ਕੋਰੋਨਾ ਦਾ ਕਹਿਰ: ਹਰ ਵਿਅਕਤੀ ਨੂੰ ਹੋਣਾ ਹੋਵੇਗਾ ਜਾਗਰੂਕ
ਕੋਰੋਨਾ ਦੀ ਦੂਜੀ ਲਹਿਰ ਭਿਆਨਕ ਰੂਪ ਲੈ ਰਹੀ ਹੈ ਦੇਸ਼ ’ਚ ਇੱਕ ਦਿਨ ’ਚ 81 ਹਜ਼ਾਰ ਮਾਮਲੇ ਆਉਣੇ ਚਿੰਤਾਜਨਕ ਹਨ ਇਨ੍ਹਾਂ ’ਚੋਂ 50 ਫੀਸਦੀ ਤੋਂ ਜ਼ਿਆਦਾ ਮਾਮਲੇ ਇਕੱਲੇ ਮਹਾਂਰਾਸ਼ਟਰ ’ਚ ਆਏ ਹਨ ਪੂਨੇ ’ਚ ਸੱਤ ਦਿਨ ਲਈ ਲਾਕਡਾਊਨ ਲਾ ਦਿੱਤਾ ਗਿਆ ਹੈ, ਜਿਸ ’ਚ ਰੇਸਤਰਾਂ, ਹੋਟਲ ਅਤੇ ਬੱਸ ਸੇਵਾ ਬੰਦ ਰਹੇਗੀ ਦਿੱਲੀ ’ਚ ਵੀ ਇੱਕ ਦਿਨ ’ਚ 2790 ਮਾਮਲੇ ਆਏ ਹਨ, ਉੱਥੇ ਰਾਜਸਥਾਨ ’ਚ ਪਿਛਲੇ ਦਸ ਦਿਨਾਂ ’ਚ ਕੋੋਰੋਨਾ ਦੇ ਮਾਮਲੇ ਤਿੰਨ ਗੁਣਾ ਵਧੇ ਹਨ ਅਜਿਹੇ ਮਾਮਲਿਆਂ ਦੀ ਗਿਣਤੀ ਵੀ ਬਹੁਤ ਹੈ ਜਦੋਂ ਸੰਕਰਮਿਤ ਵਿਅਕਤੀ ਦੇ ਸਰੀਰ ’ਚ ਬਿਮਾਰੀ ਦਾ ਕੋਈ ਲੱਛਣ ਦਿਖਾਈ ਹੀ ਨਹੀਂ ਦਿੰਦਾ ਰਾਜਸਥਾਨ ’ਚ ਕੁਝ ਅਜਿਹੇ ਮਾਮਲੇ ਵੀ ਆਏ ਹਨ
ਜਿਸ ’ਚ ਪੀਸੀਆਰ ਰਿਪੋਰਟ ਨਾਰਮਲ ਹੈ ਪਰ ਸੀਟੀ ਸਕੈਨ ਰਿਪੋਰਟ ’ਚ ਫੇਫੜੇ ਕੋਰੋਨਾ ਪੀੜਤ ਹਨ ਅਜਿਹੇ ਹਾਲਾਤ ਬੇਹੱਦ ਚਿੰਤਾਜਨਕ ਹਨ ਭਾਰਤ ਹੀ ਨਹੀਂ ਦੁਨੀਆ ਦੇ ਵਿਕਸਿਤ ਦੇਸ਼ ਵੀ ਇਸ ਭਿਆਨਕ ਬਿਮਾਰੀ ਨਾਲ ਜੂਝ ਰਹੇ ਹਨ ਵਿਗਿਆਨੀ ਅਪਰੈਲ ਦੇ ਅੱਧ ’ਚ ਕੋਰੋਨਾ ਦੀ ਦੂਜੀ ਲਹਿਰ ਦੇ ਸਿਖ਼ਰ ’ਤੇ ਪਹੁੰਚਣ ਦਾ ਅੰਦਾਜ਼ਾ ਲਾ ਰਹੇ ਹਨ ਦੁਨੀਆ ਨੂੰ ਇਸ ਮਹਾਂਮਾਰੀ ਨਾਲ ਜੂਝਦੇ ਹੋਏ ਇੱਕ ਸਾਲ ਤੋਂ ਜਿਆਦਾ ਦਾ ਸਮਾਂ ਹੋ ਗਿਆ ਹੈ
ਹਾਲਾਂਕਿ ਵੈਕਸੀਨ ਵੀ ਆ ਗਈ ਹੈ ਪਰ ਵੈਕਸੀਨ ਲਵਾਉਣ ਦੀ ਰਫ਼ਤਾਰ ਬੇਹੱਦ ਹੌਲੀ ਹੈ ਭਾਰਤ ’ਚ ਹਾਲੇ ਤੱਕ ਸਿਰਫ਼ 6 ਕਰੋੜ ਲੋਕਾਂ ਨੂੰ ਹੀ ਵੈਕਸੀਨ ਲੱਗ ਸਕੀ ਹੈ ਸਰਕਾਰਾਂ ਆਪਣੇ ਪੱਧਰ ’ਤੇ ਯਤਨ ਕਰ ਰਹੀਆਂ ਹਨ ਕਿਤੇ ਪੂਰਨ ਤਾਂ ਕਿਤੇ ਅੰਸ਼ਿਕ ਪਾਬੰਦੀਆਂ ਲਾਈਆਂ ਜਾ ਰਹੀਆਂ ਹਨ ਬੇਸ਼ੱਕ ਇਸ ਤਰ੍ਹਾਂ ਦੀਆਂ ਪਾਬੰਦੀਆਂ, ਲਾਕਡਾਊਨ ਇਸ ਬਿਮਾਰੀ ਦਾ ਹੱਲ ਨਹੀਂ ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਪਾਬੰਦੀਆਂ ਨਾਲ ਕੋਰੋਨਾ ਦੀ ਰਫ਼ਤਾਰ ਨੂੰ ਕੁਝ ਘੱਟ ਜ਼ਰੂਰ ਕੀਤਾ ਜਾ ਸਕਦਾ ਹੈ
ਲਾਕਡਾਊਨ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਨਾਲ ਜਨਤਾ ਵੀ ਰੂ-ਬ-ਰੂ ਹੋ ਚੁੱਕੀ ਹੈ ਸਰਕਾਰੀ ਯਤਨ ਫ਼ਿਰ ਹੀ ਸਫ਼ਲ ਹੁੰਦੇ ਹਨ ਜਦੋਂ ਜਨਤਾ ਦੀ ਉਸ ’ਚ ਭਾਈਵਾਲੀ ਹੁੰਦੀ ਹੈ ਕੋਰੋਨਾ ਨੂੰ ਰੋਕਣ ਦੀ ਜਿੰਮੇਵਾਰੀ ਸਿਰਫ਼ ਸਰਕਾਰ ਦੀ ਹੈ ਇਹ ਸੋਚਣ ਦੀ ਭੁੱਲ ਮਨੁੱਖੀ ਜੀਵਨ ’ਤੇ ਭਾਰੀ ਪੈ ਸਕਦੀ ਹੈ ਕੋਰੋਨਾ ਤੋਂ ਬਚਣ ਲਈ ਹਰ ਇੱਕ ਵਿਅਕਤੀ ਨੂੰ ਜਾਗਰੂਕ ਹੋਣਾ ਹੋਵੇਗਾ ਅਤੇ ਖੁਦ ਦਾ ਬਚਾਅ ਕਰਨਾ ਹੋਵੇਗਾ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਵੀ ਲੋਕਾਂ ਨੂੰ ਕੋਰੋਨਾ ਤੋਂ ਸੁਚੇਤ ਕਰਦਿਆਂ ਆਪਣਾ ਧਿਆਨ ਰੱਖਣ ਦਾ ਸੰਦੇਸ਼ ਦਿੱਤਾ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.