Mauritania ‘ਚ ਕਿਸ਼ਤੀ ਡੁੱਬਣ ਨਾਲ 58 ਦੀ ਮੌਤ
ਮੌਰੀਟਿਆਨਾ ਸ਼ਹਿਰ ਤੋਂ ਲਗਭਗ 15 ਮੀਲ ਦੀ ਦੂਰੀ ‘ਤੇ ਡੁੱਬੀ
ਨੌਕਚੋਟ, ਏਜੰਸੀ। ਮੌਰੀਟਿਆਨਾ ਦੇ ਸਮੁੰਦਰ ਖੇਤਰ ‘ਚ ਇੱਕ ਕਿਸ਼ਤੀ ਡੁੱਬਣ ਨਾਲ ਘੱਟੋ ਘੱਟ 58 ਪ੍ਰਵਾਸੀਆਂ ਦੀ ਮੌਤ ਹੋ ਗਈ। ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੌਰੀਟਿਆਨਾ ਦੀ ਨਿਊਜ਼ ਏਜੰਸੀ ਏਐਮਆਈ ਅਨੁਸਾਰ ਸਾਰੇ 58 ਲੋਕਾਂ ਦੀਆਂ ਲਾਸ਼ਾਂ ਨੂੰ ਕੱਢ ਲਿਆ ਗਿਆ ਹੈ। ਇਸ ਦੌਰਾਨ 74 ਲੋਕਾਂ ਨੂੰ ਬਚਾਇਆ ਵੀ ਗਿਆ ਹੈ। ਯੂਐਨ ਮਾਈਗ੍ਰੇਸ਼ਨ ਏਜੰਸੀ ਨੇ ਦੱਸਿਆ ਕਿ ਸਪੇਨ ਜਾ ਰਹੀ ਇਹ ਕਿਸ਼ਤੀ Mauritania ਸ਼ਹਿਰ ਤੋਂ ਲਗਭਗ 15 ਮੀਲ ਦੀ ਦੂਰੀ ‘ਤੇ ਡੁੱਬ ਗਈ। ਮੌਰੀਟਿਆਨਾ ਪਹੁੰਚਣ ‘ਤੇ ਕਿਸ਼ਤੀ ‘ਚ ਈਂਧਣ ਘੱਟ ਹੋ ਗਿਆ ਸੀ। ਮੌਰੀਟਿਆਨਾ ਦੇ ਅਧਿਕਾਰੀ ਡੁੱਬਣ ਤੋਂ ਬਚਾਏ ਗਏ ਲੋਕਾਂ ਦੀ ਮਦਦ ਕਰ ਰਹੇ ਹਨ। ਇਹ ਕਿਸ਼ਤੀ 150 ਯਾਤਰੀਆਂ ਨੂੰ ਲੈ ਕੇ 27 ਨਵੰਬਰ ਨੂੰ ਗਾਂਬੀਆ ਤੋਂ ਰਵਾਨਾ ਹੋਈ ਸੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।