ਪ੍ਰਤਾਪਗੜ੍ਹ ‘ਚ ਸਕਾਰਪੀਓ ਕੰਟੇਨਰ ਦੀ ਟੱਕਰ ‘ਚ 9 ਮਰੇ

Bus, Truck, Accident

ਪ੍ਰਤਾਪਗੜ੍ਹ ‘ਚ ਸਕਾਰਪੀਓ ਕੰਟੇਨਰ ਦੀ ਟੱਕਰ ‘ਚ 9 ਮਰੇ

ਪ੍ਰਤਾਪਗੜ੍ਹ। ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਦੇ ਨਵਾਬਗੰਜ ਖੇਤਰ ਦੇ ਵਜੀਦਪੁਰ ਨੇੜੇ ਸ਼ੁੱਕਰਵਾਰ ਸਵੇਰੇ ਲਖਨਊ-ਪ੍ਰਯਾਗਰਾਜ ਰਾਜ ਮਾਰਗ ‘ਤੇ ਇਕ ਸਕਾਰਪੀਓ ਅਤੇ ਕੰਟੇਨਰ ਨਾਲ ਟਕਰਾਉਣ ਨਾਲ ਨੌਂ ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖਮੀ ਹੋ ਗਿਆ। ਪੁਲਿਸ ਨੇ ਇਥੇ ਦੱਸਿਆ ਕਿ ਸਕੈਪਰੀਓ ਰਾਜਸਥਾਨ ਦੇ ਭਿਵਾੜੀ ਤੋਂ ਬਿਹਾਰ ਦੇ ਭੋਜਪੁਰ ਜਾ ਰਹੀ ਸੀ।

ਵਜੀਦਪੁਰ ਨੇੜੇ ਸਕਾਰਪੀਓ ਅਤੇ ਕੰਟੇਨਰ ਆਪਸ ਵਿਚ ਟੱਕਰ ਹੋ ਗਈ। ਸਕਾਰਪੀਓ ‘ਚ ਬੈਠੇ 9 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਜ਼ਖਮੀਆਂ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ, ਉਨਾਹਾਰ ਵਿਖੇ ਦਾਖਲ ਕਰਵਾਇਆ ਗਿਆ ਹੈ। ਸਕਾਰਪੀਓ ‘ਚ ਬੈਠੇ ਲੋਕਾਂ ਦੇ ਪਰਿਵਾਰਾਂ ਨੂੰ ਸੂਚਿਤ ਕੀਤਾ ਗਿਆ ਹੈ। ਲਾਸ਼ਾਂ ਨੂੰ ਜ਼ਿਲ੍ਹਾ ਹਸਪਤਾਲ ਲਿਆਂਦਾ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।