ਸਵੇਰੇ 5:12 ਵਜੇ ਫਤਿਹਵੀਰ ਨੂੰ ਕੱਢਿਆ ਬੋਰਵੈੱਲ ਵਿੱਚੋਂ ਬਾਹਰ

5:12 am, Fatehvir, Borwale

ਸੁਨਾਮ ਊਧਮ ਸਿੰਘ ਵਾਲਾ (ਸੱਚ ਕਹੂੰ ਟੀਮ)। ਨੇੜਲੇ ਪਿੰਡ ਭਗਵਾਨਪੁਰਾ ਵਿਖੇ ਲਗਾਤਾਰ ਛੇਵੇਂ ਦਿਨ ਸਵੇਰੇ 5:12 ਵਜੇ ਭਾਰਤੀ ਫੌਜ, ਐਨ.ਡੀ.ਆਰ.ਐਫ. ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਫਤਿਹਵੀਰ ਸਿੰਘ ਨੂੰ ਬੋਰਵੈੱਲ ਵਿੱਚੋਂ ਬਾਹਰ ਕੱਢ ਲਿਆ ਗਿਆ। ਜਾਣਕਾਰੀ ਅਨੁਸਾਰ ਪਿਛਲੇ ਛੇ ਦਿਨਾਂ ਤੋਂ ਫਤਿਹਵੀਰ ਸਿੰਘ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ। ਪੂਰੀ ਰਾਤ ਸਾਰੀਆਂ ਟੀਮਾਂ ਫਤਿਹਵੀਰ ਸਿੰਘ ਨੂੰ ਬਾਹਰ ਕੱਢਣ ਲਈ ਜੁਟੀਆਂ ਰਹੀਆਂ। ਜਿਵੇਂ ਹੀ ਫਤਿਹਵੀਰ ਸਿੰਘ ਨੂੰ ਐੱਨਡੀਆਰਐੱਫ ਦੇ ਜਵਾਨਾਂ ਨੇ ਬੋਰਵੈੱਲ ਵਿੱਚੋਂ ਬਾਹਰ ਕੱਢਿਆ ਤਾਂ ਉਸ ਨੂੰ ਸਫੈਦ ਚਾਦਰ ਵਿੱਚ ਲਪੇਟਦਿਆਂ ਬੜੀ ਤੇਜ਼ੀ ਨਾਲ ਐਂਬੂਲੈਂਸ ਵਿੱਚ ਲਿਜਾਇਆ ਗਿਆ ਜਿਸ ਦੀ ਅਗਵਾਈ ਪਾਈਲੇਟ ਗੱਡੀ ਕਰ ਰਹੀ ਸੀ।

borewell fathevir

ਐਂਬੂਲੈਂਸ ਰਾਹੀਂ ਫਤਿਹਵੀਰ ਸਿੰਘ ਨੂੰ ਹਸਪਤਾਲ ਲਿਜਾਂਦਿਆਂ ਰਸਤੇ ‘ਚ ਕਿਸੇ ਤਰ੍ਹਾਂ ਦਾ ਅੜਿੱਕਾ ਨਾ ਲੱਗੇ ਇਸ ਲਈ ਰਸਤਾ ਸਾਫ਼ ਕਰਨ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਫਤਿਹਵੀਰ ਸਿੰਘ ਨੂੰ ਕਿਸ ਹਸਪਤਾਲ ਵਿੱਚ ਲਿਜਾਇਆ ਗਿਆ ਹੈ ਇਸ ਗੱਲ ਦੀ ਪੁਸ਼ਟੀ ਅਜੇ ਤੱਕ ਕਿਸੇ ਵੀ ਅਧਿਕਾਰੀ ਵੱਲੋਂ ਨਹੀਂ ਕੀਤੀ ਗਈ। ਫਤਿਹਵੀਰ ਸਿੰਘ ਦੀ ਸਿਹਤ ਸਬੰਧੀ ਰਿਪੋਰਟ ਦਾ ਪਤਾ ਕੁਝ ਦੇਰੀ ਨਾਲ ਹੀ ਲੱਗ ਸਕੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here