Ludhiana News: ਵੱਖ-ਵੱਖ ਮਾਮਲਿਆਂ ’ਚ ਦੋ ਮਹਿਲਾਵਾਂ ਸਮੇਤ 9 ਜਣੇ ਕਾਬੂ

Chief Minister

Ludhiana News: ਸ਼ੱਕ ਦੇ ਅਧਾਰ ’ਤੇ ਲਈ ਤਲਾਸ਼ੀ ਦੌਰਾਨ 430 ਗ੍ਰਾਮ ਹੈਰੋਇਨ ਤੇ 2 ਮੋਬਾਇਲ ਬਰਾਮਦ: ਪੁਲਿਸ

Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਨੇ ਵੱਖ- ਵੱਖ ਮਾਮਲਿਆਂ ਵਿੱਚ ਦੋ ਔਰਤਾਂ ਸਣੇ 9 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਐਨਡੀਪੀਐਸ ਐਕਟ ਦੇ ਤਹਿਤ ਮਾਮਲੇ ਦਰਜ਼ ਕੀਤੇ ਹਨ। ਪੁਲਿਸ ਮੁਤਾਬਕ ਗ੍ਰਿਫ਼ਤਾਰ ਵਿਅਕਤੀਆਂ ਦੇ ਕਬਜ਼ੇ ’ਚੋਂ 430 ਗ੍ਰਾਮ ਹੈਰੋਇਨ ਤੇ 2 ਮੋਬਾਇਲ ਫੋਨ ਬਰਾਮਦ ਹੋਏ ਹਨ।

ਏਐਸਆਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਚੀਮਾ ਚੌਂਕ ਤੋਂ ਡਾਕਟਰ ਅੰਬੇਦਕਰ ਕਲੋਨੀ ਵੱਲ ਨੂੰ ਜਾ ਰਹੀ ਸੀ। ਇਸ ਦੌਰਾਨ ਪੁਲਿਸ ਪਾਰਟੀ ਨੂੰ 2 ਮੋਨੇ ਨੋਜਵਾਨ ਤੇ ਇੱਕ ਔਰਤ ਖੜ੍ਹੇ ਮਿਲੇ। ਜਿੰਨ੍ਹਾਂ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕਰਕੇ ਤਲਾਸ਼ੀ ਗਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 160 ਗ੍ਰਾਮ ਹੈਰੋਇਨ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀਆਂ ਦੀ ਪਹਿਚਾਣ ਬਾਦਲ ਰਾਣਾ, ਚਾਂਦ ਤੇ ਰੀਨਾ ਵਾਸੀਆਨ ਡਾਕਟਰ ਅੰਬੇਦਕਰ ਕਲੋਨੀ ਵਜੋਂ ਹੋਈ ਹੈ। Ludhiana News

Read Also : Gidderbaha By Election: ਗਿੱਦੜਬਾਹਾ ਜਿਮਨੀ ਚੋਣ ਅਮਨ-ਸ਼ਾਂਤੀ ਨਾਲ ਸੰਪੰਨ

ਦੂਜੇ ਮਾਮਲੇ ’ਚ ਏਐਸਆਈ ਰਾਜ ਕੁਮਾਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਣੇ ਨੇੜੇ ਪਾਰਕ ਚੀਮਾ ਚੌਂਕ ਮੌਜੂਦ ਸੀ, ਜਿੱਥੇ ਮੁਖ਼ਬਰ ਦੀ ਇਤਲਾਹ ’ਤੇ ਲੱਕੀ, ਰਾਹੁਲ ਕੁਮਾਰ ਤੇ ਨੀਤੂ ਉਰਫ਼ ਮਾਦਾ ਵਾਸੀਆਨ ਡਾ. ਅੰਬੇਦਕਰ ਨਗਰ ਲੁਧਿਆਣਾ ਨੂੰ ਰੇਡ ਕਰਕੇ ਕਾਬੂ ਕੀਤਾ ਗਿਆ, ਜਿੰਨ੍ਹਾਂ ਦੇ ਕਬਜ਼ੇ ’ਚੋਂ 105 ਗ੍ਰਾਮ ਹੈਰੋਇਨ ਬਰਾਮਦ ਹੋਈ। ਤੀਜੇ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਤਫ਼ਤੀਸੀ ਅਫ਼ਸਰ ਸੋਹਨ ਲਾਲ ਨੇ ਦੱਸਿਆ ਕਿ ਗਸ਼ਤ ਦੌਰਾਨ ਪੁਲਿਸ ਨੇ ਬਿਜਲੀ ਘਰ ਲਾਗਿਓਂ ਤਿੰਨ ਮੋਨੇ ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ’ਚੋਂ 165 ਗ੍ਰਾਮ ਹੈਰੋਇਨ ਦੇ ਦੋ ਮੋਬਾਇਲ ਬਰਾਮਦ ਕੀਤੇ।

ਗ੍ਰਿਫ਼ਤਾਰ ਵਿਅਕਤੀਆਂ ਦੀ ਪਹਿਚਾਣ ਅਭੀਸ਼ੇਕ ਥਾਪਰ, ਗੋਪੀ ਉਰਫ਼ ਸੰਨੀ ਤੇ ਸ਼ੁਭਮ ਬੈਂਸ ਉਰਫ਼ ਡੱਬਾ ਵਾਸੀਆਨ ਡਾ. ਅੰਬੇਡਕਰ ਨਗਰ ਲੁਧਿਆਣਾ ਵਜੋਂ ਹੋਈ ਹੈ। ਪੁਲਿਸ ਮੁਤਾਬਕ ਉਕਤ ਤਿੰਨੋਂ ਮਾਮਲਿਆਂ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਵੱਲੋਂ ਦੋ ਮਹਿਲਾਵਾਂ ਸਣੇ ਕੁੱਨ 9 ਜਣਿਆਂ ਖਿਲਾਫ਼ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ਼ ਕੀਤੇ ਗਏ ਹਨ ਤੇ ਅਗਲੇਰੀ ਜਾਂਚ ਆਰੰਭ ਦਿੱਤੀ ਗਈ ਹੈ।