(ਵਿੱਕੀ ਕੁਮਾਰ) ਮੋਗਾ। ਲੋਕ ਸਭਾ ਚੋਣਾਂ 2024 ਲਈ ਮੋਗਾ ਜ਼ਿਲ੍ਹੇ ‘ਚ ਸਵੇਰੇ 7 ਵਜੇ ਤੋਂ ਵੋਟਿੰਗ ਜਾਰੀ ਹੈ। ਮੋਗਾ ਜ਼ਿਲ੍ਹੇ ਵਿੱਚ 1 ਵਜੇ ਤੱਕ 36 ਫੀਸਦੀ ਵੋਟਾਂ ਪੈ ਚੁੱਕੀਆਂ ਹਨ। ਜਿਸ ਵਿੱਚ ਹਲਕਾ ਬਾਘਾਪੁਰਾਣਾ ਸਭ ਤੋਂ ਅੱਗੇ ਅਤੇ ਹਲਕਾ ਨਿਹਾਲ ਸਿੰਘ ਵਾਲਾ ਸਭ ਤੋਂ ਪਿੱਛੇ ਜਾ ਰਿਹਾ ਹੈ। Moga News
ਇਹ ਵੀ ਪੜ੍ਹੋ Lok Sabha Elections 2024: ਪੰਜਾਬ ਦੀਆਂ 13 ਸੀਟਾਂ ‘ਤੇ ਵੋਟਿੰਗ ਜਾਰੀ… ਦੁਪਿਹਰ 1 ਵਜੇ ਤੱਕ 37.80%
ਮੋਗਾ ਚ ਇਸ ਵੇਲ੍ਹੇ ਲੋਕ ਹੋਲੀ ਹੋਲੀ ਆਪਣੀ ਵੋਟ ਪਾਉਣ ਆ ਰਹੇ ਹਨ। ਇਸ ਮੌਕੇ ਕੁੱਝ ਬਜ਼ੁਰਗ ਅਤੇ ਅੰਗਹੀਣ ਵੀ ਵੋਟ ਪਾਉਣ ਲਈ ਪੁੱਜੇ ਤੇ ਉਹਨਾਂ ਆਪਣੀ ਵੋਟ ਦਾ ਇਸਤੇਮਾਲ ਕੀਤਾ। ਮੋਬਾਈਲ ਦੀ ਵਜ੍ਹਾ ਕਰਕੇ ਪੋਲਿੰਗ ਬੂਥਾਂ ’ਤੇ ਵੋਟਰਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਪ੍ਰਸਾਸ਼ਨ ਵੱਲੋਂ ਪਹਿਲਾਂ ਮੋਬਾਈਲ ਲਿਜਾਣ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਸੀ। ਪਰ ਅੱਜ ਅੰਦਰ ਮੋਬਾਇਲ ਨਹੀਂ ਜਾਣ ਦੇ ਰਹੇ, ਜਿਸ ਕਾਰਨ ਵੋਟਰ ਇੱਕ ਜਣੇ ਨੂੰ ਬਾਹਰ ਮੋਬਾਈਲਾਂ ਦੀ ਰਾਖੀ ਬਿਠਾਉਣਾ ਪੈ ਰਿਹਾ ਹੈ। ਵੋਟਰਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਕਾਰਨ ਬਹੁਤ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਪ੍ਰਸਾਸ਼ਨ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ। Moga News