ਏਸ਼ੀਆਡ 8ਵਾਂ ਦਿਨ : 5 ਚਾਂਦੀ, 2 ਕਾਂਸੀ ਤਗਮਿਆਂ ਨਾਲ ਭਾਰਤ 9ਵੇਂ ਸਥਾਨ ‘ਤੇ

ਬੈਡਮਿੰਟਨ, ਕੇਨੋਈਂਗ ਤੇ ਤੀਰੰਦਾਜ਼ੀ ‘ਚ ਤਗਮੇ ਪੱਕੇ

ਜਕਾਰਤਾ, (ਏਜੰਸੀ)। 18ਵੀਆਂ ਏਸ਼ੀਆਈ ਖੇਡਾਂ 8ਵੇਂ ਦਿਨ ਭਾਰਤ ਨੇ ਅਥਲੈਟਿਕਸ ਅਤੇ ਘੋੜਸਵਾਰੀ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 5 ਚਾਂਦੀ ਤਗਮੇ ਹਾਸਲ ਕੀਤੇ ਇਹਨਾਂ ਵਿੱਚੋਂ 3 ਅਥਲੈਟਿਕਸ ‘ਚ ਮਹਿਲਾਵਾਂ ਦੀ 100 ਮੀਟਰ ‘ਚ ਦੁੱਤੀ ਚੰਦ ਨੇ, 400 ਮੀਟਰ ‘ਚ ਹਿਮਾ ਦਾਸ ਅਤੇ ਪੁਰਸ਼ਾਂ ਦੀ 400 ਮੀਟਰ ਦੌੜ ‘ਚ ਮੁਹੰਮਦ ਅਨਸ ਨੇ ਆਪਣੇ ਨਾਂਅ ਦਰਜ ਕਰਵਾਏ ਜਦੋਂਕਿ ਦੋ ਤਗਮੇ ਭਾਰਤ ਦੀ ਝੋਲੀ ‘ਚ ਘੁੜਸਵਾਰਾਂ ਨੇ ਸਿੰਗਲ ਈਵੇਂਟ ਅਤੇ ਟੀਮ ਈਵੇਂਟ ‘ਚ ਜਿੱਤੇ ਇਸ ਤੋਂ ਇਲਾਵਾ ਇਹਨਾਂ ਏਸ਼ੀਆਈ ਖੇਡਾਂ ‘ਚ ਪਹਿਲੀ ਵਾਰ ਸ਼ਾਮਲ ਕੀਤੀ ਗਈ ਖੇਡ ਬ੍ਰਿਜ ‘ਚ ਭਾਰਤ ਨੇ ਦੋ ਕਾਂਸੀ ਤਗਮੇ ਜਿੱਤੇ।

ਜਦੋਂਕਿ  ਦੂਸਰੇ ਪਾਸੇ, ਸਟਾਰ ਸ਼ਟਲਰ ਸਾਇਨਾ ਨੇਹਵਾਲ ਅਤੇ ਪੀਵੀ ਸਿੰਧੂ ਬੈਡਮਿੰਟਨ ਮਹਿਲਾ ਸਿੰਗਲ ਦੇ ਸੈਮੀਫਾਈਨਲ ‘ਚ ਪਹੁੰਚ ਕੇ ਇਤਿਹਾਸ ਰਚ ਦਿੱਤਾ ਇਸ ਤੋਂ ਇਲਾਵਾ ਤੀਰੰਦਾਜ਼ੀ (ਕੰਪਾਊਂਡ ਮਹਿਲਾ ਟੀਮ) ‘ਚ ਵੀ ਭਾਰਤ ਦੇ ਫਾਈਨਲ ‘ਚ ਪਹੁੰਚਣ ਨਾਲ ਕੁੱਲ 3 ਤਗਮੇ ਪੱਕੇ ਕਰ ਲਏ ਹਨ ਇਸ ਤਰ੍ਹਾਂ ਖੇਡਾਂ ਦੇ ਅੱਠਵੇਂ ਦਿਨ ਭਾਰਤ ਨੇ 5 ਚਾਂਦੀ, 2 ਕਾਂਸੀ ਤਗਮਿਆਂ ਦੀ ਮੱਦਦ ਨਾਲ ਆਪਣੇ ਕੁੱਲ ਤਗਮਿਆਂ ਦੀ ਗਿਣਤੀ 37(7 ਸੋਨ, 10 ਚਾਂਦੀ, 19 ਕਾਂਸੀ) ਤੱਕ ਪਹੁੰਚਾ ਕੇ 9ਵੇਂ ਸਥਾਨ ‘ਤੇ ਰਿਹਾ।

ਮਹਿਲਾ ਅਤੇ ਪੁਰਸ਼ ਕੰਪਾਊਂਡ ਤੀਰੰਦਾਜ਼ੀ ਟੀਮਾਂ ਫਾਈਨਲ ‘ਚ

ਭਾਰਤ ਦੀ ਮਹਿਲਾ ਅਤੇ ਪੁਰਸ਼ ਕੰਪਾਊਂਡ ਟੀਮਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੀਰੰਦਾਜ਼ੀ ਕੰਪਾਊਂਡ ਟੀਮ ਈਵੇਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਅਤੇ ਦੇਸ਼ ਲਈ ਘੱਟ ਤੋਂ ਘੱਟ ਦੋ ਚਾਂਦੀ ਤਗਮੇ ਪੱਕੇ ਕਰ ਦਿੱਤੇ ਭਾਰਤ ਦਾ ਦੋਵੇਂ ਹੀ ਵਰਗਾਂ ਦੇ ਫਾਈਨਲ ‘ਚ ਤੀਰੰਦਾਜ਼ੀ ਦੇ ਪਾਵਰਹਾਊਸ ਦੱਖਣੀ ਕੋਰੀਆ ਨਾਲ ਮੰਗਲਵਾਰ ਨੂੰ ਮੁਕਾਬਲਾ ਹੋਵੇਗਾ ਮੁਸਕਾਨ ਕਿਰਾਰ, ਮਧੁਮਿਤਾ ਕੁਮਾਰੀ ਅਤੇ ਜੋਤੀ ਸੁਰੇਖਾ ਵੇਨਮ ਦੀ ਕੰਪਾਊਂਡ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਕੁਆਰਟਰਫਾਈਨਲ ਅਤੇ ਸੈਮੀਫਾਈਨਲ ਮੁਕਾਬਲੇ ਜਿੱਤ ਕੇ ਮਹਿਲਾ ਦੇ ਕੰਪਾਊਂਡ ਟੀਮ ਈਵੇਂਟ ਦੇ ਫਾਈਨਲ ‘ਚ ਪ੍ਰਵੇਸ਼ ਕੀਤਾ (Asian Games)

ਭਾਰਤੀ ਮਹਿਲਾਵਾਂ ਨੇ ਸੈਮੀਫਾਈਨਲ ‘ਚ ਚੀਨੀ ਤਾਈਪੇ ਨੂੰ ਨਜ਼ਦੀਕੀ ਮੁਕਾਬਲੇ ‘ਚ 225-222 ਨਾਲ ਮਾਤ ਦਿੱਤੀ ਇਸ ਤੋਂ ਪਹਿਲਾਂ ਕੁਆਰਟਰ ਫਾਈਨਲ ‘ਚ ਟੀਮ ਨੇ ਇੰਡੋਨੇਸ਼ੀਆ ਦੀ ਟੀਮ ਨੂੰ 229-224 ਨਾਲ ਹਰਾਇਆ ਸੀ ਰਜਤ ਚੌਹਾਨ, ਅਮਨ ਸੈਨੀ ਅਤੇ ਅਭਿਸ਼ੇਕ ਵਰਮਾ ਦੀ ਭਾਰਤੀ ਪੁਰਸ਼ ਟੀਮ ਨੇ ਇੱਕ ਹੀ ਦਿਨ ‘ਚ ਤਿੰਨ ਮੁਕਾਬਲੇ ਜਿੱਤ ਕੇ ਫਾਈਨਲ ‘ਚ ਜਗ੍ਹਾ ਬਣਾਈ ਭਾਰਤ ਨੇ ਪ੍ਰੀ ਕੁਆਰਟਰ ‘ਚ ਕਤਰ ਨੂੰ 227-213 ਨਾਲ, ਕੁਆਰਟਰਫਾਈਨਲ ‘ਚ ਫਿਲੀਪੀਂਸ ਨੂੰ 227-226 ਨਾਲ ਅਤੇ ਸੈਮੀਫਾਈਨਲ ‘ਚ ਤਾਈਪੇ ਨੂੰ 231-227 ਨਾਲ ਹਰਾਇਆ। (Asian Games)

ਕੇਨੋਈਂਗ ‘ਚ ਪੁਰਸ਼ ਅਤੇ ਮਹਿਲਾ ਟੀਮਾਂ ਫਾਈਨਲ ‘ਚ | Asian Games

ਭਾਰਤ ਦੀ ਮਹਿਲਾ ਅਤੇ ਪੁਰਸ਼ ਟੀਮਾਂ ਨੇ ਏਸ਼ੀਆਈ ਖੇਡਾਂ ‘ਚ ਐਤਵਾਰ ਨੂੰ ਕੇਨੋਈਂਗ ਦੀ ਟੀਬੀਆਰ 500 ਮੀਟਰ ਈਵੇਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਸੈਮੀਫਾਈਨਲ ਦੇ ਦੂਸਰੇ ਗੇੜ ‘ਚ ਭਾਰਤੀ ਮਹਿਲਾ ਟੀਮ ਨੇ 2 ਮਿੰਟ ਅਤੇ 33.987 ਸੈਕਿੰਡ ਦਾ ਸਮਾਂ ਲੈ ਕੇ ਤੀਸਰਾ ਸਥਾਨ ਹਾਸਲ ਕੀਤਾ ਜਦੋਂਕਿ ਭਾਰਤੀ ਪੁਰਸ਼ ਟੀਮ ਨੇ ਰੇਪਚੇਜ਼ ‘ਚ 2 ਮਿੰਟ ਅਤੇ 23.162 ਸੈਕਿੰਡ ਦਾ ਸਮਾਂ ਲੈ ਕੇ ਦੂਸਰਾ ਸਥਾਨ ਹਾਸਲ ਕੀਤਾ ਅਤੇ ਇਸ ਦੇ ਨਾਲ ਹੀ ਸੈਮੀਫਾਈਨਲ ‘ਚ ਕਦਮ ਰੱਖਿਆ ਸੈਮੀਫਾਈਨਲ ‘ਚ ਇਸ ਤੋਂ ਬਾਅਦ ਪੁਰਸ਼ ਟੀਮ ਨੇ ਪਹਿਲੇ ਗੇੜ ‘ਚ 2 ਮਿੰਟ ਅਤੇ 22.505 ਸੈਕਿੰਡ ਦਾ ਸਮਾਂ ਲੈ ਕੇ ਪੰਜਵਾਂ ਸਥਾਨ ਹਾਸਲ ਕੀਤਾ ਅਤੇ ਟੀਮ ਨੇ ਫਾਈਨਲ ਬੀ ‘ਚ ਜਗ੍ਹਾ ਬਣਾ ਲਈ।

ਭਾਰਤ ਨੂੰ ਬ੍ਰਿਜ ‘ਚ ਦੋ ਕਾਂਸੀ | Asian Games

ਭਾਰਤ ਨੇ 18ਵੀਆਂ ਏਸ਼ੀਆਈ ਖੇਡਾਂ ਦੇ ਬ੍ਰਿਜ ਮੁਕਾਬਲਿਆਂ ‘ਚ ਮਿਕਸਡ ਟੀਮ ਅਤੇ ਪੁਰਸ਼ ਟੀਮ ਵਰਗ ‘ਚ ਦੋ ਕਾਂਸੀ ਤਗਮੇ ਜਿੱਤੇ ਲਏ ਬ੍ਰਿਜ ਨੂੰ ਪਹਿਲੀ ਵਾਰ ਏਸ਼ੀਆਈ ਖੇਡਾਂ ‘ਚ ਸ਼ਾਮਲ ਕੀਤਾ ਗਿਆ ਹੈ ਅਤੇ ਇਸ ਤਰ੍ਹਾਂ ਭਾਰਤ ਨੇ ਬ੍ਰਿਜ ‘ਚ ਪਹਿਲੀ ਵਾਰ ਤਗਮੇ ਹਾਸਲ ਕੀਤੇ ਪਿਛਲੀ ਚੈਂਪੀਅਨ ਭਾਰਤ ਨੇ ਏਸ਼ੀਆਈ ਖੇਡਾਂ ‘ਚ ਸੋਨਾ ਜਿੱਤੋ ਅਤੇ ਓਲੰਪਿਕ ਟਿਕਟ ਪਾਓ’ ਦੀ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਐਤਵਾਰ ਨੂੰ ਮੁੱਖ ਵਿਰੋਧੀ ਕੋਰੀਆ ਨੂੰ ਪੂਲ ਏ ‘ਚ 5-3 ਨਾਲ ਹਰਾ ਕੇ ਲਗਾਤਾਰ ਚੌਥੀ ਜਿੱਤ ਦਰਜ ਕੀਤੀ ਸੈਮੀਫਾਈਨਲ ‘ਚ ਆਪਣਾ ਸਥਾਨ ਪਹਿਲਾਂ ਹੀ ਪੱਕਾ ਕਰ ਚੁੱਕੇ ਭਾਰਤ ਨੇ ਇਸ ਟੂਰਨਾਮੈਂਟ ‘ਚ ਆਪਣੇ ਗੋਲਾਂ ਦੀ ਗਿਣਤੀ 56 ਪਹੁੰਚਾ ਦਿੱਤੀ ਹੈ ਅਤੇ ਉਹ 12 ਅੰਕਾਂ ਨਾਲ ਚੋਟੀ ‘ਤੇ ਹੈ ਕੋਰੀਆ ਨੂੰ ਚਾਰ ਮੈਚਾਂ ‘ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ ਪੂਲ ‘ਚ ਦੂਸਰੇ ਸਥਾਨ ‘ਤੇ ਹੈ।

ਇਹ ਵੀ ਪੜ੍ਹੋ : ਜੇ ਤੁਹਾਡਾ ਵੀ ਕੱਟਦਾ ਹੈ ਈਪੀਐੱਫ਼ ਤਾਂ ਪੜ੍ਹ ਲਓ ਇਹ ਖੁਸ਼ਖਬਰੀ

ਭਾਰਤ ਦੀ ਜਿੱਤ ‘ਚ ਰੁਪਿੰਦਰ ਪਾਲ ਸਿੰਘ ਨੇ ਪਹਿਲੇ, ਚਿਗਲੇਨਸਾਨਾ ਸਿੰਘ ਨੇ ਪੰਜਵੇਂ, ਲਲਿਤ ਕੁਮਾਰ ਉਪਾਧਿਆਏ ਨੇ 16ਵੇਂ, ਮਨਪ੍ਰੀਤ ਸਿੰਘ ਨੇ 49ਵੇਂ ਅਤੇ ਆਕਾਸ਼ਦੀਪ ਸਿੰਘ ਨੇ 56ਵੇਂ ਮਿੰਟ ‘ਚ ਗੋਲ ਕੀਤਾ ਪਿਛਲੀ ਚੈਂਪੀਅਨ ਭਾਰਤ ਨੇ ਅੱਧੇ ਸਮੇਂ ਤੱਕ 3-0 ਦਾ ਵਾਧਾ ਬਣਾ ਲਿਆ ਸੀ ਪਰ 33ਵੇਂ ਮਿੰਟ ‘ਚ ਕੋਰੀਇਆਈ ਕਪਤਾਨ ਮੈਨਜੇਈ ਜੁੰਗ ਨੇ ਪੈਨਲਟੀ ਕਾਰਨਰ ‘ਤੇ ਗੋਲ ਕਰਕੇ ਸਕੋਰ 3-1 ਅਤੇ ਫਿਰ 35ਵੇਂ ਮਿੰਟ ‘ਚ ਆਪਣਾ ਦੂਸਰਾ ਗੋਲ ਕਰਕੇ ਸਕੋਰ 3-2 ਕਰ ਦਿੱਤਾ। ਤੀਸਰਾ ਕੁਆਰਟਰ ਸਮਾਪਤ ਹੋਣ ਤੱਕ ਮੁਕਾਬਲਾ ਸੰਘਰਸ਼ਪੂਰਨ ਹੋਣ ਲੱਗਾ ਸੀ ਪਰ ਮਹਿਲਾ ਟੀਮ ਦੀ ਤਰ੍ਹਾਂ ਪੁਰਸ਼ ਟੀਮ ਨੇ ਵੀ ਆਖ਼ਰੀ ਕੁਆਰਟਰ ‘ਚ ਦੋ ਗੋਲ ਕਰਦੇ ਹੋਏ ਕੋਰੀਆ ਦਾ ਬਚਿਆ ਖੁਚਿਆ ਸੰਘਰਸ਼ ਸਮਾਪਤ ਕਰ ਦਿੱਤਾ ਭਾਰਤੀ ਮਹਿਲਾ ਟੀਮ ਨੇ ਕੱਲ ਕੋਰੀਆ ਵਿਰੁੱਧ ਆਖ਼ਰੀ ਸੱਤ ਮਿੰਟ ‘ਚ ਤਿੰਨ ਗੋਲ ਕਰਕੇ 4-1ਨਾਲ ਜਿੱਤ ਹਾਸਲ ਕੀਤੀ ਸੀ। (Asian Games)