ਅੱਗ ਲੱਗਣ ਨਾਲ 45-50 ਝੁੱਗੀਆਂ ਸੜ ਕੇ ਸੁਆਹ, ਜਾਨੀ ਨੁਕਸਾਨ ਤੋਂ ਬਚਾਅ

Slums Burnt Fire
ਬੱਸੀ ਪਠਾਣਾਂ : ਝੁੱਗੀ ਝੋਪੜੀਆਂ ’ਚ ਲੱਗ ਰਹੀ ਅੱਗ ਦਾ ਦ੍ਰਿਸ਼ ਅਤੇ ਸੜ ਕੇ ਸੁਆਹ ਹੋਇਆ ਸਾਮਾਨ ।

(ਮਨੋਜ਼ ਸ਼ਰਮਾ) ਬੱਸੀ ਪਠਾਣਾਂ। ਅੱਜ ਬੱਸੀ ਪਠਾਣਾਂ ਥੁੰਦਾ-ਬਾਈਪਾਸ ਨੇੜੇ 45 ਤੋਂ 50 ਝੁੱਗੀਆਂ ਚੋਪੜੀਆਂ ਅੱਗ ਦੀ ਚਪੇਟ ਵਿਚ ਆਉਣ ਕਾਰਨ ਸੜ ਕੇ ਸੁਆਹ ਹੋ ਗਈਆਂ। ਝੋਪੜੀਆਂ ਵਿਚ ਰਹਿਣ ਵਾਲਿਆਂ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ ਗਈ। ਇਨ੍ਹਾਂ ਦੀ ਅੱਖਾਂ ਦੇ ਸਾਹਮਣੇ ਸਭ ਕੁਛ ਰਾਖ ਹੋ ਚੁੱਕਿਆ ਸੀ, ਰੋ ਰੋ ਸਭ ਦਾ ਬੂਰਾ ਹਾਲ ਸੀ,ਅੱਗ ਜਿਆਦਾ ਫੈਲਣ ਕਾਰਨ ਇਸ ’ਤੇ ਕਾਬੂ ਪਾਉਣਾ ਬਹੁਤ ਜਿਆਦਾ ਮੁਸ਼ਕਿਲ ਸੀ,ਬੜੀ ਮੁਸ਼ਕਿਲ ਦੇ ਨਾਲ ਫਾਇਰ ਬਿ੍ਰਗੇਡ ਵੱਲੋਂ ਲੋਕਾਂ ਦੇ ਸਹਿਯੋਗ ਦੇ ਨਾਲ ਅੱਗ ਉੱਤੇ ਜਦੋਂ ਤੱਕ ਕਾਬੂ ਪਾਇਆ ਗਿਆ ਓਦੋਂ ਤਕ ਸਭ ਕੁਛ ਸੜ ਕੇ ਸੁਆਹ ਹੋ ਚੁੱਕਿਆ ਸੀ। (Slums Burnt Fire)

Slums Burnt Fire

ਇਹ ਵੀ ਪੜ੍ਹੋ : ਡੇਰਾ ਸ਼ਰਧਾਲੂ ਗੁਰਦਾਸ ਸਿੰਘ ਇੰਸਾਂ ਬਣੇ ਨੇਤਰਦਾਨੀ ਤੇ ਸਰੀਰਦਾਨੀ

ਜਦੋਂ ਇਸ ਸੰਬੰਧ ਵਿੱਚ ਥਾਣਾ ਮੁੱਖੀ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਤਾਂ ਤੁਰੰਤ ਉਨ੍ਹਾਂ ਵੱਲੋਂ ਫਾਇਰ ਬ੍ਰਗੇਡ ਨੂੰ ਸੂਚਿਤ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿਸੇ ਦਾ ਵੀ ਜਾਨੀ ਨੁਕਸਾਨ ਨਹੀਂ ਹੋਇਆ। ਇੱਧਰ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ, ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।