ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ: ਡੇਰਾ ਸ਼ਰਧਾਲੂ
ਬਠਿੰਡਾ(ਸੱਚ ਕਹੂੰ ਨਿਊਜ਼) ਇੱਥੋਂ ਦੀ ਜ਼ਿਲ੍ਹਾ ਅਦਾਲਤ ‘ਚ ਅੱਜ ਮਾਣਯੋਗ ਜੱਜ ਪ੍ਰਮਿੰਦਰਪਾਲ ਸਿੰਘ ਨੇ ਜ਼ਿਲ੍ਹਾ ਬਠਿੰਡਾ ਦੇ ਕਸਬਾ ਕੋਟਫੱਤਾ ਨਾਲ ਸਬੰਧਿਤ 9 ਡੇਰਾ ਸ਼ਰਧਾਲੂਆਂ ਨੂੰ ਭੰਨਤੋੜ ਅਤੇ ਸਾੜ ਫੂਕ ਦੇ ਦੋਸ਼ਾਂ ‘ਚੋਂ ਬਾਇੱਜਤ ਬਰੀ ਕਰ ਦਿੱਤਾ ਵੇਰਵਿਆਂ ਮੁਤਾਬਿਕ ਕੋਟਫੱਤਾ ਦੇ ਸੇਵਾ ਕੇਂਦਰ ਦੇ ਚੌਂਕੀਦਾਰ ਸਤਵਿੰਦਰ ਸਿੰਘ ਪੁੱਤਰ ਮੇਵਾ ਸਿੰਘ ਵਾਸੀ ਚਨਾਰਥਲ ਦੀ ਸ਼ਿਕਾਇਤ ਦੇ ਅਧਾਰ ‘ਤੇ 25 ਅਗਸਤ 2017 ਨੂੰ ਡੇਰਾ ਸ਼ਰਧਾਲੂ ਗੋਸ਼ਾ ਉਰਫ ਹਰਪ੍ਰੀਤ ਸਿੰਘ ਪੁੱਤਰ ਰੇਸ਼ਮ ਸਿੰਘ, ਪੱਪੂ ਸਿੰਘ ਪੁੱਤਰ ਗੁਰਨਾਮ ਸਿੰਘ, ਭਿੰਦਰਪਾਲ ਸਿੰਘ ਪੁੱਤਰ ਸੁਖਦੇਵ ਸਿੰਘ, ਰਾਜ ਕੁਮਾਰ ਪੁੱਤਰ ਭੋਲਾ ਰਾਮ, ਬਲਰਾਜ ਕੁਮਾਰ ਪੁੱਤਰ ਮਹਿੰਦਰ ਰਾਮ, ਜਗਮੀਤ ਸਿੰਘ ਪੁੱਤਰ ਨਾਜਰ ਸਿੰਘ, ਜਗਦੇਵ ਸਿੰਘ ਪੁੱਤਰ ਬੀਰਾ ਸਿੰਘ, ਕਾਕਾ ਸਿੰਘ ਪੁੱਤਰ ਗੁਰਨਾਮ ਸਿੰਘ ਅਤੇ ਮਹਾਂਵੀਰ ਸਿੰਘ ਪੁੱਤਰ ਸੁਖਮੰਦਰ ਸਿੰਘ ਵਾਸੀਆਨ ਕੋਟਫੱਤਾ ਖਿਲਾਫ ਆਈਪੀਸੀ ਦੀ ਧਾਰਾ 436, 427, ਤਹਿਤ ਥਾਣਾ ਕੋਟਫੱਤਾ ‘ਚ ਮਾਮਲਾ ਦਰਜ਼ ਕੀਤਾ ਗਿਆ ਸੀ ਅੱਜ ਮਾਣਯੋਗ ਜੱਜ ਪ੍ਰਮਿੰਦਰਪਾਲ ਸਿੰਘ ਦੀ ਅਦਾਲਤ ਨੇ ਐਡਵੋਕੇਟ ਗੁਰਜੀਤ ਖਡਿਆਲ, ਰਾਜੇਸ਼ ਸ਼ਰਮਾ ਅਤੇ ਟੀ. ਆਰ. ਸ਼ਰਮਾ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਬਾਇੱਜਤ ਬਰੀ ਕਰ ਦਿੱਤਾ ਡੇਰਾ ਸ਼ਰਧਾਲੂਆਂ ਨੇ ਅਦਾਲਤ ਦੇ ਫ਼ੈਸਲੇ ‘ਤੇ ਸੰਤੁਸ਼ਟੀ ਜਾਹਿਰ ਕਰਦਿਆਂ ਕਿਹਾ ਕਿ ਊਨ੍ਹਾਂ ਨੂੰ ਨਿਆਂ ਪ੍ਰਣਾਲੀ ‘ਤੇ ਪੂਰਾ ਭਰੋਸਾ ਸੀ ਤੇ ਅਦਾਲਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੱਤਾ ਹੈਨੋਟ ਫੋਟੋ ਬਠਿੰਡਾ 01
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ