਿੰਘ ਤੂਰ, ਪਟਿਆਲਾ। ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਤਿੰਨ ਕੈਦੀਆਂ ਫ਼ਰਾਰ ਹੋ ਗਏ। ਉਹ ਜਿਸ ਚੱਕੀ ਵਿਚ ਬੰਦ ਸਨ, ਉਥੇ ਪਾੜ ਵੀ ਲੱਗਿਆ ਹੋਇਆ ਹੈ ਪਰ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਉਹ ਜੇਲ੍ਹ ‘ਚੋਂ ਬਾਹਰ ਕਿੱਥੋਂ ਅਤੇ ਕਿਵੇਂ ਨਿਕਲੇ। ਜ਼ਿਲ੍ਹਾ ਪੁਲੀਸ ਦੀ ਮਦਦ ਨਾਲ ਸਵੇਰ ਤੋਂ ਹੀ ਜੇਲ੍ਹ ਅਧਿਕਾਰੀਆਂ ਵੱਲੋਂ ਜੇਲ੍ਹ ਦੇ ਅੰਦਰ ਹੀ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।

    ਖਾਸ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਸ਼ੇਰ ਸਿੰਘ ਵਿਸ਼ੇਸ਼ ਸਮਝੌਤੇ ਤਹਿਤ ਯੂਕੇ ਤੋਂ ਤਬਦੀਲ ਹੋ ਕੇ ਆਇਆ ਹੋਇਆ ਹੈ, ਜਿਸ ਨੂੰ ਉਥੇ ਦੀ ਅਦਾਲਤ ਨੇ ਨਸ਼ਾ ਤਸਕਰੀ ਦੇ ਇੱਕ ਕੇਸ ‘ਚ 22 ਸਾਲਾਂ ਦੀ ਕੈਦ ਦੀ ਸਜ਼ਾ ਕੀਤੀ ਹੋਈ ਹੈ। ਬਾਕੀ ਦੋ ਕੈਦੀਆਂ ‘ਚ ਇੰਦਰਜੀਤ ਸਿੰਘ ਧਿਆਨਾ ਅਤੇ ਜਸਪ੍ਰੀਤ ਸਿੰਘ ਸ਼ਾਮਲ ਹਨ। ਜੇਲ੍ਹ ਅਧਿਕਾਰੀਆਂ ਨੇ ਇਨ੍ਹਾਂ ਤਿੰਨਾਂ ਕੈਦੀਆਂ ਦੇ ਆਪਣੀ ਬੈਰਕ ਵਿਚ ਨਾ ਹੋਣ ਦੀ ਪੁਸ਼ਟੀ ਕੀਤੀ ਹੈ। ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਕਤ ਕੈਦੀਆਂ ਦੀ ਭਾਲ ਜਾਰੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।