ਹਰਿਆਣਾ ‘ਚ ਅਮ੍ਰਿਤ ਯੋਜਨਾ ‘ਚ 63 ਪ੍ਰਾਜੈਕਟ ਪੂਰੇ

73 ਪ੍ਰਾਜੈਕਟਾਂ ‘ਤੇ ਕੰਮ ਜਾਰੀ

ਨਵੀਂ ਦਿੱਲੀ। ਕੇਂਦਰ ਸਰਕਾਰ ਦੀ ਅਮ੍ਰਿਤ ਯੋਜਨਾ ਤਹਿਤ ਹਰਿਆਣਾ ‘ਚ ਸ਼ੁਰੂ ਹੋਏ 136 ਪ੍ਰਾਜੈਕਟਾਂ ‘ਚੋਂ 693 ਕਰੋੜ ਰੁਪਏ ਦੇ 63 ਪ੍ਰਾਜੈਕਟ ਮੁਕੰਮਲ ਹੋ ਚੁੱਕੇ ਹਨ, ਜਦੋਂਕਿ 1875 ਕਰੋੜ ਰੁਪਏ ਦੇ 73 ਪ੍ਰਾਜੈਕਟ ਪ੍ਰਗਤੀ ਅਧੀਨ ਹਨ। ਇਹ ਜਾਣਕਾਰੀ ਕੇਂਦਰੀ ਮਕਾਨ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ ਦੇ ਸਕੱਤਰ ਦੁਰਗਾਸ਼ੰਕਰ ਮਿਸ਼ਰਾ ਦੀ ਪ੍ਰਧਾਨਗੀ ਹੇਠ ਵੀਰਵਾਰ ਨੂੰ ਆਨ ਲਾਈਨ ਇੱਕ ਸਮੀਖਿਆ ਮੀਟਿੰਗ ਵਿੱਚ ਦਿੱਤੀ ਗਈ। ਰਾਜ ਦੀ ਸਲਾਨਾ ਕਾਰਜ ਯੋਜਨਾ ਤਹਿਤ ਹਰਿਆਣਾ ਨੂੰ 2566 ਕਰੋੜ ਰੁਪਏ ਅਲਾਟ ਕੀਤੇ ਗਏ ਹਨ। ਹਰਿਆਣਾ ਪੰਜਾਬ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਮੀਟਿੰਗ ਵਿੱਚ ਸ਼ਾਮਲ ਹੋਏ।

ਮੀਟਿੰਗ ਦੌਰਾਨ ਮਿਸ਼ਰਾ ਨੇ ਕਿਹਾ ਕਿ ਰਾਜਾਂ ਨੂੰ ਅਮ੍ਰਿਤ ਯੋਜਨਾ ਤਹਿਤ ਪ੍ਰਵਾਨਿਤ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਜਿਸ ਲਈ ਮਿਆਦ 31 ਮਾਰਚ 2021 ਤੱਕ ਵਧਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਰਾਜਾਂ ਨੂੰ ਇਹ ਕੰਮ ਆਪਣੇ ਖਰਚੇ ‘ਤੇ ਕਰਨਾ ਪਏਗਾ।

 

 

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.