ਦਿੱਲੀ ‘ਚ 96 ਫੀਸਦੀ ਪ੍ਰਦੂਸ਼ਣ ਸਥਾਨਕ ਕਾਰਕਾਂ ਕਰਕੇ : ਜਾਵੜੇਕਰ
ਨਵੀਂ ਦਿੱਲੀ। ਵਾਤਾਵਰਨ, ਜੰਗਲਾਤ ਤੇ ਜਲਵਾਯੂ ਪਰਿਵਰਤਨ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਅੱਜ ਕਿਹਾ ਕਿ ਦਿੱਲੀ ‘ਚ ਪ੍ਰਦੂਸ਼ਣ 96 ਫੀਸਦੀ ਸਥਾਨ ਕਾਰਕਾਂ ਕਰਕੇ ਤੇ ਸਿਰਫ਼ ਚਾਰ ਫੀਸਦੀ ਪਰਾਲੀ ਕਾਰਨ ਹੈ। ਜਾਵੜੇਕਰ ਨੇ ਦਿੱਲੀ ਸਮੇਤ ਕੌਮੀ ਰਾਜਧਾਨੀ ਖੇਤਰ (ਐਨ. ਸੀ. ਆਰ.) ‘ਚ ਪ੍ਰਦੂਸ਼ਣ ਕੰਟਰੋਲ ਲਈ ਗਠਿਤ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਦਸਤਿਆਂ ਨੂੰ ਆਪਣੀ ਰਿਹਾਇਸ਼ ਤੋਂ ਰਵਾਨਾਂ ਕਰਨ ਤੋਂ ਪਹਿਲਾਂ ਇਹ ਗੱਲ ਕਈ।
ਸੀ. ਪੀ. ਸੀ. ਬੀ. ਦੇ 50 ਦਸਤੇ ਦਿੱਲੀ-ਐਨਸੀਆਰ ਦੇ ਸ਼ਹਿਰਾਂ ‘ਚ ਪ੍ਰਦੂਸ਼ਣ ਦੀ ਨਿਗਰਾਨੀ ਕਰਨਗੇ ਤੇ ਪ੍ਰਦੂਸ਼ਣ ਫੈਲਾਉਣ ਵਾਲਿਆਂ ਦੇ ਖਿਲਾਫ਼ ਕਾਰਵਾਈ ਕਰਨਗੇ। ਹਰ ਟੀਮ ‘ਚ ਇੱਕ ਵਿਗਿਆਨੀ ਤੇ ਹੋਰ ਕਰਮਚਾਰੀ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਸਰਦੀਆਂ ਦੇ ਮੌਸਮ ‘ਚ ਦਿੱਲੀ ‘ਚ ਹਮੇਸ਼ਾ ਪ੍ਰਦੂਸ਼ਣ ਦੀ ਸਮੱਸਿਆ ਗੰਭੀਰ ਹੋ ਜਾਂਦੀ ਹੈ। ਇਸ ‘ਚ ਹਿਮਾਲਿਆ ਦੀ ਠੰਢੀ ਹਵਾ, ਗੰਗਾ ਦੇ ਮੈਦਾਨਾਂ ‘ਚ ਬਣਨ ਵਾਲੀ ਨਮੀ, ਹਵਾ ਦੀ ਮੱਠੀ ਰਫ਼ਤਾਰ, ਸਥਾਨਕ ਪੱਧਰ ‘ਤੇ ਨਿਰਮਾਣ ਕਾਰਜ ਦੌਰਾਨ ਬਣਨ ਵਾਲੀ ਧੂੜ, ਸੜਕ ਕਿਨਾਰੇ ਦੀ ਧੂੜ, ਵਾਹਨਾਂ ‘ਚੋਂ ਨਿਕਲਣ ਵਾਲਾ ਧੂੰਆਂ, ਲੋਕਾਂ ਵੱਲੋਂ ਖੁੱਲ੍ਹੇ ‘ਚ ਕੂੜਾ ਸਾੜਿਆ ਜਾਣਾ, ਆਸ-ਪਾਸ ਦੇ ਸੂਬਿਆਂ ‘ਚ ਕਿਸਾਨਾਂ ਵੱਲੋਂ ਪਰਾਲੀ ਸਾੜੇ ਜਾਣਾ ਆਦਿ ਕਈ ਕਾਰਕ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.