ਛੇ ਜਿਲਿਆਂ ਦੇ ਕਿਸਾਨਾਂ ਨੂੰ 485 ਕਰੋੜ ਰੁਪਏ ਕਰਜ਼ਾ ਮਾਫ਼ੀ ਦੇ ਸਰਟੀਫਿਕੇਟ ਵੰਡੇ

ਹੈਲੀਕਾਪਟਰ ਦੀ ਖਰਾਬੀ ਕਾਰਨ Amarinder Singh ਰਹੇ ਗੈਰ ਹਾਜ਼ਰ | Amarinder Singh

  • ਸੁਨੀਲ ਜਾਖੜ ਨੇ ਇਸ਼ਾਰਿਆ ‘ਚ ਅਮਰਿੰਦਰ ਸਿੰਘ ਨੂੰ ਲਾਏ ਰਗੜੇ | Amarinder Singh

ਭਵਾਨੀਗੜ (ਗੁਰਪ੍ਰੀਤ ਸਿੰਘ/ਵਿਜੈ ਸਿੰਗਲਾ)। ਨੇੜਲੇ ਪਿੰਡ ਰਾਮਪੁਰਾ ਦੀ ਅਨਾਜ ਮੰਡੀ ‘ਚ ਅੱਜ ਪੰਜਾਬ ਸਰਕਾਰ ਵੱਲੋਂ ਰੱਖੇ ਗਏ ਸਮਾਗਮ ‘ਚ 6 ਜਿਲਿਆਂ ਦੇ 73748 ਕਿਸਾਨਾਂ ਨੂੰ 485.69 ਕਰੋੜ ਰੁਪਏ ਦੇ ਕਰਜ਼ਾ ਮੁਆਫ਼ੀ ਸਰਟੀਫਿਕੇਟ ਵੰਡੇ ਗਏ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਗੈਰ ਹਾਜ਼ਰੀ ‘ਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪ੍ਧਾਨ ਸੁਨੀਲ ਜਾਖੜ, ਸਾਬਕਾ ਕੇਂਦਰੀ ਵਿਦੇਸ਼ ਮੰਤਰੀ ਪਰਨੀਤ ਕੌਰ, ਰਜਿੰਦਰ ਕੌਰ ਭੱਠਲ ਤੇ ਹੋਰ ਆਗੂਆਂ ਦੀ ਹਾਜ਼ਰੀ ‘ਚ 14 ਕਿਸਾਨਾਂ ਨੂੰ ਸੰਕੇਤ ਦੇ ਰੂਪ ‘ਚ ਕਰਜ਼ਾ ਮੁਆਫੀ ਸਰਟੀਫਿਕੇਟ ਦਿੱਤੇ ਗਏ। ਹੈਲੀਕਾਪਟਰ ‘ਚ ਤਕਨੀਕੀ ਖਰਾਬੀ ਕਾਰਨ ਮੁੱਖ ਮੰਤਰੀ ਅਮਰਿੰਦਰ (Amarinder Singh) ਸਿੰਘ ਸਮਾਗਮ ‘ਚ ਹਿੱਸਾ ਨਹੀਂ ਲੈ ਸਕੇ।

ਕਰਜ਼ੇ ਮੁਆਫ਼ ਕਰਨ ਦਾ ਸਰਕਾਰ ਦਾ ਇਤਿਹਾਸਕ ਕਦਮ : ਵਿੱਤ ਮੰਤਰੀ | Amarinder Singh

ਵਿੱਤ ਮੰਤਰੀ ਨੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੇ 2 ਲੱਖ ਰੁਪਏ ਤੱਕ ਦੇ ਕਰਜ਼ੇ ਮੁਆਫ ਕਰਨ ਲਈ ਚੁੱਕੇ ਗਏ ਕਦਮ ਨੂੰ ਇਤਿਹਾਸਕ ਦੱਸਦਿਆਂ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਸੂਬੇ ਦੀ ਵਿੱਤੀ ਹਾਲਤ ਮਾੜੀ ਹੋਣ ਦੇ ਬਾਵਜੂਦ ਦੇਸ਼ ਵਿੱਚ ਪੰਜਾਬ ਦੇ ਕਿਸਾਨਾਂ ਦਾ ਸਭ ਤੋਂ ਵੱਧ ਕਰਜ਼ਾ ਮੁਆਫ ਕੀਤਾ ਗਿਆ ਹੈ। (Amarinder Singh)

ਅਕਾਲੀ-ਭਾਜਪਾ ਨੇ ਸੂਬੇ ਦੇ ਖਜ਼ਾਨੇ ਨੂੰ ਤਬਾਹ ਕੀਤਾ : ਜਾਖੜ | Amarinder Singh

ਇਸ ਮੌਕੇ ਬੋਲਦਿਆਂ ਲੋਕ ਸਭਾ ਮੈਂਬਰ ਤੇ ਪੰਜਾਬ ਕਾਂਗਰਸ ਦੇ ਪ੍ਰਧਨ ਸ੍ਰੀ ਸੁਨੀਲ ਜਾਖੜ ਨੇ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਖ਼ਜ਼ਾਨੇ ਨੂੰ ਤਬਾਹ ਕਰਕੇ ਆਪਣੇ ਹਿੱਤਾਂ ਦੀ ਪੂਰਤੀ ਕਰਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਅੱਜ ਅਕਾਲੀ ਦਲ ਵਾਲੇ ਕਰਜ਼ਾ ਮੁਆਫ਼ੀ ਯੋਜਨਾ ਸਬੰਧੀਂ ਤਰ੍ਹਾਂ-ਤਰ੍ਹਾਂ ਦੇ ਸਵਾਲ ਉਠਾ ਰਹੇ ਹਨ ਪਰੰਤੂ ਜ਼ਿਆਦਾਤਰ ਸਹਿਕਾਰੀ ਸਭਾਵਾਂ ਦੇ ਕਰਜ਼ਾ ਨਾ ਮੋੜਨ ਵਾਲੇ ਅਕਾਲੀ ਦਲ ਨਾਲ ਸਬੰਧਿਤ ਆਗੂ ਹੀ ਹਨ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਨੂੰ ਬੇਨਤੀ ਕਰਨਗੇ ਕਿ ਇਨ੍ਹਾਂ ਜਾਣਬੁੱਝ ਕੇ ਕਰਜ਼ਾ ਨਾ ਮੋੜਨ ਵਾਲੇ ਵੱਡੇ ਡਿਫ਼ਾਲਟਰਾਂ ਦੀ ਕੁਰਕੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ। (Amarinder Singh)

ਸਰਕਾਰ ਵਿਕਾਸ ਲਈ ਵਚਨਬੱਧ : ਪਰਨੀਤ ਕੌਰ | Amarinder Singh

ਇਸ ਮੌਕੇ ਪੁੱਜੇ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਪਰਨੀਤ ਕੌਰ ਨੇ ਅੱਜ ਦੇ ਇਸ ਵੱਡੇ ਇਕੱਠ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਸੂਬੇ ਦੇ ਚਹੁੰਪੱਖੀ ਵਿਕਾਸ ਲਈ ਵਚਨਬੱਧ ਹੈ।ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ ਕਿਸਾਨਾਂ ਦੀ ਕਰਜ਼ੇ ਦੀ ਸਮੱਸਿਆ ਦਾ ਪੱਕਾ ਹੱਲ ਕੱਢਣ ਦੇ ਮਕਸਦ ਤਹਿਤ ਇੱਕ ਨੀਤੀ ਬਣਾਉਣ ਲਈ ਵਿਧਾਇਕਾਂ ਦੀ ਕਮੇਟੀ ਬਣਾਈ ਹੈ। (Amarinder Singh)

ਇਨ੍ਹਾਂ ਕਿਸਾਨਾਂ ਨੂੰ ਸਟੇਜ ‘ਤੇ ਦਿੱਤੇ ਕਰਜ਼ਾ ਮੁਕਤੀ ਦੇ ਸਰਟੀਫਿਕੇਟ | Amarinder Singh

ਇਸ ਸਮੇਂ 6 ਜ਼ਿਲ੍ਹਿਆਂ ਦੇ ਜਿਹੜ੍ਹੇ 14 ਕਿਸਾਨਾਂ ਨੂੰ ਕਰਜ਼ਾ ਰਾਹਤ ਮੁਕਤੀ ਸਕੀਮ ਦੇ ਸਰਟੀਫਿਕੇਟ ਸੰਕੇਤਕ ਤੌਰ ‘ਤੇ ਵੰਡੇ ਗਏ, ਉਨ੍ਹਾਂ ‘ਚ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਪਨੈਚਾ ਦਾ ਰਜਿੰਦਰ ਸਿੰਘ, ਸੰਗਰੂਰ ਜ਼ਿਲ੍ਹੇ ਦੇ ਸਿਕੰਦਰਪੁਰਾ ਤੋਂ ਲਾਲ ਸਿੰਘ, ਭੱਟੀਵਾਲ ਕਲਾਂ ਤੋਂ ਗੁਰਤੇਜ ਸਿੰਘ, ਅਲੀਪੁਰ ਤੋਂ ਦਰਸ਼ਨ ਸਿੰਘ, ਫ਼ਤਹਿਗੜ੍ਹ ਪੰਜਗਰਾਂਈਆਂ ਤੋਂ ਸੁਖਵਿੰਦਰ ਸਿੰਘ ਤੇ ਪਿੰਡ ਸ਼ਾਹਪੁਰ ਕਲਾਂ ਤੋਂ ਨਛੱਤਰ ਸਿੰਘ, ਜ਼ਿਲ੍ਹਾ ਬਰਨਾਲਾ ਤੋਂ ਅਸਪਾਲ ਕਲਾਂ ਤੋਂ ਪ੍ਰਿਤਪਾਲ ਸਿੰਘ, ਬਿਲਾਸਪੁਰੀਆ ਕੋਠੇ ਤੋਂ ਹਰਪ੍ਰੀਤ ਸਿੰਘ, ਪਟਿਆਲਾ ਜ਼ਿਲ੍ਹੇ ਦੇ ਪਿੰਡ ਭੱਠਲਾਂ ਤੋਂ ਤਰਲੋਚਨ ਸਿੰਘ, ਮੰਡੌੜ ਤੋਂ ਸਤਗੁਰ ਸਿੰਘ, ਰੂਪਨਗਰ ਜ਼ਿਲ੍ਹੇ ਦੇ ਸਜਮੌਰ ਤੋਂ ਪ੍ਰੇਮ ਸਿੰਘ, ਸਲਾਪੁਰ ਤੋਂ ਰਣਧੀਰ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਪਿੰਡ ਗੋਚਰ ਤੋਂ ਕੇਸਰ ਸਿੰਘ ਅਤੇ ਭਾਗੋਮਾਜਰਾ ਤੋਂ ਅਮਰ ਸਿੰਘ ਸ਼ਾਮਲ ਸਨ। (Amarinder Singh)

ਕੈਪਟਨ ਨੇ ਟਵੀਟ ਕਰਕੇ ਜਤਾਈ ਅਸਮਰਥਤਾ | Amarinder Singh

ਅੱਜ ਕਰਜ਼ਾ ਮੁਕਤੀ ਮੁਹਿੰਮ ਦੇ ਸੂਬਾ ਪੱਧਰੀ ਸਮਾਗਮ ਸੰਗਰੂਰ ਦੇ ਪਿੰਡ ਰਾਮਪੁਰਾ ਵਿੱਚ ਨਾ ਪਹੁੰਚਣ ‘ਤੇ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵੀਟ ਅਕਾਊਂਟ ‘ਤੇ ਕਿਹਾ ਕਿ ਉਨ੍ਹਾਂ ਦੇ ਚੌਪਰ ਵਿੱਚ ਤਕਨੀਕੀ ਨੁਕਸ ਪੈ ਜਾਣ ਕਾਰਨ ਉਹ ਸਮਾਗਮ ਵਿੱਚ ਨਹੀਂ ਪਹੁੰਚ ਰਹੇ ਉਨ੍ਹਾਂ ਟਵੀਟ ‘ਤੇ ਹੀ ਕਿਸਾਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ ਹੈ। (Amarinder Singh)