ਵਿਧਾਇਕਾਂ ਦੀ ਤਨਖ਼ਾਹ ‘ਚ 66 ਫ਼ੀਸਦੀ ਵਾਧਾ

Delhi

ਤਨਖ਼ਾਹ ਤੇ ਭੱਤਿਆਂ ਸਮੇਤ ਹਰ ਮਹੀਨੇ ਮਿਲਣਗੇ 1 ਲੱਖ 70 ਹਜ਼ਾਰ ਰੁਪਏ, ਰਾਸ਼ਟਰਪਤੀ ਨੇ ਮਨਜ਼ੂਰੀ ਦਿੱਤੀ

(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦਿੱਲੀ ਦੇ ਵਿਧਾਇਕਾਂ ਦੀ ਚਿਹਰੇ ’ਤੇ ਉਸ ਸਮੇਂ ਖੁਸ਼ੀ ਦੁੱਗਣੀ ਹੋ ਗਈ ਜਦੋਂ ਵਿਧਾਇਕਾਂ (Delhi MLAs) ਨੂੰ ਗੱਫੇ ਦੇ ਗੱਫੇ ਮਿਲਣ ਦੀ ਖਬ਼ਰ ਮਿਲੀ। ਦਿੱਲੀ ਦੇ ਵਿਧਾਇਕਾਂ ਦੀ ਤਨਖਾਹ ‘ਚ 66 ਫੀਸਦੀ ਦਾ ਵਾਧਾ ਹੋਇਆ ਹੈ। ਦਿੱਲੀ ਸਰਕਾਰ ਦੇ ਕਾਨੂੰਨ, ਨਿਆਂ ਅਤੇ ਵਿਧਾਨਿਕ ਮਾਮਲਿਆਂ ਦੇ ਵਿਭਾਗ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ।

ਰਾਸ਼ਟਰਪਤੀ ਨੇ ਬਜਟ ਸੈਸ਼ਨ ਤੋਂ ਪਹਿਲਾਂ ਵਿਧਾਇਕਾਂ ਦੀ ਤਨਖਾਹ, ਪੈਨਸ਼ਨ ਅਤੇ ਭੱਤੇ ਵਧਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਨੂੰ ਹੁਣ 54 ਹਜ਼ਾਰ ਰੁਪਏ ਦੀ ਬਜਾਏ 90 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਜੇਕਰ ਭੱਤੇ ਵੀ ਸ਼ਾਮਲ ਕੀਤੇ ਜਾਣ ਤਾਂ ਵਿਧਾਇਕਾਂ ਨੂੰ ਹੁਣ ਹਰ ਮਹੀਨੇ 1 ਲੱਖ 70 ਹਜ਼ਾਰ ਰੁਪਏ ਮਿਲਣਗੇ।

14 ਫਰਵਰੀ 2023 ਤੋਂ ਵਧੀ ਹੋਈ ਤਨਖਾਹ ਮਿਲੇਗੀ (Delhi MLAs)

ਜਿਕਰਯੋਗ ਹੈ ਕਿ ਤਨਖਾਹ, ਪੈਨਸ਼ਨ ਅਤੇ ਭੱਤੇ ਵਧਾਉਣ ਦਾ ਪ੍ਰਸਤਾਵ ਪਿਛਲੇ ਸਾਲ ਜੁਲਾਈ ‘ਚ ਦਿੱਲੀ ਵਿਧਾਨ ਸਭਾ ‘ਚ ਪਾਸ ਕੀਤਾ ਗਿਆ ਸੀ। ਦਿੱਲੀ ਸਰਕਾਰ ਨੇ ਮੁੱਖ ਮੰਤਰੀ, ਮੰਤਰੀ, ਵਿਧਾਇਕ, ਮੁੱਖ ਸਕੱਤਰ, ਸਪੀਕਰ ਅਤੇ ਵਿਰੋਧੀ ਧਿਰ ਦੇ ਆਗੂ ਦੀ ਤਨਖਾਹ ਵਧਾਉਣ ਦਾ ਪ੍ਰਸਤਾਵ ਭੇਜਿਆ ਸੀ। ਰਾਸ਼ਟਰਪਤੀ ਨੇ 14 ਫਰਵਰੀ ਨੂੰ ਇਸ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ। ਵਿਧਾਇਕਾਂ ਨੂੰ ਹੁਣ 14 ਫਰਵਰੀ 2023 ਤੋਂ ਵਧੀ ਹੋਈ ਤਨਖਾਹ ਮਿਲੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here