6 ਮਹੀਨੇ ‘ਚ ਵਾਪਰੀ ਵਪਾਰੀ ਨਾਲ ਦੂਜੀ ਘਟਨਾ
ਲੋਕਾਂ ‘ਚ ਸਹਿਮ ਦਾ ਮਾਹੌਲ, ਪੁਲਿਸ ਤੋਂ ਉੱਠਿਆ ਲੋਕਾਂ ਦਾ ਭਰੋਸਾ
ਪੁਲਿਸ ਪਿਛਲੀ ਵਾਰਦਾਤ ਦਾ ਅਜੇ ਤੱਕ ਨਹੀਂ ਲਗਾ ਸਕੀ ਕੋਈ ਪਤਾ
ਪੁਲਿਸ ਮਾਮਲੇ ਦੀ ਜਾਂਚ ਵਿਚ ਜੁਟੀ : ਐਸਐਚਓ
ਸਮਾਣਾ, (ਸੁਨੀਲ ਚਾਵਲਾ)। ਸਥਾਨਕ ਦਰਦੀ ਕਲੌਨੀ ਵਿਖੇ ਬੀਤੀ ਰਾਤ ਮੋਟਰਸਾਇਕਲ ਸਵਾਰ 3 ਨਕਾਬਪੋਸ਼ ਲੇਟੇਰੇ (Robbers) ਇੱਕ ਵਪਾਰੀ ਦੇ ਸਿਰ ਵਿਚ ਲੋਹੇ ਦੇ ਰਾਡ ਮਾਰ ਕੇ ਉਸ ਨੂੰ ਜਖਮੀ ਕਰਕੇ ਉਸ ਪਾਸੋਂ ਪੈਸਿਆਂ ਵਾਲਾ ਵੈਗ ਖੋਹ ਕੇ ਲੈ ਗਏ। ਵਪਾਰੀ ਆਪਣੀ ਦੁਕਾਨ ਬੰਦ ਕਰਕੇ ਦਰਦੀ ਕਲੌਨੀ ਵਿਖੇ ਸਥਿੱਤ ਆਪਣੇ ਘਰ ਜਾ ਰਿਹਾ ਸੀ। ਪਿਛਲੇ ਛੇ ਮਹੀਨਿਆਂ ਵਿੱਚ ਪੀੜਤ ਵਪਾਰੀ ਨਾਲ ਇਹ ਹਾਦਸਾ ਦੂਜੀ ਵਾਰ ਵਾਪਰਿਆ ਹੈ। ਲੁੱਟ ਦੀ ਇਸ ਘਟਨਾ ਤੋਂ ਬਾਅਦ ਜਿੱਥੇ ਆਮ ਆਦਮੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ
ਉੱਥੇ ਹੀ ਪੁਲਿਸ ਪ੍ਰਸ਼ਾਸ਼ਨ ਤੋਂ ਵੀ ਲੋਕਾਂ ਦਾ ਭਰੋਸਾ ਉਠਦਾ ਜਾ ਰਿਹਾ ਹੈ। ਕਿਉਂਕਿ ਛੇ ਮਹੀਨੇ ਪਹਿਲਾਂ ਵਾਪਰੇ ਇਸੇ ਤਰ੍ਹਾਂ ਦੀ ਲੁੱਟ ਦੇ ਹਾਦਸੇ ਵਿਚ ਸੀਸੀਟੀਵੀ ਫੁਟੇਜ ਦੇ ਬਾਜਵੂਦ ਪੁਲਿਸ ਹਾਲੇ ਤੱਕ ਲੁਟੇਰਿਆਂ ਦਾ ਕੋਈ ਸੁਰਾਗ ਨਹੀਂ ਲਗਾ ਸਕੀ ਸੀ ਕਿ ਸੋਮਵਾਰ ਦੇਰ ਰਾਤ ਫ਼ਿਰ ਤੋਂ ਵਪਾਰੀ ਨਾਲ ਉਸੇ ਤਰ੍ਹਾਂ ਦਾ ਹਾਦਸਾ ਵਾਪਰ ਗਿਆ।
ਜਾਣਕਾਰੀ ਅਨੁਸਾਰ ਗਰਗ ਮੈਡੀਕੋਜ ਦੇ ਮਾਲਕ ਸੰਦੀਪ ਗਰਗ ਪੁੱਤਰ ਸਵਰਗੀ ਰਾਜ ਕੁਮਾਰ ਬੀਤੀ ਰਾਤ ਕਰੀਬ ਸਾਢੇ 9 ਵਜੇ ਆਪਣੀ ਦੁਕਾਨ ਬੰਦ ਕਰਕੇ ਆਪਣੀ ਸਕੂਟੀ ਤੇ ਦਰਦੀ ਕਲੌਨੀ ਵਿਖੇ ਸਥਿਤ ਆਪਣੇ ਘਰ ਵਾਪਿਸ ਪਰਤ ਰਹੇ ਸਨ। ਇਸ ਦੌਰਾਨ ਪੈਸਿਆ ਵਾਲਾ ਬੈਗ ਉਨ੍ਹਾਂ ਦੀ ਸਕੂਟੀ ਵਿਚ ਪਿਆ ਸੀ।
ਘਰ ਤੋਂ ਕੁੱਝ ਕਦਮ ਪਹਿਲਾ ਸੁਨਸਾਨ ਗਲੀ ਦਾ ਫਾਇਦਾ ਚੁਕਦਿਆਂ ਘਾਤ ਲਾਈ ਬੈਠੇ ਤਿੰਨ ਲੁਟੇਰਿਆਂ ਨੇ ਮੋਟਰਸਾਇਕਲ ਉਸਦੀ ਸਕੂਟੀ ਨਾਲ ਲਗਾ ਕੇ ਸਿਰ ਵਿਚ ਰਾੜ ਮਾਰ ਕੇ ਸੰਦੀਪ ਗਰਗ ਨੂੰ ਸਕੂਟੀ ਤੋਂ ਨਿੱਚੇ ਸੁੱਟ ਲਿਆ ਤੇ ਉਸਦੇ ਸਿਰ ਵਿਚ ਲੋਹੇ ਦੀ ਰਾੜ ਨਾਲ ਤਿੰਨ ਵਾਰ ਕੀਤੇ ਜਿਸ ਕਾਰਨ ਉਸ ਗੰਭੀਰ ਜਖ਼ਮੀ ਹੋ ਗਿਆ। ਲੁਟੇਰੇ ਉਸਦਾ ਪੈਸਿਆ ਵਾਲਾ ਬੈਗ ਲੈ ਕੇ ਮੋਟਰਸਾਇਕਲ ‘ਤੇ ਫਰਾਰ ਹੋ ਗਏ। ਸੰਦੀਪ ਗਰਗ ਨੇ ਦੱਸਿਆ ਕਿ ਹਿੰਮਤ ਕਰਕੇ ਕਿਸੇ ਤਰ੍ਹਾਂ ਉਹ ਉੱਠ ਕੇ ਸਾਹਮਣੇ ਸਥਿਤ ਆਪਣੇ ਭਰਾ ਦੇ ਘਰ ਪੁੱਜਾ ਤਾਂ ਉਹ ਉਸਨੂੰ ਚੁੱਕ ਕੇ ਸਿਵਲ ਹਸਪਤਾਲ ਲੈ ਕੇ ਆਏ।
ਸੰਦੀਪ ਗਰਗ ਦੇ ਵੱਡੇ ਭਰਾ ਸੂਮਨ ਗਰਗ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਸੂਚਨਾ ਦੇਣ ਤੋਂ ਬਾਅਦ ਪੁਲਿਸ ਕਰੀਬ 1 ਘੰਟੇ ਤੋਂ ਵੀ ਲੇਟ ਮੌਕੇ ‘ਤੇ ਪੁੱਜੀ। ਸਿਟੀ ਪੁਲਿਸ ਮੁੱਖੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਤੇ ਘਟਨਾਂ ਦਾ ਜਾਇਜਾ ਲੈਣ ਤੋਂ ਬਾਅਦ ਲੁਟੇਰਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਛੇਤੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।