33ਵਾਂ ਸਫਾਈ ਮਹਾਂ ਅਭਿਆਨ : ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ 4 ਘੰਟਿਆਂ ’ਚ ਚਮਕਿਆ ਗੁਰੂਗ੍ਰਾਮ

_9764

ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਦੇ ਜੋਸ਼, ਬੇਮਿਸਾਲ ਜਜ਼ਬੇ ਦਾ ਹਰ ਕੋਈ ਹੋਇਆ ਕਾਇਲ

  • ਦੇਸ਼-ਵਿਦੇਸ਼ਾਂ ਦੇ 4 ਲੱਖ ਤੋਂ ਵੱਧ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਮਹਾਂ ਅਭਿਆਨ ’ਚ ਆਹੂਤੀ ਪਾਈ
  • ਸੇਵਾਦਾਰਾਂ ਨੇ ਸਥਾਨਕ ਲੋਕਾਂ ਨੂੰ ਸਫਾਈ ਰੱਖਣ ਲਈ ਭਰਵਾਏ ਸਹੁੰ ਪੱਤਰ

(ਸੱਚ ਕਹੂੰ ਨਿਊਜ਼/ਸੰਜੇ ਮਹਿਰਾ) ਗੁਰੂਗ੍ਰਾਮ।। ਸਵੱਛ ਭਾਰਤ ਅਭਿਆਨ ਤੇ ‘ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਸੋਲਗਨ ਦੇ ਨਾਲ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਚ ਚੱਲਦਿਆਂ ਡੇਰਾ ਸੱਚਾ ਸੌਦਾ ਦੇ ਲੱਖਾਂ ਸੇਵਾਦਾਰਾਂ ਨੇ ਮਿਲੇਨੀਅਮ ਸਿਟੀ ਗੁਰੂਗ੍ਰਾਮ ਦੀ ਧਰਤੀ ‘ਤੇ ਕਦਮ ਰੱਖਦੇ ਹੀ ਵੇਖਦੇ ਹੀ ਵੇਖਦੇ ਸ਼ਹਿਰ ਨੂੰ ਚਮਕਾ ਦਿੱਤਾ। ਐਤਵਾਰ ਨੂੰ 33 ਵੇਂ ਇਸ ਸਫਾਈ ਮਹਾਂ ਅਭਿਆਨ ਦੇ ਨਾਲ ਹੀ ਡੇਰਾ ਸੱਚਾ ਸੌਦਾ ਦੇ ਇਹ ਸੇਵਾਦਾਰ ਗੁਰੂਗ੍ਰਾਮ ਵਾਸੀਆਂ ਦੇ ਦਿਲਾਂ ’ਤੇ ਅਮਿਟ ਛਾਪ ਛੱਡ ਗਏ। ਕਿਉਂਕਿ ਗੁਰੂਗ੍ਰਾਮ ਦੇ ਲੋਕਾਂ ਨੇ ਆਪਣੇ ਸ਼ਹਿਰ ਦੀ ਅਜਿਹੀ ਸਫ਼ਾਈ ਸਾਲ 2011 ਵਿੱਚ ਹੀ ਵੇਖੀ ਸੀ।

1

ਇਹ ਸਫ਼ਾਈ ਮਹਾਂ ਅਭਿਆਨ ਦਾ ਸ਼ੁੱਭ ਆਰੰਭ ਸਵੇਰੇ 9 ਵਜੇ ਸਾਊਥ ਸਿਟੀ-2 ਸਥਿਤ ਨਾਮ ਚਰਚਾ ਘਰ ਦੇ ਕੋਲੋਂ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦਾ ਪਵਿੱਤਰ ਨਾਅਰਾ ਅਤੇ ਅਰਦਾਸ ਨਾਲ ਹੋਇਆ। ਇਸ ਦੌਰਾਨ ਨਗਰ ਨਿਗਮ ਦੀ ਮੇਅਰ ਮਧੂ ਆਜ਼ਾਦ ਅਤੇ ਸੰਯੁਕਤ ਕਮਿਸ਼ਨਰ ਡਾ.ਵਿਜੇਪਾਲ ਯਾਦਵ, ਡੇਰਾ ਸੱਚਾ ਸੌਦਾ ਦੀ ਪ੍ਰਬੰਧਕੀ ਕਮੇਟੀ ਦੇ ਨਾਲ ਮੌਜ਼ੂਦ ਰਹੇ। ਇਸ ਤੋਂ ਬਾਅਦ ਸਾਰੇ ਮਹਿਮਾਨਾਂ ਨੇ ਵੀ ਸਵੱਛਤਾ ਦਾ ਪੈਗਾਮ ਲੈ ਕੇ ਝਾੜੂ ਲਗਾਈ। ਇਸ ਦੇ ਨਾਲ ਹੀ ਸ਼ਹਿਰ ਦੀ ਹਰ ਗਲੀ, ਚੌਕ, ਚੌਰਾਹੇ-ਪਾਰਕ, ​​ਸਰਕਾਰੀ ਇਮਾਰਤ, ਜਨਤਕ ਥਾਵਾਂ ‘ਤੇ ਸਫਾਈ ਮਹਾਂ ਅਭਿਆਨ ਦਾ ਆਗਾਜ਼ ਹੋ ਗਿਆ।

ਲੱਖਾਂ ਸੇਵਾਦਾਰ ਬਿਜਲੀ ਦੀ ਫੂਰਤੀ ਵਾਂਗ ਸਫ਼ਾਈ ਕਾਰਜ ’ਚ ਜੁਟ ਗਏ। ਸੇਵਾਦਾਰਾਂ ਦੇ ਹੱਥਾਂ ’ਚ ਝਾੜੂ ਇੰਨੀ ਤੇਜ਼ੀ ਨਾਲ ਚੱਲ ਰਹੇ ਸਨ, ਜਿਵੇਂ ਝਾੜੂ ਨੂੰ ਕੋਈ ਮਸ਼ੀਨ ਚਲਾ ਰਹੀ ਹੋਵੇ। ਜਿੱਥੇ ਵੀ ਗੰਦਗੀ ਨਜ਼ਰ ਆਈ, ਸੀਵਰੇਜ਼ ਰੁੱਕਿਆ ਮਿਲਿਆ, ਸਰਕਾਰੀ ਭਵਨਾਂ ਦੇ ਰੌਸ਼ਨਦਾਨਾਂ ਦੀ ਗੰਦਗੀ ਦੇਖੀ ਤਾਂ ਸੇਵਾਦਾਰ ਉਨਾਂ ਨੂੰ ਸਾਫ ਕਰਨ ‘ਚ ਜੁਟ ਗਏ। ਸੇਵਾਦਾਰ ਜਿੱਥੇ ਵੀ ਜਾਂਦੇ ਸਨ, ਕੂੜਾ ਇਕੱਠਾ ਕਰਕੇ ਪ੍ਰਸ਼ਾਸਨ ਵੱਲੋਂ ਉਪਲੱਬਧ ਡੰਪਿੰਗ ਵਾਹਨਾਂ ਵਿੱਚ ਪਾ ਦਿੰਦੇ ਸਨ। ਸੜਕਾਂ, ਗਲੀਆਂ, ਚੌਕ, ਪਾਰਕ ਸਭ ਚਮਕਦੇ ਨਜ਼ਰ ਆਏ। ਪੂਰਾ ਸ਼ਹਿਰ ਸ਼ੁੱਧ ਹਵਾ ਨਾਲ ਭਰਪੂਰ ਹੋ ਗਿਆ। ਸਭ ਤੋਂ ਵੱਡੀ ਗੱਲ ਇਹ ਸੀ ਕਿ ਸੇਵਾਦਾਰ ਬਿਨਾ ਕਿਸੇ ਥਕਾਵਟ ਦੇ, ਬਿਨਾ ਕਿਸੇ ਫਾਲਤੂ ਗੱਲਬਾਤ ਦੇ ਪੂਰੀ ਤਨਦੇਹੀ ਨਾਲ ਸਫਾਈ ਦੇ ਇਸ ਮਹਾਂਯੱਗ ’ਚ ਆਪਣੀ ਆਹੂਤੀ ਪਾਉਂਦੇ ਰਹੇ।

ਸੇਵਾਦਾਰਾਂ ਦੇ ਜਜ਼ਬੇ, ਜਨੂੰਨ ਅਤੇ ਹੌਂਸਲੇ ਨੂੰ ਦੇਖ ਕੇ ਸ਼ਹਿਰ ਵਾਸੀਆਂ ਦੇ ਹੈਰਾਨੀ ਦਾ ਕੋਈ ਠਿਕਾਣਾ ਨਾ ਰਿਹਾ ਪੂਰੇ ਸ਼ਹਿਰ ਵਿੱਚ 4 ਲੱਖ ਤੋਂ ਵੱਧ ਸੇਵਾਦਾਰਾਂ ਨੇ ਪੂਜਨੀਕ ਗੁਰੂ ਜੀ ਪ੍ਰਤੀ ਸੱਚੀ ਸ਼ਰਧਾ ਅਤੇ ਸਮਰਪਣ ਭਾਵਨਾ ਦਾ ਸਬੂਤ ਦਿੰਦਿਆਂ ਸਿਰਫ਼ 4 ਘੰਟਿਆਂ ਵਿੱਚ ਹੀ ਚਾਰ ਜ਼ੋਨਾਂ ਵਿੱਚ ਵੰਡੇ ਸ਼ਹਿਰ ਨੂੰ ਸਵੱਛਤਾ ਨਾਲ ਮਹਿਕਣ ਲਾ ਦਿੱਤਾ। ਸੇਵਾਦਾਰਾਂ ਵੱਲੋਂ ਇਕੱਠੇ ਕੀਤੇ ਗਏ ਕੂੜੇ ਤੇ ਗੰਦਗੀ ਦੇ ਢੇਰਾਂ ਨੂੰ ਨਗਰ ਕੌਂਸਲ ਪ੍ਰਸ਼ਾਸਨ ਵੱਲੋਂ ਡੰਪਿੰਗ ਸਟੇਸ਼ਨ ’ਤੇ ਪਹੁੰਚਾਇਆ ਗਿਆ। ਇਸ ਦੇ ਨਾਲ ਹੀ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਵੱਲੋਂ ਸਥਾਨਕ ਲੋਕਾਂ ਨੂੰ ਸਫਾਈ ਰੱਖਣ ਲਈ ਸਹੁੰ ਪੱਤਰ ਵੀ ਭਰਵਾਏ।

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਲਈ ਪਹੁੰਚੀ ਸਾਧ-ਸੰਗਤ।

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਲਈ ਪਹੁੰਚੀ ਸਾਧ-ਸੰਗਤ।

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਲਈ ਪਹੁੰਚੀ ਸਾਧ-ਸੰਗਤ।

 

balbra

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਲਈ ਵੱਡੀ ਗਿਣਤੀ ’ਚ ਪਹੁੰਚੀ ਸੇਵਾਦਾਰ ਭੈਣਾਂ।

ok

7695

7721

gng4

 

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ : ਘਰ ਦੀ ਰੋਟੀ, ਘਰ ਦੀ ਦਾਲ, ਸਵੱਛਤਾ ’ਚ ਅਸੀਂ ਬੇਮਿਸਾਲ

RAJ-2

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ Gurugram Safai Maha Abhiyan ’ਚ ਦਿਖੇ ਅਨੋਖੇ ਨਜ਼ਾਰੇ

  • ਹਰ ਕੋਈ ਕਰ ਰਿਹਾ ਸੀ ਸੇਵਾਦਾਰਾਂ ਦੇ ਜ਼ਜ਼ਬੇ ਦੀ ਸ਼ਲਾਘਾ

(ਲਖਜੀਤ ਇੰਸਾਂ) ਗੁਰੂਗ੍ਰਾਮ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ‘ਹੋ ਪ੍ਰਿਥਵੀ ਸਾਫ ਮਿਟੇ ਰੋਗ ਅਭਿਸ਼ਾਪ’ ਅਭਿਆਨ ਤਹਿਤ ਕਈ ਅਨੋਖੇ ਨਜ਼ਾਰੇ ਦੇਖਣ ਨੂੰ ਮਿਲੇ। ਸਫਾਈ ਮਹਾਂ ਅਭਿਆਨ ’ਚ ਹਿੱਸਾ ਲੈਣ ਪਹੁੰਚੇ ਸੇਵਾਦਾਰ ਨੇ ਸਿਰਫ ਆਪਣੇ ਖਰਚੇ ’ਤੇ ਗੁਰੂਗ੍ਰਾਮ ਪਹੁੰਚੇ ਸਗੋਂ ਆਪਣੇ ਖਾਣ-ਪੀਣ ਦਾ ਸਮਾਨ ਵੀ ਘਰੋਂ ਲੈ ਕੇ ਗਏ। ਸੇਵਾਦਾਰਾਂ ਨੇ ਘਰ ਦੀ ਦਾਲ, ਘਰ ਦੀ ਰੋਟੀ ਤੇ ਘਰੋਂ ਲਿਆਂਦੇ ਗਏ ਰਾਸ਼ਨ ਰਾਹੀਂ ਬਣਾਈ ਚਾਹ ਪੀਣ ਤੋਂ ਬਾਅਦ ਸਫਾਈ ਮਹਾਂ ਅਭਿਆਨ ਦੇ ਇਸ ਯੱਗ ’ਚ ਆਹੂਤੀ ਪਾਈ।

RAJ-3

RAJ-1

  • ਹਰ ਕੋਈ ਕਰ ਰਿਹਾ ਸੀ ਸੇਵਾਦਾਰਾਂ ਦੇ ਜ਼ਜ਼ਬੇ ਦੀ ਸ਼ਲਾਘਾ

ਸੇਵਾਦਾਰਾਂ ਦੇ ਇਸ ਜ਼ਜਬੇ ਨੂੰ ਵੇਖ ਕੇ ਹਰ ਕੋਈ ਹੈਰਾ ਸੀ ਤੇ ਉਨਾਂ ਦੇ ਸੇਵਾ ਕਾਰਜ ਨੂੰ ਸਲਾਮ ਕਰ ਰਿਹਾ ਸੀ। ਗੁਰੂਗ੍ਰਾਮ ਤੋਂ ਹਸਨਪੁਰ ਤੇ ਦਰਬਾਰੀਪੁਰ ਪਿੰਡ ’ਚ ਸ੍ਰੀਗੰਗਾਨਗਰ ਜ਼ਿਲ੍ਹਾ ਤੋਂ ਆਏ ਸੇਵਾਦਾਰਾਂ ਦੀਆਂ ਕਈ ਬੱਸਾਂ ਜਦੋਂ ਸਕੂਲ ਆਂਗਣ ਤੋਂ ਬਾਹਰ ਪਿੰਡ ਦੀ ਮੁੱਖ ਗਲੀ ’ਚ ਰੁਕੀ। ਪਿੰਡ ਵਾਸੀ ਇਸ ਤੋਂ ਪਹਿਲਾਂ ਕੁਝ ਸਮਝ ਪਾਉਂਦੇ ਉਸ ਤੋਂ ਪਹਿਲਾਂ ਹੀ ਬੱਸਾਂ ਤੋਂ ਉਤਰ ਰਹੇ ਸੇਵਾਦਾਰ ਝਾੜੂ, ਬੱਠਲ ਤੇ ਕਹੀਆਂ ਆਦਿ ਹੱਥਾਂ ’ਚ ਫੜੇ ਸਕੂਲ ਦੇ ਸਾਹਮਣੇ ਇਕੱਠੇ ਹੋਣ ਲੱਗੇ। ਇੰਨਾ ਹੀ ਨਹੀਂ ਇਨਾਂ ਦੇ ਹੱਥਾਂ ’ਚ ਖਾਣ-ਪੀਣ ਦਾ ਸਮਾਨ ਵੀ ਸੀ। ਕੋਈ ਸਿਲੰਡਰ ਲਈ ਆ ਰਿਹਾ ਸੀ ਤਾਂ ਕੋਈ ਚਾਹ ਦੀ ਪਤੀਲਾ ਤਾਂ ਕਿਸੇ ਦੇ ਹੱਥ ’ਚ ਅੱਗ ਮਚਾਉਣ ਵਾਲੀ ਭੱਠੀ ਸੀ। ਸੇਵਾਦਾਰ ਸਕੂਲ ਆਂਗਣ ’ਚ ਦਾਖਲ ਹੋਏ ਤਾਂ ਸਾਰੇ ਸਮੂਹ ’ਚ ਬੈਠ ਕੇ ਆਪਣੇ ਘਰੋਂ ਲਿਆਂਦਾ ਭੋਜਨ ਤੋ ਹੋਰ ਖਾਣ-ਪੀਣ ਦੀਆਂ ਵਸਤੂਆਂ ਖਾਣ ਲੱਗੇ।

ਤਰੋਤਾਜ਼ਾ ਹੋਣ ਤੋਂ ਬਾਅਦ ਜਦੋਂ ਸੇਵਾ ਕਾਰਜ ਸ਼ੁਰੂ ਹੋਇਆ ਤਾਂ ਸੇਵਾਦਾਰਾਂ ਦੀ ਤੇਜ਼ੀ ਨੂੰ ਵੇਖ ਕੇ ਪਿੰਡ ਵਾਲੇ ਹੈਰਾਨ ਸਨ ਤੇ ਸ਼ਲਾਘਾ ਵੀ ਕਰ ਰਹੇ ਸਨ। ਇਹ ਨਜ਼ਾਰਾ ਸਿਰਫ ਹਸਨਪੁਰ ਦਾ ਦਰਬਾਰੀਪੁਰ ’ਚ ਹੀ ਨਹੀਂ ਸਗੋਂ ਸ਼ਹਿਰ ਦੇ ਹਰ ਉਸ ਕੋਨੇ ’ਚ ਸੀ, ਜਿਸ ’ਚ ਸਫਾਈ ਮਹਾਂ ਅਭਿਆਨ ’ਚ ਸ਼ਾਮਲ ਹੋਣ ਆਏ ਸੇਵਾਦਾਰ ਇਕੱਠੇ ਹੋਏ ਸਨ. ਸੇਵਾਦਾਰ ਸਮੂਹ ’ਚ ਬੈਠ ਕੇ ਚਾਹ-ਨਾਸ਼ਤੇ ਦਾ ਮਜ਼ਾ ਲੈ ਰਹੇ ਸਨ। ਇਹ ਨਜ਼ਾਰਾ ਸਿਰਫ ਗੁਰੂਗ੍ਰਾਮ ’ਚ ਹੀ ਨਹੀਂ ਸਗੋਂ ਹਰ ਉਸ ਮਾਰਗ ’ਤੇ ਸੀ ਜੋ ਗੁਰੂਗ੍ਰਾਮ ਆ ਰਿਹਾ ਸੀ।

balbra

ਗੁਰੂਗ੍ਰਾਮ ਸਫਾਈ ਮਹਾਂ ਅਭਿਆਨ ਲਈ ਵੱਡੀ ਗਿਣਤੀ ’ਚ ਪਹੁੰਚੀ ਸੇਵਾਦਾਰ ਭੈਣਾਂ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ