ਸਾਡੇ ਨਾਲ ਸ਼ਾਮਲ

Follow us

20.1 C
Chandigarh
Sunday, January 18, 2026
More
    Home Breaking News 91 ਸਾਲਾਂ ਇਲਮ ...

    91 ਸਾਲਾਂ ਇਲਮ ਚੰਦ ਇੰਸਾਂ ਨੇ ਪਲਵਲ ’ਚ ਜਿੱਤੇ ਦੋ ਸੋਨ ਤਮਗੇ

    Ilam Chand Insan
    91 ਸਾਲਾਂ ਇਲਮ ਚੰਦ ਇੰਸਾਂ ਨੇ ਪਲਵਲ ’ਚ ਜਿੱਤੇ ਦੋ ਸੋਨ ਤਮਗੇ

    68 ਦੀ ਉਮਰ ’ਚ ਸ਼ੁਰੂ ਕੀਤਾ ਸੀ ਅਭਿਆਸ, ਹੁਣ ਤੱਕ ਜਿੱਤ ਚੁੱਕਿਆ 500 ਤੋਂ ਜ਼ਿਆਦਾ ਤਮਗੇ | Ilam Chand Insan

    • ਯੋਗ ਕੋਚ ਨੇ ਆਪਣੀਆਂ ਪ੍ਰਾਪਤੀਆਂ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰੰਘ ਜੀ ਇੰਸਾਂ ਨੂੰ ਦਿੱਤਾ

    ਸਰਸਾ (ਸੱਚ ਕਹੂੰ ਨਿਊਜ)। ਇਨਸਾਨ ’ਚ ਜੇਕਰ ਜ਼ਜ਼ਬਾ ਅਤੇ ਹੌਂਸਲਾ ਹੋਵੇ ਤਾਂ ਉਹ ਕੁਝ ਵੀ ਹਾਸਲ ਕਰ ਸਕਦਾ ਹੈ ਬੇਸ਼ੱਕ ਉਹ ਉਮਰ ਦੇ ਕਿਸੇ ਵੀ ਪੜਾਅ ’ਤੇ ਕਿਉਂ ਨਾ ਹੋਵੇ ਜਿਸ ਉਮਰ ’ਚ ਲੋਕ ਮੰਜਾ ਫੜ੍ਹ ਲੈਂਦੇ ਹਨ, ਉਸ ਉਮਰ ’ਚ ਇਹ ਬਜ਼ੁਰਗ ਐਥਲੀਟ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ ਜੋ ਬੁਢਾਪੇ ਅਤੇ ਬਿਮਾਰੀਆਂ ਨੂੰ ਮਾਤ ਦੇ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੈਚਾਂ ’ਚ ਆਪਣਾ ਲੋਹਾ ਮਨਵਾ ਰਹੇ ਹਨ ਮੈਡਲ ਮਸ਼ੀਨ ਦੇ ਨਾਂਅ ਨਾਲ ਮਸ਼ਹੂਰ 91 ਸਾਲਾਂ ਇਲਮਚੰਦ ਇੰਸਾਂ ਨੇ ਇਸ ਵਾਰ ਹਰਿਆਣਾ ਦੇ ਪਲਵਲ ’ਚ ਸਥਿਤ ਗਾਇਤਰੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ’ਚ ਮਹਾਂਰਿਸ਼ੀ ਪਤੰਜਲੀ ਯੋਗ ਸੰਸਥਾਨ ਅਧੀਨ 10 ਤੋਂ 12 ਮਈ ਤੱਕ ਆਲ ਇੰਡੀਆ ਯੋਗਾਆਸਨ ਸਪੋਰਟਸ ਚੈਂਪੀਅਨਸ਼ਿਪ ’ਚ ਦੋ ਸੋਨ ਤਮਜੇ ਜਿੱਤੇ।

    ਇਹ ਖਬਰ ਵੀ ਪੜ੍ਹੋ : Akali Dal Leader Murder: ਅਕਾਲੀ ਦਲ ਦੇ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ

    ਮੁਕਾਬਲੇ ’ਚ ਦੇਸ਼ ਭਰ ਦੇ ਖਿਡਾਰੀਆਂ ਨੇ ਭਾਗ ਲਿਆ 80 ਸਾਲ ਤੋਂ ਜ਼ਿਆਦਾ ਉਮਰ ਵਰਗ ਮੁਕਾਬਲੇ ’ਚ ਸਰਸਾ ਜਿਲ੍ਹੇ ਦੇ ਪਿੰਡ ਸ਼ਾਹ ਸਤਿਨਾਮ ਜੀ ਪੁਰਾ ਨਿਵਾਸੀ ਬਜ਼ੁਰਗ ਖਿਡਾਰੀ ਇਲਮਚੰਦ ਇੰਸਾਂ ਨੇ ਸੋਨ ਤਮਗਾ ਜਿੱਤਿਆ, ਜਦੋਂ ਕਿ 50 ਸਾਲ ਤੋਂ ਜ਼ਿਆਦਾ ਉਮਰ ਵਰਗੇ ਯੋਗਾ ਡੈਮੋ ਮੁਕਾਬਲੇ ’ਚ ਵੀ ਉਨ੍ਹਾਂ ਨੇ ਸੋਨ ਤਮਗਾ ਜਿੱਤਿਆ ਆਯੋਜਕਾਂ ਨੇ ਉਨ੍ਹਾਂ ਨੂੰ ਗੈਸਟ ਆਫ ਆਨਰ ਸਨਮਾਨ ਵੀ ਦਿੱਤਾ ਯੋਗਾ ਕੋਚ ਨੇ ਆਪਣੀਆਂ ਸਾਰੀਆਂ ਪ੍ਰਾਪਤੀਆਂ ਦਾ ਪੂਰਾ ਸਿਹਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਅਤੇ ਰਹਿਮਤ ਨੂੰ ਦਿੱਤਾ।

    ਮੂਲ ਰੂਪ ਤੋਂ ਉਤਰ ਪ੍ਰਦੇਸ਼ ਦੇ ਬਾਗਪਤ ਜਿਲ੍ਹੇ ਦੇ ਪਿੰਡ ਰਣਛਾੜ ਦੇ ਰਹਿਣ ਵਾਲੇ ਇਲਮ ਚੰਦ ਇੰਸਾਂ ਵਰਤਮਾਨ ’ਚ ਡੇਰਾ ਸੱਚਾ ਸੌਦਾ ਸਥਿਤ ਪਿੰਡ ਸਤਿਨਾਮ ਜੀ ਪੁਰਾ ’ਚ ਰਹਿੰਦੇ ਹਨ ਖੇਡਣ ਤੋਂ ਪਹਿਲਾਂ ਉਹ 16 ਸਾਲ ਤੱਕ ਸਕੂਲ ਦੇ ਪ੍ਰਿੰਸੀਪਲ ਦੀਆਂ ਸੇਵਾਵਾਂ ਦੇ ਚੁੱਕੇ ਹਨ ਯੋਗ ਦੀ ਸ਼ੁੁਰੂਆਤ ਉਨ੍ਹਾਂ ਨੇ ਸੰਨ 2000 ’ਚ ਕੀਤੀ ਉਸ ਸਮੇਂ ਤੋਂ ਇਹ ਜਿਸ ਵੀ ਮੁਕਾਬਲੇ ’ਚ ਖੇਡਣ ਜਾਂਦੇ ਹਨ, ਉਥੋਂ ਕਈ ਤਮਗੇ ਜਿੱਤ ਹੀ ਪਰਤਦੇ ਹਨ ਇਸ ਤਰ੍ਹਾ ਬਦਲੀ ਜ਼ਿੰਦਗੀ : ਸੰਨ 2000 ’ਚ ਉਹ ਸ਼ੂਗਰ ਅਤੇ ਖੰਘ ਵਰਗੀਆਂ ਬਿਮਾਰੀਆਂ ਤੋਂ ਪੀੜਤ ਸਨ ਉਨ੍ਹਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨਾਲ ਭੇਂਟ ਕੀਤੀ ੂਅਤੇ ਆਪਣੀਆਂ ਸਰੀਰਕ ਪ੍ਰੇਸ਼ਾਨੀਆਂ ਬਾਰੇ ਚਰਚਾ ਕੀਤੀ ਤਾਂ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਕਸਰਤ ਅਤੇ ਯੋਗ ਕਰਨ ਦੀ ਸਲਾਹ ਦਿੱਤੀ

    ਹੁਣ ਤੱਕ ਜਿੱਤ ਚੁੱਕੇ ਹਨ 535 ਤੋਂ ਜ਼ਿਆਦਾ ਤਮਗੇ

    ਬਜ਼ੁਰਗ ਅਥਲੀਟ ਇਲਮਚੰਦ ਇੰਸਾਂ ਹੁਣ ਤੱਕ 535 ਤੋਂ ਵੀ ਜ਼ਿਆਦਾ ਤਮਗੇ ਜਿੱਤ ਚੁੱਕੇ ਹਨ, ਜਿਸ ’ਚ 113 ਅੰਤਰਰਾਸ਼ਟਰੀ, 244 ਰਾਸ਼ਟਰੀ ਅਤੇ ਹੋਰ ਜਿਲ੍ਹਾ, ਪੇਂਡੂ ਪੱਧਰ ’ਤੇ ਤਮਗੇ ਆਪਣੇ ਨਾਂਅ ਕਰ ਚੁੱਕੇ ਹਨ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਲਾਇਫ ਅਚੀਵਮੈਂਟ ਐਵਾਰਡ, ਪ੍ਰਧਾਨ ਮੰਤਰੀ ਵੱਲੋਂ ਸਨਮਾਨ ਅਤੇ ਉਪ ਰਾਸ਼ਟਰਪਤੀ ਵੈਂਕੇਇਆ ਨਾਇਡੂ ਸਪੋਰਟਮੈਨ ਐਡਵੇਂਚਰ ’ਚ ਬਜ਼ੁਰਗ ਸਨਮਾਨ ਨਾਲ ਸਨਮਾਨਿਤ ਹਨ ਪਿਛਲੇ ਦਿਨੀਂ ਸੰਸਦ ’ਚ ਉਪਰਾਸ਼ਟਰਪਤੀ ਜਗਦੀਪ ਧਨਖੜ ਅਤੇ ਲੋਕ ਸਭਾ ਮੈਂਬਰ ਓਮ ਬਿਰਲਾ ਵੱਲੋਂ ਵੀ ਸਨਮਾਨਿਤ ਕੀਤਾ ਗਿਆ ਸੀ।