ਗਾਜ਼ਾ (ਏਜੰਸੀ)। Israeli Airstrike: ਉੱਤਰੀ ਗਾਜ਼ਾ ਪੱਟੀ ਦੇ ਜਬਲੀਆ ਕਸਬੇ ਵਿੱਚ ਇੱਕ ਘਰ ਨੂੰ ਨਿਸ਼ਾਨਾ ਬਣਾ ਕੇ ਇਜ਼ਰਾਈਲੀ ਹਵਾਈ ਹਮਲੇ ਵਿੱਚ ਘੱਟੋ-ਘੱਟ 9 ਫਲਸਤੀਨੀ ਮਾਰੇ ਗਏ ਅਤੇ ਕਈ ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਫਲਸਤੀਨੀ ਸੂਤਰਾਂ ਨੇ ਦਿੱਤੀ। ਗਾਜ਼ਾ ਵਿਚ ਫਲਸਤੀਨੀ ਸਿਵਲ ਡਿਫੈਂਸ ਦੇ ਬੁਲਾਰੇ ਮਹਿਮੂਦ ਬਾਸਲ ਨੇ ਕਿਹਾ ਕਿ ‘ਇਸਰਾਈਲੀ ਜਹਾਜ਼ ਨੇ ਜਬਲੀਆ ਵਿਚ ਗਾਜ਼ਾ ਸਟਰੀਟ ‘ਤੇ ਅਲ-ਕੁਦਸ ਓਪਨ ਯੂਨੀਵਰਸਿਟੀ ਦੇ ਡਾਕਟਰ ਅਕਰਮ ਅਲ-ਨਜਾਰ ਦੇ ਘਰ ‘ਤੇ ਹਮਲਾ ਕੀਤਾ, ਜਿਸ ਵਿਚ ਤਿੰਨ ਬੱਚਿਆਂ ਅਤੇ ਦੋ ਔਰਤਾਂ ਸਮੇਤ ਨੌਂ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਆਸ-ਪਾਸ ਦੇ ਘਰਾਂ ਦੇ ਕਾਫੀ ਵਿਅਕਤੀ ਜਖਮੀ ਹੋ ਗਏ। Israeli Airstrike
ਇਹ ਵੀ ਪੜ੍ਹੋ: Social Media News: ਅਸਟਰੇਲੀਆ ’ਚ ਬੱਚਿਆਂ ਦੇ ਸੋਸ਼ਲ ਮੀਡੀਆ ਦੀ ਵਰਤੋਂ ’ਤੇ ਪਾਬੰਦੀ
ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਟੀਮਾਂ ਅਜੇ ਵੀ ਲਾਪਤਾ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਜੋ ਸੰਭਾਵਤ ਤੌਰ ‘ਤੇ ਨਿਸ਼ਾਨਾ ਬਣਾਏ ਗਏ ਘਰ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਦੇ ਮਲਬੇ ਹੇਠ ਦੱਬੇ ਹੋਏ ਸਨ। ਬਾਂਸਲ ਨੇ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਨੂੰ ਉੱਤਰੀ ਗਾਜ਼ਾ ਦੇ ਇਕ ਇੰਡੋਨੇਸ਼ੀਆਈ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅਜੇ ਤੱਕ ਇਸ ਹਮਲੇ ‘ਤੇ ਇਜ਼ਰਾਈਲ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। 07 ਅਕਤੂਬਰ, 2023 ਨੂੰ, ਇਜ਼ਰਾਈਲ ਨੇ ਦੱਖਣੀ ਇਜ਼ਰਾਈਲੀ ਸਰਹੱਦ ‘ਤੇ ਹਮਾਸ ਦੁਆਰਾ ਕੀਤੇ ਗਏ ਹਮਲੇ ਦਾ ਬਦਲਾ ਲੈਣ ਲਈ ਗਾਜ਼ਾ ਵਿੱਚ ਹਮਾਸ ਦੇ ਵਿਰੁੱਧ ਇੱਕ ਵੱਡੇ ਪੱਧਰ ‘ਤੇ ਹਮਲਾ ਸ਼ੁਰੂ ਕੀਤਾ, ਜਿਸ ਵਿੱਚ ਲਗਭਗ 1,200 ਇਜ਼ਰਾਈਲੀ ਸੈਨਿਕ ਮਾਰੇ ਗਏ ਸਨ। Israeli Airstrike