ਡਾਕਾ ਮਾਰਨ ਦੀ ਤਾਕ ‘ਚ ਬੈਠੇ ਇੱਕ ਗਿਰੋਹ ਦੇ 8 ਮੈਂਬਰ ਕਾਬੂ

Members, Gang, Sitting, Robbery

ਲੁੱਟ ਦੀ ਰਾਸ਼ੀ, ਅਸਲਾ ਤੇ ਮੋਟਰਸਾਈਕਲ ਬਰਾਮਦ

ਬਠਿੰਡਾ, ਅਸ਼ੋਕ ਵਰਮਾ

ਬਠਿੰਡਾ ਪੁਲਿਸ ਦੇ ਸੀਆਈਏ ਸਟਾਫ (ਟੂ) ਨੇ ਡਾਕਾ ਮਾਰਨ ਦੀ ਵਿਉਂਤਬੰਦੀ ਕਰ ਰਹੇ ਇੱਕ ਗਿਰੋਹ ਦੇ 8 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ ਪੁਲਿਸ ਨੇ ਇਸ ਗਿਰੋਹ ਤੋਂ ਵੱਖ-ਵੱਖ ਥਾਵਾਂ ਤੋਂ ਲੁੱਟੀ ਰਾਸ਼ੀ, ਅਸਲਾ ਤੇ ਚੋਰੀ ਦੇ ਮੋਟਰਸਾਈਕਲ ਬਰਾਮਦ ਕੀਤੇ ਹਨ ਇਸ ਗਿਰੋਹ ਦਾ ਸਰਗਨਾ ਤੇ ਲੁੱਟੇ ਮਾਲ ਨੂੰ ਖਪਾਉਣ ‘ਚ ਸਹਾਇਤਾ ਕਰਨ ਵਾਲੀ ਉਸ ਦੀ ਮਾਤਾ ਫਰਾਰ ਹਨ ਇਸ ਗਿਰੋਹ ‘ਚ ਸ਼ਾਮਲ ਮੁੰਡਿਆਂ ਦੀ ਉਮਰ 19 ਤੋਂ 27 ਸਾਲ ਦੀ ਹੈ ਜਿਨ੍ਹਾਂ ਦਾ ਲੁੱਟਾਂ-ਖੋਹਾਂ ਕਰਨ ਦਾ ਮਕਸਦ ਐਸ਼ਪ੍ਰਸਤੀ ਤੇ ਬਿਨਾਂ ਕੰਮ ਧੰਦਾ ਕੀਤਿਆਂ ਅਮੀਰ ਬਣਨਾ ਸੀ ਮੁੱਢਲੀ ਪੁੱਛ-ਪੜਤਾਲ ਦੌਰਾਨ ਖੁਲਾਸਾ ਹੋਇਆ ਹੈ ਕਿ ਇਸ ਗਿਰੋਹ ਵੱਲੋਂ ਲੁੱਟਾਂ-ਖੋਹਾਂ ਦੀਆਂ ਕਰੀਬ ਇੱਕ ਦਰਜਨ ਤੋਂ ਵੱਧ ਵਾਰਦਾਤਾਂ ਕੀਤੀਆਂ ਹਨ ਐੱਸ. ਪੀ. (ਸਥਾਨਕ) ਸੁਰਿੰਦਰ ਪਾਲ ਸਿੰਘ ਤੇ ਸੀਆਈਏ ਸਟਾਫ (ਟੂ) ਦੇ ਇੰਚਾਰਜ ਇੰਸਪੈਕਟਰ ਤਰਜਿੰਦਰ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਇਸ ਗਿਰੋਹ ਬਾਰੇ ਖੁਲਾਸਾ ਕੀਤਾ ਪੁਲਿਸ ਅਫਸਰਾਂ ਅਨੁਸਾਰ ਸੀਆਈਏ (ਟੂ) ਨੂੰ ਸੂਹ ਮਿਲੀ ਸੀ ਕਿ ਪਿੰਡ ਪੂਹਲਾ ਤੋਂ ਮਾੜੀ ਨੂੰ ਜਾਂਦੀ ਲਿੰਕ ਰੋਡ ਜੋਕਿ ਸਰਹੰਦ ਨਹਿਰ ਨਾਲ ਲੰਘਦੀ ਹੈ ਕੋਲ ਦਰੱਖਤਾਂ ਦੇ ਝੁੰਡ ‘ਚ ਬੈਠ ਕੇ ਕੁਝ ਅਪਰਾਧਿਕ ਕਿਸਮ ਦੇ ਨੌਜਵਾਨ ਅਸਲੇ ਸਮੇਤ ਡਕੈਤੀ ਦੀ ਯੋਜਨਾ ਬਣਾ ਰਹੇ ਹਨ ।

ਇਸ ਸੂਚਨਾ ‘ਤੇ ਕਾਰਵਾਈ ਕਰਦਿਆਂ ਪੁਲਿਸ ਨੇ ਛਾਪਾ ਮਾਰ ਕੇ 8 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੀ ਪਛਾਣ ਰਵੀ ਸਿੰਘ ਪੁੱਤਰ ਅਮਰੀਕ ਸਿੰਘ, ਲਖਵੰਤ ਸਿੰਘ ਉਰਫ ਭੂੰਡੀ ਪੁੱਤਰ ਹਰਪਾਲ ਸਿੰਘ, ਖੁਸ਼ਦੀਪ ਸਿੰਘ ਉਰਫ ਵਿੱਕੀ ਪੁੱਤਰ ਗੁਲਾਬ ਸਿੰਘ, ਜਗਤਾਰ ਸਿੰਘ ਉਰਫ ਗੋਰੀ ਪੁੱਤਰ ਕੁਲਵੰਤ ਸਿੰਘ, ਗੁਰਜੀਤ ਸਿੰਘ ਉਰਫ ਨਿੱਕਾ ਪੁੱਤਰ ਸਵਰਨ ਸਿੰਘ ਤੇ ਜਗਦੇਵ ਸਿੰਘ ਉਰਫ ਜੱਗਾ ਪੁੱਤਰ ਸਵਰਨ ਸਿੰਘ ਵਾਸੀਅਨ ਮਾੜੀ, ਬਲਜਿੰਦਰ ਸਿੰਘ ਉਰਫ ਜੱਸੀ ਪੁੱਤਰ ਭੋਲਾ ਸਿੰਘ ਅਤੇ ਹਰਵੰਤ ਸਿੰਘ ਉਰਫ ਕਾਕਾ ਪੁੱਤਰ ਸੁਖਦੇਵ ਸਿੰਘ ਵਾਸੀਅਨ ਮਹਿਰਾਜ ਵਜੋਂ ਹੋਈ ਹੈ ਇਸ ਗਿਰੋਹ ਦਾ ਸਰਗਨਾ ਰੋਸ਼ਨ ਸਿੰਘ ਉਰਫ ਰੋਸ਼ੀ ਤੇ ਉਸ ਦੀ ਮਾਂ ਮਲਕੀਤ ਕੌਰ ਪਤਨੀ ਬਿੰਦਰ ਸਿੰਘ ਵਾਸੀ ਜੋਧਪੁਰ ਪਾਖਰ ਫਰਾਰ ਹਨ ਜਿਨ੍ਹਾਂ ਨੂੰ ਮੁਕੱਦਮੇ ‘ਚ ਨਾਮਜ਼ਦ ਕਰਕੇ ਤਲਾਸ਼ ਕੀਤੀ ਜਾ ਰਹੀ ਹੈ ਪੁਲਿਸ ਨੇ ਮੁਲਜ਼ਮਾਂ ਕੋਲੋਂ ਇੱਕ ਪਿਸਤੌਲ 32 ਬੋਰ ਤੇ 4 ਕਾਰਤੂਸ, ਇੱਕ ਪਿਸਤੌਲ 315 ਬੋਰ ਤੇ 4 ਕਾਰਤੂਸ, ਇੱਕ ਪਿਸਤੌਲ ਦੇਸੀ ਤੇ ਦੋ ਰੌਂਦ, ਇੱਕ ਏਅਰ ਗੰਨ, ਇੱਕ ਕਿਰਪਾਨ, ਦੋ ਬੇਸਬਾਲ, ਇੱਕ ਲੋਹੇ ਦੀ ਰਾਡ ਕਹੀ ਦਾ ਇੱਕ ਵਾਹਾਂ, ਚੋਰੀ ਦੇ ਪੰਜ ਮੋਟਰਸਾਈਕਲ, ਇੱਕ ਜੈੱਨ ਕਾਰ ਤੇ 1 ਲੱਖ 37 ਹਜਾਰ ਰੁਪਏ ਦੀ ਨਕਦ ਰਾਸ਼ੀ ਬਰਾਮਦ ਕੀਤੀ ਹੈ ਪੁਲਿਸ ਅਨੁਸਾਰ ਇਸ ਗਰੋਹ ਨੇ ਇਲਾਕੇ ਵਿੱਚ ਲੁੱਟਾਂ–ਖੋਹਾਂ ਕਰਨ ਦੀ ਹਨ੍ਹੇਰੀ ਲਿਆਂਦੀ ਹੋਈ ਸੀ ਤੇ ਪਿਛਲੇ ਲੰਮੇ ਸਮੇਂ ਤੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ ਐੱਸਪੀ ਨੇ ਦੱਸਿਆ ਕਿ ਮੁਲਜ਼ਮਾਂ ਵਿਰੁੱਧ ਧਾਰਾ399, 402, 413 ਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਪੜਤਾਲ ਕੀਤੀ ਜਾ ਰਹੀ ਹੈ ।

ਉਨ੍ਹਾਂ ਦੱਸਿਆ ਕਿ ਤਫਤੀਸ਼ ਦੌਰਾਨ ਇਨ੍ਹਾਂ ਨੇ ਨਥਾਣਾ ਇਲਾਕ ‘ਚ ਦੋ ਵਾਰ ਗੈਸ ਏਜੰਸੀਆਂ ‘ਤੇ ਲੁੱਟ ਕੀਤੀ ਸੀ ਇਵੇਂ ਹੀ ਪਿੰਡ ਸ਼ੇਖਪੁਰਾ ‘ਚੋਂ ਕਿਸ਼ਤਾਂ ਇਕੱਠੀਆਂ ਕਰਨ ਵਾਲਿਆਂ ਤੇ ਸ਼ਰਾਬ ਦੇ ਠੇਕਿਆਂ ਨੂੰ ਲੁੱਟਣਾ ਮੰਨਿਆ ਹੈ ਐੱਸਪੀ (ਐੱਚ) ਸੁਰਿੰਦਰ ਪਾਲ ਦਾ ਕਹਿਣਾ ਸੀ ਕਿ ਮੁਲਾਜਮਾਂ ਦਾ ਰਿਮਾਂਡ ਲੈ ਲਿਆ ਗਿਆ ਹੈ ਤੇ ਹੋਰ ਵੀ ਪੁਛਗਿੱਛ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਇਸ ਲੁਟੇਰਾ ਗਿਰੋਹ ਕੋਲੋਂ ਹੋਰ ਵੀ ਕਈ ਸੰਗੀਨ ਮਾਮਲਿਆਂ ਦੇ ਭੇਤ ਖੁੱਲ੍ਹਣ ਦੇ ਆਸਾਰ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।