ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, January 23, 2026
More
    Home Breaking News ਨਸ਼ੇ ਦੀ ਪੂਰਤੀ ...

    ਨਸ਼ੇ ਦੀ ਪੂਰਤੀ ਵਜੋਂ ਸਪਰਿੱਟ ਪੀਣ ਕਾਰਨ 3 ਵਿਅਕਤੀਆਂ ਦੀ ਮੌਤ

    Death Due To Drugs

    ਸੁਨਾਮ ਊਧਮ ਸਿੰਘ ਵਾਲਾ, ( ਖੁਸਪ੍ਰੀਤ ਜੋਸਨ) ਸਥਾਨਕ ਸਹਿਰ ਸੁਨਾਮ ਦੇ ਨੇੜਲੇ ਪਿੰਡ ਨਮੋਲ ਵਿਖੇ ਸ਼ਰਾਬ ਦੀ ਪੂਰਤੀ ਵਜੋਂ ਸਪਰਿੱਟ ਪੀਣ ਕਾਰਨ 3 ਵਿਅਕਤੀਆਂ ਦੀ ਮੌਤ ਹੋਣ ਦੀ ਖਬਰ ਹੈ । (Death Due To Drugs) ਇਸ ਮੌਕੇ ਪੁਲਿਸ ਥਾਣਾ ਚੀਮਾ ਮੰਡੀ ਦੇ ਐਸ ਐਚ ਓ ਲਖਵੀਰ ਸਿੰਘ ਨੇ ਦੱਸਿਆ ਕਿ ਪਿੰਡ ਨਮੋਲ ਦੇ ਰਹਿਣ ਵਾਲੇ ਚਮਕੌਰ ਸਿੰਘ (50) ਪੁੱਤਰ ਦਰਸ਼ਨ ਸਿੰਘ, ਗੁਰਮੇਲ ਸਿੰਘ (50) ਹਰੀ ਸਿੰਘ ਅਤੇ ਗੁਰਤੇਜ ਸਿੰਘ (50) ਪੁੱਤਰ ਹਰਨੇਕ ਸਿੰਘ ਬੀਤੀ ਰਾਤ ਸ਼ਰਾਬ ਦੀ ਪੂਰਤੀ ਵਜੋਂ ਸਪਰਿੱਟ ਪੀਕੇ ਸੌਂ ਗਏ ਜੋ ਅੱਜ ਸਵੇਰੇ ਉੱਠੇ ਹੀ ਨਹੀ ।

    ਇਹ ਵੀ ਪੜ੍ਹ੍ਹੋ : ਸੜਕ ਹਾਦਸੇ ’ਚ ਇਕ ਹੀ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ

    ਉਨਾਂ ਕਿਹਾ ਕਿ ਪੁਲਿਸ ਵਲੋਂ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕੀਤੀ ਜਾ ਰਹੀ ਹੈ ਅਤੇ ਪੜਤਾਲ ਉਪਰੰਤ ਜੋ ਵੀ ਗੱਲ ਸਾਹਮਣੇ ਆਵੇਗੀ । ਉਸ ਅਨੁਸਾਰ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here