Angola ‘ਚ ਮੀਂਹ ਦਾ ਕਹਿਰ, 41 ਦੀ ਮੌਤ

Angola ‘ਚ ਮੀਂਹ ਦਾ ਕਹਿਰ, 41 ਦੀ ਮੌਤ
ਫਸਲਾਂ ਦਾ ਨੁਕਸਾਨ, ਬਿਜਲੀ ਦੀ ਕਟੌਤੀ ਤੇ ਜਲ ਸਪਲਾਈ ਰੁਕੀ

ਲੁਆਂਡਾ, ਏਜੰਸੀ। ਅਫਰੀਕੀ ਦੇਸ਼ ਅੰਗੋਲਾ (Angola) ‘ਚ ਹਫਤੇ ਭਰ ਤੋਂ ਜਾਰੀ ਬਾਰਸ਼ ਕਾਰਨ 41 ਲੋਕਾਂ ਦੀ ਮੌਤ ਹੋ ਗਈ ਅਤੇ ਇਸ ਕਾਰਨ ਭਾਰੀ ਨੁਕਸਾਨ ਹੋਇਆ ਹੈ। ਗ੍ਰਹਿ ਮੰਤਰੀ ਯੂਜੇਨਿਆ ਸੇਜਰ ਲੇਬਰਿਨਹੋ ਨੇ ਇੱਥੇ ਇਸ ਦੀ ਜਾਣਕਾਰੀ ਦਿੱਤੀ। ਰਾਸ਼ਟਰੀ ਨਾਗਰਿਕ ਸੁਰੱਖਿਆ ਕਮਿਸ਼ਨ ਦੀ ਪਹਿਲੀ ਬੈਠਕ ਤੋਂ ਬਾਅਦ ਮੰਤਰੀ ਨੇ ਕਿਹਾ ਕਿ ਦੇਸ਼ ‘ਚ ਹਾਲ ਦੇ ਦਿਨਾਂ ‘ਚ ਭਾਰੀ ਬਾਰਸ਼ ਹੋਈ ਹੈ ਜਿਸ ਕਾਰਨ ਇੱਥੇ ਹੜ ਵਰਗੇ ਹਾਲਾਤ ਹੋਏ ਪਏ ਹਨ ਅਤੇ ਫਸਲਾਂ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। ਉਹਨਾਂ ਕਿਹਾ ਕਿ ਬਾਰਸ਼ ਕਾਰਨ ਬਿਜਲੀ ਦੀ ਕਟੌਤੀ ਹੋਈ ਅਤੇ ਜਲ ਸਪਲਾਈ ਰੁਕੀ ਹੋਈ ਹੈ। ਇਸ ਦੇ ਨਾਲ ਹੀ ਸੜਕਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਿਆ ਹੈ ਜਿਸ ਕਾਰਨ ਆਰਥਿਕ ਵਿਕਾਸ ‘ਚ ਅੜਿੱਕਾ ਪਹੁੰਚਿਆ ਹੈ। ਮੰਤਰੀ ਅਨੁਸਾਰ ਦੇਸ਼ ਭਰ ‘ਚ ਲਗਭਗ 2500 ਪਰਿਵਾਰ ਬਾਰਸ਼ ਤੋਂ ਪ੍ਰਭਾਵਿਤ ਹੋਏ ਹਨ ਅਤੇ 378 ਘਰ ਨਸ਼ਟ ਹੋ ਗਏ ਹਨ। ਇਸ ਤੋਂ ਇਲਾਵਾ 975 ਘਰ ਹੜ ‘ਚ ਵਹਿ ਗਏ ਅਤੇ 12 ਚਰਚ ਨਸ਼ਟ ਹੋ ਗਏ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।