ਪੂਜਨੀਕ ਗੁਰੂ ਜੀ ਨੇ ਭੇਜੀ 19ਵੀਂ ਰੂਹਾਨੀ ਚਿੱਠੀ, ਰੂਹਾਨੀ ਸਥਾਪਨਾ ਦਿਵਸ ਦੇ ਐੱਮਐੱਸਜੀ ਭੰਡਾਰੇ ਦੀ ਦਿੱਤੀ ਵਧਾਈ | 76th Foundation day Bhandara
ਸਰਸਾ (ਸੱਚ ਕਹੂੰ ਟੀਮ)। ਰੂਹਾਨੀਅਤ ਦੀ ਖੁਸ਼ਬੂ ਦੇ ਰਹੇ ਸਰਵ ਧਰਮ ਸੰਗਮ ਡੇਰਾ ਸੱਚਾ ਸੌਦਾ ਦਾ 76ਵਾਂ ਰੂਹਾਨੀ ਸਥਾਪਨਾ ਦਿਵਸ ਐੱਮਐੱਸਜੀ ਭੰਡਾਰਾ ਸੋਮਵਾਰ ਨੂੰ ਸ਼ਾਹ ਸਤਿਨਾਮ-ਸ਼ਾਹ ਮਸਤਾਨ ਜੀ ਧਾਮ ਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ’ਚ ਧੂਮਧਾਮ ਨਾਲ ਮਨਾਇਆ ਗਿਆ। ਹਲਕੀ ਬੂੰਦਾਬਾਂਦੀ ਵਿਚਕਾਰ ਹਰਿਆਣਾ, ਪੰਜਾਬ ਤੇ ਰਾਜਸਥਾਨ ਸਮੇਤ ਵੱਖ-ਵੱਖ ਸੂਬਿਆਂ ਤੋਂ ਭਾਰੀ ਗਿਣਤੀ ’ਚ ਸਾਧ-ਸੰਗਤ ਨੇ ਪਵਿੱਤਰ ਭੰਡਾਰੇ ’ਚ ਸ਼ਿਰਕਤ ਕੀਤੀ। ਇਸ ਦੌਰਾਨ ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜ਼ਾਂ ਤੋਂ ਕਲਾਥ ਬੈਂਕ ਮੁਹਿੰਮ ਤਹਿਤ ਜ਼ਰੂਰਤਮੰਦ ਬੱਚਿਆਂ ਨੂੰ ਕੱਪੜੇ ਵੰਡੇ ਗਏ। (76th Foundation day Bhandara)
ਇਸ ਸ਼ੁਭ ਮੌਕੇ ’ਤੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ 19ਵੀਂ ਰੂਹਾਨੀ ਚਿੱਠੀ ਭੇਜੀ, ਜਿਸ ਨੂੰ ਸਾਧ-ਸੰਗਤ ’ਚ ਪੜ੍ਹ ਕੇ ਸੁਣਾਇਆ ਗਿਆ। ਸਤਿਗੁਰੂ ਦੇ ਪਵਿੱਤਰ ਬਚਨਾਂ ਨੂੰ ਸੁਣ ਕੇ ਸਾਧ-ਸੰਗਤ ਭਾਵੁਕ ਹੋ ਗਈ। ਰੂਹਾਨੀ ਚਿੱਠੀ ਰਾਹੀਂ ਪੂਜਨੀਕ ਗੁਰੂ ਜੀ ਨੇ ਸਭ ਤੋਂ ਪਹਿਲਾਂ ਸਾਧ-ਸੰਗਤ ਨੂੰ ਸਥਾਪਨਾ ਦਿਵਸ ਦੇ ਐੱਮਐੱਸਜੀ ਭੰਡਾਰੇ ਦੀ ਵਧਾਈ ਤੇ ਆਸ਼ੀਰਵਾਦ ਦਿੱਤਾ। ਨਾਲ ਹੀ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ 162 ਮਾਨਵਤਾ ਭਲਾਈ ਕਾਰਜ਼ਾਂ ’ਚ ਇੱਕ ਕਾਰਜ਼ ‘ਪਾਲਤੂ ਸੰਭਾਲ’ ਸ਼ੁਰੂ ਕਰਵਾਇਆ। (76th Foundation day Bhandara)
https://www.youtube.com/live/S7pqkOosykI?si=lInETb2oDPXbOdka
ਇਸ ਕਾਰਜ਼ ਤਹਿਤ ਪਾਲਤੂ ਪਸ਼ੂਆਂ ਨੂੰ ਆਵਾਰਾ ਨਹੀਂ ਛੱਡਿਆ ਜਾਵੇਗਾ। ਪਵਿੱਤਰ ਭੰਡਾਰੇ ’ਤੇ ਆਈ ਸਾਧ-ਸੰਗਤ ਨੇ ਦੋਵੇਂ ਹੱਥ ਖੜ੍ਹੇ ਕਰਕੇ ‘ਪਾਲਤੂ ਸੰਭਾਲ’ ਕਾਰਜ਼ ਨੂੰ ਪੂਰੀ ਤਨਦੇਹੀ ਨਾਲ ਕਾਰਨ ਦਾ ਪ੍ਰਣ ਲਿਆ। ਇਸ ਦੌਰਾਨ ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਨੂੰ ਪਵਿੱਤਰ ਆਸ਼ੀਰਵਾਦ ਦਿੰਦੇ ਹੋਏ ਫਰਮਾਇਆ ਕਿ ਪਰਮ ਪਿਤਾ ਐੱਮਐੱਸਜੀ ਤੁਹਾਡੇ ਘਰ (ਸਰੀਰ) ਅਤੇ ਪਰਿਵਾਰ ਨੂੰ ਖੁਸ਼ੀਆਂ ਦੇਣ ਅਤੇ ਪਰਿਵਾਰ ਦਾ ਆਪਸ ’ਚ ਪਿਆਰ ਵਧੇ। ਨਾਲ ਹੀ ਸਾਧ-ਸੰਗਤ ਵੱਲੋਂ ਕੀਤੇ ਜਾ ਰਹੇ ਮਾਨਵਤਾ ਭਲਾਈ ਕਾਰਜ਼ਾਂ ਲਈ ਉਨ੍ਹਾਂ ਦਾ ਹੌਂਸਲਾ ਵਧਾਉਂਦੇ ਹੋਏ ਪੂਜਨੀਕ ਗੁਰੂ ਜੀ ਨੇ ਲਿਖਿਆ ਕਿ ਤੁਸੀਂ ਸਾਰੇ ਸ੍ਰਿਸਟੀ ਭਲਾਈ ਦੇ ਕਾਰਜ਼ ਦਿਨ-ਰਾਤ ਕਰਦੇ ਹੋਂ ਉਹ ਜਜਬਾ ਕਮਾਲ ਦਾ ਹੈ ਅਤੇ ਇਸ ਨੂੰ ਹੋਰ ਵਧਾਓ। (76th Foundation day Bhandara)
ਸਵੇਰੇ 11 ਵਜੇ ‘‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’’ ਦੇ ਪਵਿੱਤਰ ਨਾਅਰੇ ਦੇ ਰੂਪ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਵਧਾਈ ਦੇ ਨਾਲ ਪਵਿੱਤਰ ਭੰਡਾਰੇ ਦੀ ਸ਼ੁਰੂਆਤ ਹੋਈ। ਉਦੋਂ ਤੱਕ ਪੂਰਾ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਚੁੱਕਿਆ ਸੀ ਅਤੇ ਵੱਡੀ ਗਿਣਤੀ ’ਚ ਸਾਧ-ਸੰਗਤ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਸੀ। ਪਵਿੱਤਰ ਭੰਡਾਰੇ ’ਤੇ ਕਵੀਰਾਜਾਂ ਨੇ ਭਗਤੀ ਭਜਨਾਂ ਰਾਹੀਂ ਸੱਚੇ ਦਾਤਾ ਰਹਿਬਰ ਦੇ ਮਹਾਨ ਪਰੋਪਕਾਰਾਂ ਅਤੇ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ’ਤੇ ਸਤਿਸੰਗ ਪੰਡਾਲ ’ਚ ਲਾਈਆਂ ਗਈਆਂ ਵੱਡੀਆਂ-ਵੱਡੀਆਂ ਐੱਲਈਡੀ ਸਕਰੀਨਾਂ ’ਤੇ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ ਚਲਾਏ ਗਏ, ਜਿਨ੍ਹਾਂ ਨੂੰ ਸਾਧ-ਸੰਗਤ ਨੇ ਇੱਕਚਿਤ ਹੋ ਕੇ ਸੁਣਿਆ। ਪਵਿੱਤਰ ਭੰਡਾਰੇ ਦੀ ਸਮਾਪਤੀ ਤੱਕ ਸਾਧ-ਸੰਗਤ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਰਿਹਾ। ਸਮਾਪਤੀ ’ਤੇ ਸਾਧ-ਸੰਗਤ ਨੂੰ ਸੇਵਾਦਾਰਾਂ ਨੇ ਕੁਝ ਹੀ ਮਿੰਟਾਂ ’ਚ ਪ੍ਰਸ਼ਾਦ ਅਤੇ ਲੰਗਰ-ਭੋਜਨ ਖਵਾ ਦਿੱਤਾ।
ਪੂਜਨੀਕ ਗੁਰੂ ਜੀ ਦੇ ਗੀਤਾਂ ’ਤੇ ਝੂਮੀ ਸਾਧ-ਸੰਗਤ
ਪਵਿੱਤਰ ਭੰਡਾਰੇ ਦੀ ਖੁਸ਼ੀ ’ਚ ਹੋਏ ਨਾਮ ਚਰਚਾ ਸਤਿਸੰਗ ਦੌਰਾਨ ਪੂਜਨੀਕ ਗੁਰੂ ਜੀ ਦੁਆਰਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਗਾਏ ਗਏ ਗੀਤ ‘ਮੇਰੇ ਦੇਸ਼ ਕੀ ਜਵਾਨੀ’ ਅਤੇ ‘ਆਸ਼ੀਰਵਾਦ ਮਾਓਂ ਕਾ’ ਚਲਾਏ ਗਏ। ਗੀਤਾਂ ਦੇ ਜ਼ਰੀਏ ਨਸ਼ੇ ’ਚ ਬਰਬਾਦ ਹੁੰਦੇ ਨੌਜਵਾਨਾਂ ਨੂੰ ਰਾਮ-ਨਾਮ ਦਾ ਜਾਪ ਕਰ ਕੇ ਨਸ਼ਾ ਛੱਡਣ ਦਾ ਮਜ਼ਬੂਤ ਸੰਦੇਸ਼ ਦਿੱਤਾ ਗਿਆ। ਇਸ ਤੋਂ ਇਲਾਵਾ ਇਨ੍ਹਾਂ ਭਜਨਾਂ ’ਤੇ ਸਾਧ-ਸੰਗਤ ਨੇ ਨੱਚ ਗਾ ਕੇ ਖੁਸ਼ੀਆਂ ਮਨਾਈਆਂ।
ਡਾਕਿਊਮੈਂਟਰੀ ਦੇ ਜ਼ਰੀਏ ਦਰਸਾਇਆ ਸਤਿਗੁਰੂ ਦਾ ਮਹਾਂਪਰਉਪਕਾਰ
ਪਵਿੱਤਰ ਭੰਡਾਰੇ ਦੌਰਾਨ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਵਸ ਨਾਲ ਸਬੰਧਤ ਇੱਕ ਡਾਕਿਊਮੈਂਟਰੀ ਦਿਖਾਈ ਗਈ। ਜਿਸ ’ਚ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੁਆਰਾ 1948 ’ਚ ਡੇਰਾ ਸੱਚਾ ਸੌਦਾ ਦੀ ਨੀਂਹ ਰੱਖਦ ਤੋਂ ਲੈ ਕੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਰਹਿਨੁਮਾਈ ’ਚ ਕੀਤੇ ਜਾ ਰਹੇ ਮਾਨਵਤਾ ਭਲਾਈ ਦੇ ਕਾਰਜਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।
ਪੂਜਨੀਕ ਗੁਰੂ ਜੀ ਵੱਲੋਂ ਭੇਜੀ ਗਈ 19ਵੀਂ ਰੂਹਾਨੀ ਚਿੱਠੀ ਪੜ੍ਹਨ ਲਈ ਕਲਿੱਕ ਕਰੋ
ਬੁਰਾਈਆਂ ਛੁਡਵਾ ਕੇ ਰਾਮ-ਨਾਮ ਨਾਲ ਜੋੜਦਾ ਹੈ ਡੇਰਾ ਸੱਚਾ ਸੌਦਾ : ਪੂਜਨੀਕ ਗੁਰੂ ਜੀ
ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਰਿਕਾਰਡਿਡ ਬਚਨਾਂ ’ਚ ਫਰਮਾਇਆ ਕਿ ਸਾਈਂ ਜੀ ਦਾ ਲਾਇਆ ਗਿਆ ਉਹ ਬੀਜ ਸੱਚਾ ਸੌਦਾ ਅੱਜ ਬੋਹੜ ਦਾ ਰੁੱਖ ਬਣ ਚੁੱਕਿਆ ਹੈ। ਪੂਰੀ ਦੁਨੀਆਂ ਅਤੇ ਬੁਰਾਈਆਂ ਛੱਡਣ ਤੇ ਆਪਣੀ ਟੁੱਟੀ ਤਾਰ ਫਿਰ ਤੋਂ ਰਾਮ-ਨਾਮ ਨਾਲ ਜੋੜਨ ਲਈ ਲੋਕ ਸੱਚਾ ਸੌਦਾ ’ਚ ਆਉਂਦੇ ਹਨ ਅਤੇ ਮਾਲਕ ਅੱਗੇ ਇਹੀ ਦੁਆ ਹੈ ਕਿ ਰਾਮ-ਨਾਮ ਨਾਲ ਉਨ੍ਹਾਂ ਦੀ ਤਾਰ ਫਿਰ ਤੋਂ ਜੁੜ ਜਾਵੇ ਅਤੇ ਉਨ੍ਹਾਂ ਨੂੰ ਉਹ ਦਾਤਾਰ (ਪਰਮ ਪਿਤਾ ਪਰਮਾਤਮਾ) ਫਿਰ ਤੋਂ ਮਿਲ ਜਾਵੇ।
76th Foundation day Bhandara
ਪੂਜਨੀਕ ਗੁਰੂ ਜੀ ਨੇ ਸਾਈਂ ਦਾਤਾ ਰਹਿਬਰ ਦੇ ਦਇਆ ਮਿਹਰ ਬਾਰੇ ਦੱਸਦੇ ਹੋਏ ਫਰਮਾਇਆ ਕਿ ਅੱਜ ਘੋਰ ਕਲਿਯੁਗ ਹੈ। ਉਨ੍ਹਾਂ ਦੇ ਬਚਨ ਹਨ ਕਿ ਇਸ ਸੜਦੇ-ਭੁੱਜਦੇ ਭੱਠ ’ਚ ਭਗਵਾਨ ਦਾ ਨਾਂਅ ਅਜਿਹਾ ਕੰਮ ਕਰਦਾ ਹੈ ਜਿਵੇਂ ਤਪਦੀ ਹੋਈ ਰੇਗਿਸਤਾਨ ਦੀ ਧਰਤੀ ’ਤੇ ਰਿਮਝਿਮ ਵਰਖਾ ਹੋਣ ਲੱਗ ਜਾਵੇ। ਠੀਕ ਉਸੇ ਤਰ੍ਹਾਂ ਰਾਮ ਦਾ ਨਾਮ ਕੰਮ ਕਰਦਾ ਹੈ। ਕੁਦਰਤ ਨੇ ਕਿੰਨੀਆਂ ਸੋਹਣੀਆਂ ਥਾਵਾਂ ਬਣ ਰੱਖੀਆਂ ਹਨ ਅਤੇ ਸਾਈਂ ਜੀ ਨੇ ਵੀ ਅਜਿਹੀ ਜਗ੍ਹਾ ਨੂੰ ਚੁਣਿਆ ਹੈ। ਸ਼ਾਹ ਮਸਤਾਨ ਜੀ, ਸ਼ਾਹ ਸਤਿਨਾਮ ਜੀ ਧਾਮ ਦੋਵੇਂ ਹੀ ਥਾਵਾਂ ਅਜਿਹੀਆਂ ਹਨ। ਸਾਈਂ ਜੀ ਦੇ ਚੋਜ ਅਨੋਖੇ ਸਨ। ਜਦੋਂ ਸ਼ਾਹ ਮਸਤਾਨਾ ਜੀ ਧਾਮ ਬਣਾਇਆ ਤਾਂ ਕਦੇ ਇੱਥੇ ਕਮਾਨ ਬਣਾ ਦਿੰਦੇ ਤੇ ਕਦੇ ਉਸ ਨੂੰ ਢਾਹ ਦਿੰਦੇ ਸਨ। ਸਾਧ-ਸੰਗਤ ਉਨ੍ਹਾਂ ਦੇ ਚੋਜ ਦੇਖ ਕੇ ਹੈਰਾਨ ਹੁੰਦੀ ਰਹਿੰਦੀ।
ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ ਦਾਤਾ ਰਹਿਬਰ ਨੇ ਜੋ ਉਪਕਾਰ ਕੀਤੇ ਉਨ੍ਹਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ ਨੂੰ ਜਦੋਂ ਸਾਈਂ ਜੀ ਨੇ ਗੁਰੂਗੱਦੀ ’ਤੇ ਬਿਠਾਇਆ ਤਾਂ ਸਾਈਂ ਜੀ ਨੇ ਆਪਣੇ ਬਚਨਾਂ ਅਨੁਸਾਰ ਫਰਮਾਇਆ ਕਿ ਜਿਸ ਨੂੰ ਦੁਨੀਆਂ ਲੱਭਦੀ ਰਹਿੰਦੀ ਹੈ, ਉਸ ਨੂੰ ਅਸੀਂ ਸਭ ਦੇ ਸਾਹਮਣੇ ਬਿਠਾ ਦਿੱਤਾ ਹੈ ਅਤੇ ਬਚਨ ਫਰਮਾਏ ਕਿ ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ, ਕਦੇ ਜਾਵਾਂਗੇ ਨਹੀਂ। ਪਰ ਇਸ ਲਈ ਵੀ ਅੱਖ ਦੇਖਣ ਵਾਲੀ ਹੋਣੀ ਚਾਹੀਦੀ ਹੈ। ਜੇਕਰ ਰੂਹਾਨੀਅਤ ਦੇ ਕਿਸੇ ਫਕੀਰ ਦੇ ਨਜ਼ਾਰੇ ਲੁੱਟਣੇ ਹੋਣ, ਖੁਸ਼ੀਆਂ ਲੈਣੀਆਂ ਹੋਣ, ਓਮ, ਪਰਮ ਪਿਤਾ ਪਰਮਾਤਮਾ ਨੂੰ ਮਿਲਣਾ ਹੋਵੇ ਤਾਂ ਮੋਤੀਆ ਬਿੰਦ ਦਾ ਆਪ੍ਰੇਸ਼ਨ ਕਰਵਾਉਣਾ ਹੋਵੇਗਾ। (76th Foundation day Bhandara)
ਕਾਮ-ਵਾਸਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ, ਮਾਇਆ, ਗਮ, ਦੁੱਖ, ਦਰਦ, ਚਿੰਤਾ, ਟੈਨਸ਼ਨ, ਪ੍ਰੇਸ਼ਾਨੀਆਂ, ਭਾਵ ਇਹ ਪੰਜ-ਸੱਤ ਤਾਂ ਮੇਨ ਰੁੱਖ ਹਨ ਤੇ ਅੱਗੇ ਇਸ ਦੀਆਂ ਟਹਿਣੀਆਂ ਹਨ। ਤਾਂ ਇਨ੍ਹਾਂ ਵਿੱਚ ਹੀ ਤੁਸੀਂ ਉਲਝੇ ਪਏ ਹੋ। ਗੁਰੂਮੰਤਰ ਲੈ ਲਿਆ ਤਾਂ ਸੰਚਿਤ ਕਰਮਾਂ ਨੂੰ ਖਤਮ ਕਰਨ ਦਾ ਤਰੀਕਾ ਮਿਲ ਗਿਆ ਅਤੇ ਇਸ ਜਨਮ ’ਚ ਗੁਰੂਮੰਤਰ ਲੈਣ ਤੋਂ ਪਹਿਲਾਂ ਜੋ ਕਰਮ ਜਾਣੇ-ਅਣਜਾਣੇ ਵਿੱਚ ਕਰ ਬੈਠੇ ਉਦੋਂ ਗੁਰੂਮੰਤਰ ਮਾਫ਼ੀ ਦਿਵਾਉਂਦਾ ਹੈ ਤੇ ਮਾਲਕ ਉਸੇ ਸਮੇਂ ਉਨ੍ਹਾਂ ਕਰਮਾਂ ਨੂੰ ਕੱਟ ਦਿੰਦਾ ਹੈ।
ਪੂਜਨੀਕ ਗੁਰੂ ਜੀ ਨੇ ਅੱਗੇ ਫਰਮਾਇਆ ਕਿ ਸੰਚਿਤ ਕਰਮਾਂ ਦੀ ਗੱਲ ਕਰੀਏ ਤਾਂ ਉਹ ਲੱਖਾਂ ਜੂਨੀਆਂ ਹਨ, ਤੇ ਉਨ੍ਹਾਂ ਦੇ ਜੋ ਕਰਮ ਹਨ, ਜੇਕਰ ਇੱਕ ਇੱਕ ਵੀ ਕਰਨ ਤਾਂ 84 ਲੱਖ ਹਨ। ਚੰਗੇ ਹਨ ਤਾਂ ਖੁਸ਼ੀ ਮਿਲਦੀ ਹੈ। ਪਰ ਜੇਕਰ ਸਿਮਰਨ ਕਰੋ ਤਾਂ ਬੁਰੇ ਕੱਟਣਗੇ ਅਤੇ ਚੰਗੇ ਹੋਰ ਚੰਗੇ ਬਣ ਜਾਣਗੇ।