ਅਮਰੀਕਾ ‘ਚ ਦਿਵਾਲੀਆ ਹੋਇਆ ਬੈਂਕ, ਭਾਰਤੀ ਕੰਪਨੀਆਂ ‘ਤੇ ਛਾਇਆ ਸੰਕਟ

Silicon Valley Bank

ਨਵੀਂ ਦਿੱਲੀ (ਏਜੰਸੀ)। ਅਮਰੀਕਾ ਦੇ ਸਿਲੀਕਾਨ ਵੈਲੀ ਬੈਂਕ (Silicon Valley Bank ) ਦੇ ਬੰਦ ਹੋਣ ਨਾਲ ਭਾਰਤ ਦੀਆਂ ਕਈ ਸਟਾਰਟਅੱਪ ਕੰਪਨੀਆਂ ਪ੍ਰਭਾਵਿਤ ਹੋਈਆਂ ਹਨ। ਜਾਣਕਾਰੀ ਮੁਤਾਬਿਕ ਭਾਰਤ ਦੇ 40 ਸਟਾਰਟਅੱਪਸ ਨੇ ਇਸ ਬੈਂਕ ‘ਚ 2.5 ਮਿਲੀਅਨ ਤੋਂ 10 ਲੱਖ ਡਾਲਰ (ਲਗਭਗ 2 ਤੋਂ 10 ਕਰੋੜ ਰੁਪਏ ਪ੍ਰਤੀ ਸਟਾਰਟਅੱਪ) ਜਮ੍ਹਾ ਕਰਵਾਏ ਸਨ। ਇਸ ਦੇ ਨਾਲ ਹੀ, ਮਾਹਰਾਂ ਦਾ ਮੰਨਣਾ ਹੈ ਕਿ ਸਿਲੀਕਾਨ ਵੈਲੀ ਬੈਂਕ ਸੰਕਟ ਦਾ ਨਿਸ਼ਚਿਤ ਤੌਰ ‘ਤੇ ਸਟਾਰਟਅਪ ਈਕੋਸਿਸਟਮ ‘ਤੇ ਅਸਰ ਪਵੇਗਾ।

ਦਰਅਸਲ, ਸਿਲੀਕਾਨ ਵੈਲੀ ਬੈਂਕ ਦੇ ਬੰਦ ਹੋਣ ਨਾਲ ਇਸ ਨਾਲ ਜੁੜੇ ਸਟਾਰਟਅੱਪਸ ਵਿੱਚ ਅਚਾਨਕ ਅਨਿਸ਼ਚਿਤਤਾ ਪੈਦਾ ਹੋ ਗਈ ਹੈ। ਸਿਲੀਕਾਨ ਵੈਲੀ ਦੇ ਵੈਂਚਰ ਪੂੰਜੀਪਤੀ ਅਤੇ ਨਿਵੇਸ਼ਕ ਆਸ਼ੂ ਗਰਗ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ, ਪਰ ਮੇਰਾ ਮੰਨਣਾ ਹੈ ਕਿ ਭਾਰਤੀ ਸਟਾਰਟਅੱਪਸ ਲਈ ਇਹ ਵੱਡੀ ਸਮੱਸਿਆ ਹੈ। ਦੱਸ ਦੇਈਏ ਕਿ ਅਮਰੀਕਾ ਵਿੱਚ ਕਾਰੋਬਾਰ ਕਰਨ ਵਾਲੇ ਜ਼ਿਆਦਾਤਰ ਭਾਰਤੀ ਸਟਾਰਟਅਪ ਸਿਲੀਕਾਨ ਵੈਲੀ ਬੈਂਕ ਨਾਲ ਹੀ ਆਪਣਾ ਲੈਣ-ਦੇਣ ਕਰਦੇ ਹਨ।

ਸਿਲੀਕਾਨ ਵੈਲੀ ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ਸੀ

ਅਮਰੀਕਾ ਦੇ ਸਿਲੀਕਾਨ ਵੈਲੀ ਬੈਂਕ (Silicon Valley Bank ) ਦੇ ਦੀਵਾਲੀਆ ਹੋਣ ਕਾਰਨ ਦੁਨੀਆ ਭਰ ਦੇ ਨਿਵੇਸ਼ਕ ਚਿੰਤਤ ਹਨ। ਸਿਲੀਕਾਨ ਵੈਲੀ ਬੈਂਕ ਅਮਰੀਕਾ ਦਾ 16ਵਾਂ ਸਭ ਤੋਂ ਵੱਡਾ ਬੈਂਕ ਸੀ। ਇਸ ਦੇ ਨਾਲ ਹੀ ਇਸ ਆਰਥਿਕ ਸੰਕਟ ਨੂੰ 2008 ਤੋਂ ਬਾਅਦ ਅਮਰੀਕਾ ਦਾ ਸਭ ਤੋਂ ਵੱਡਾ ਆਰਥਿਕ ਸੰਕਟ ਮੰਨਿਆ ਜਾ ਰਿਹਾ ਹੈ। 2008 ਵਿੱਚ ਵਾਸ਼ਿੰਗਟਨ ਮਿਊਚਲ ਅਤੇ ਲੇਹਮੈਨ ਬ੍ਰਦਰਜ਼ ਦੇ ਡੁੱਬਣ ਕਾਰਨ ਇੱਥੇ ਸਭ ਤੋਂ ਵੱਡੀ ਆਰਥਿਕ ਮੰਦੀ ਦੇਖਣ ਨੂੰ ਮਿਲੀ ਸੀ।

ਇਹ ਸਮੱਸਿਆਵਾਂ ਆ ਸਕਦੀਆਂ ਹਨ

  • ਸਟਾਰਟਅੱਪਸ ਵਿੱਚ ਕੈਸ਼-ਫਲੋ ਅਤੇ ਕਰਮਚਾਰੀਆਂ ਦੀ ਤਨਖਾਹ ਦੇਣ ਦਾ ਸੰਕਟ ਪੈਦਾ ਹੋਵੇਗਾ।
  • ਨੁਕਸਾਨ ਤੋਂ ਬਚਣ ਲਈ ਕਰਮਚਾਰੀਆਂ ਦੀ ਛਾਂਟੀ ਸ਼ੁਰੂ ਹੋ ਸਕਦੀ ਹੈ।
  • ਭਵਿੱਖ ਦੀ ਯੋਜਨਾਬੰਦੀ ਅਤੇ ਸਰਗਰਮ ਯੋਜਨਾਵਾਂ ਪ੍ਰਭਾਵਿਤ ਹੋਣਗੀਆਂ।
  • ਸਟਾਰਟਅੱਪਸ ਨੂੰ ਹੋਰ ਥਾਵਾਂ ਤੋਂ ਲੋਨ ਲੈਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ।
  • ਜੇਕਰ ਕੋਈ ਨੁਕਸਾਨ ਹੁੰਦਾ ਹੈ, ਤਾਂ ਹੋਰ ਨਿਵੇਸ਼ਕ ਵਾਪਸ ਖਿੱਚ ਲੈਣਗੇ।
  • 15 ਸਾਲਾਂ ਬਾਅਦ ਸਭ ਤੋਂ ਵੱਡਾ ਆਰਥਿਕ ਸੰਕਟ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।