9/11 ਹਮਲਾ : ਸਾਊਦੀ ਅਰਬ ’ਚ ਸਹਿਯੋਗੀਆਂ ਦੇ ਸੰਪਰਕ ’ਚ ਸਨ ਅਗਵਾਕਾਰ

ਐਫਬੀਆਈ ਨੇ 9/11 ਜਾਂਚ ਨਾਲ ਸਬੰਧਿਤ ਪਹਿਲੇ ਦੇਸਤਾਵੇਜ਼ ਜਾਰੀ ਕੀਤੇ

(ਏਜੰਸੀ) ਵਾਸ਼ਿੰਗਟਨ। ਅਮਰੀਕਾ ਨੇ ਰਾਸ਼ਟਰਪਤੀ ਜੋ ਬਾਇਡੇਨ ਦੇ ਕਾਰਜਕਾਰੀ ਆਦੇਸ਼ ’ਤੇ ਫੇਡਰਲ ਬਿਊਰੋ ਆਫ਼ ਇੰਵੈਸਟੀਗੇਸ਼ਨ (ਐਫਬੀਆਈ) ਨੇ 9/11 ਦੇ ਅੱਤਵਾਦੀ ਹਮਲਿਆਂ ਦੀ ਜਾਂਚ ਨਾਲ ਸਬੰਧਿਤ ਪਹਿਲੇ ਦਸਤਾਵਜੇ ਜਾਰੀ ਕੀਤੇ ਤੇ ਅਗਵਾਕਾਰਾਂ ਲਈ ਸਾਊਦੀ ਸਰਕਾਰ ਦੇ ਸ਼ੱਕੀ ਸਮਰੱਥਨ ਨੂੰ ਵੀ ਜਨਤਕ ਕੀਤਾ ਐਫਬੀਆਈ ਨੇ ਕਿਹਾ ਕਿ 11 ਸਤੰਬਰ 2001 ਦੇ ਅੱਤਵਾਦੀ ਹਮਲਿਆਂ ਨਾਲ ਸਬੰਧਿਤ ਕੁਝ ਦਸਤਾਵੇਜ਼ਾਂ ਦੀ ਅਵਰਗੀਕਰਨ ਸਮੀਖਿਆ ’ਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਨੇ 3 ਸਤੰਬਰ, 2021 ਨੂੰ ਦਸਤਖਤ ਕੀਤੇ ਤੇ ਉਨ੍ਹਾਂ ਦੇ ਕਾਰਜਕਾਰੀ ਆਦੇਸ਼ ਦੇ ਜਵਾਬ ’ਚ ਇਨ੍ਹਾਂ ਦਸਤਾਵਜੇਾਂ ਨੂੰ ਜਨਤਕ ਕੀਤਾ ਜਾ ਰਿਹਾ ਹੈ।

ਐਫਬੀਆਈ ਇਲੈਕਟ੍ਰਾਨਿਕ ਸੰਚਾਰ ਦਸਤਾਵੇਜ 4 ਅਪਰੈਲ, 2016 ਨੂੰ ਸ਼ਨਿੱਚਰਵਾਰ ਨੂੰ ਜਾਰੀ ਕੀਤੇ ਗਏ ਹਨ ਇਹ ਦਸਤਾਵੇਜ਼ ਵੱਖ-ਵੱਖ ਲੋਕਾਂ ਨਾਲ ਸੰਪਰਕ ਬਾਰੇ ਦਰਸਾਉਦੇ ਹਨ ਕਿ 9/11 ਨੂੰ ਜਹਾਜ਼ਾਂ ਨੂੰ ਅਗਵਾ ਕਰਨ ਵਾਲੇ ਦੋ ਵਿਅਕਤੀਆਂ ਦੇ ਅਮਰੀਕਾ ’ਚ ਸਾਊਦੀ ਸਹਿਯੋਗੀਆਂ ਦੇ ਨਾਲ ਸੰਪਰਕ ਹੋਇਆ ਸੀ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਸਾਊਦੀ ਸਰਕਾਰ ਸਾਜਿਸ਼ ’ਚ ਸ਼ਾਮਲ ਸੀ ਅਮਰੀਕਾ ’ਚ 9/11 ਦੇ ਪੀੜਤਾਂ ਦੇ ਪਰਿਵਾਰਾਂ ਨੇ ਲੰਮੇ ਸਮੇਂ ਤੋਂ ਸਰਕਾਰ ਤੋਂ ਜੋ ਸਾਊਦੀ ਅਰਬ ਦੇ ਅੱਤਵਾਦੀ ੲੋ ਸਕਦੇ ਹਨ, ਉਨ੍ਹਾਂ ਦੇ ਸੰਪਰਕ ਨਾਲ ਸਬੰਧਿਤ ਜਾਣਕਾਰੀ ਨੂੰ ਜਨਤਕ ਕਰਨ ਦੀ ਗੁਜਾਰਿਸ ਕੀਤੀ ਸੀ ਜਿਨ੍ਹਾਂ ਨੇ 9/11 ਹਮਲਿਆਂ ਨੂੰ ਅੰਜਾਮ ਦਿੱਤਾ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ