ਮਿਸਰ ‘ਚ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ

Egypt
ਮਿਸਰ 'ਚ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ

ਮਿਸਰ : ਕਾਹਿਰਾ (ਏਜੰਸੀ)। ਮਿਸਰ ਦੇ ਉੱਤਰੀ ਸ਼ਹਿਰ ਅਲੈਗਜ਼ੈਂਡਰੀਆ ਵਿੱਚ ਇੱਕ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਮਿਸਰ ਦੀ ਅਧਿਕਾਰਤ ਅਹਿਰਾਮ ਆਨਲਾਈਨ ਨਿਊਜ਼ ਵੈੱਬਸਾਈਟ ਨੇ ਦਿੱਤੀ। ਅਹਿਰਾਮ ਵੈੱਬਸਾਈਟ ਨੇ ਕਿਹਾ ਕਿ ਪੁਲਿਸ, ਸਿਵਲ ਡਿਫੈਂਸ ਯੂਨਿਟਾਂ ਅਤੇ ਐਂਬੂਲੈਂਸਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ ਅਤੇ ਜ਼ਖਮੀ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਇੱਕ ਸਥਾਨਕ ਨਿਵਾਸੀ ਵੱਲੋਂ ਰਿਕਾਰਡ ਕੀਤੀ ਗਈ ਵੀਡੀਓ ਫੁਟੇਜ ਵਿੱਚ ਦਿਖਾਇਆ ਗਿਆ ਹੈ ਕਿ ਹਾਦਸੇ ਤੋਂ ਬਾਅਦ ਤਿੰਨ ਮੰਜ਼ਿਲਾ ਇਮਾਰਤ ਦੀ ਪਹਿਲੀ ਮੰਜ਼ਿਲ ਦੇ ਕੁਝ ਹਿੱਸੇ ਹੀ ਬਚੇ ਹਨ।

ਇਹ ਵੀ ਪੜ੍ਹੋ: IND vs ENG : ਧਰਮਸ਼ਾਲਾ ਟੈਸਟ ’ਚ ਭਾਰਤ ਨੇ ਇੰਗਲੈਂਡ ਨੂੰ ਹਰਾ ਰਚਿਆ ਇਤਿਹਾਸ

ਅਲੈਗਜ਼ੈਂਡਰੀਆ ਦੀ ਮਿਉਂਸਪਲ ਅਥਾਰਟੀ ਦੇ ਇੱਕ ਇੰਜੀਨੀਅਰ ਸਹਿਰ ਸ਼ਾਬਾਨ ਨੇ ਸਿਨਹੂਆ ਨੂੰ ਦੱਸਿਆ ਕਿ ਇਮਾਰਤ ਪੁਰਾਣੀ ਸੀ ਅਤੇ ਉੱਪਰਲੀਆਂ ਦੋ ਮੰਜ਼ਿਲਾਂ ਨੂੰ ਢਾਹੁਣ ਦੇ ਹੁਕਮ ਜਾਰੀ ਕੀਤੇ ਗਏ ਸਨ। ਅਹਿਰਾਮ ਦੀ ਵੈੱਬਸਾਈਟ ਮੁਤਾਬਕ ਸਥਾਨਕ ਪੁਲਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।