India Pakistan Border: ਸਰਹੱਦੀ ਇਲਾਕਿਆ ’ਚੋਂ 3 ਡਰੋਨ ਤੇ 2 ਪੈਕਟ ਹੈਰੋਇਨ ਬਰਾਮਦ

India Pakistan Border
ਫਿਰੋਜ਼ਪੁਰ ਬੀਐੱਸਐਫ ਅਤੇ ਫਿਰੋਜ਼ਪੁਰ ਪੁਲਿਸ ਵੱਲੋਂ ਬਰਾਮਦ ਹੈਰੋਇਨ ਅਤੇ ਡਰੋਨ।

India Pakistan Border: (ਜਗਦੀਪ ਸਿੰਘ) ਫਿਰੋਜ਼ਪੁਰ। ਭਾਰਤ-ਪਾਕਿ ਸਰਹੱਦ ‘ਤੇ ਤਾਈਨਾਤ ਬੀਐੱਸਐਫ ਜਵਾਨਾਂ ਵੱਲੋਂ ਪੰਜਾਬ ਪੁਲਿਸ ਦੇ ਸਹਿਯੋਗ ਨਾਲ ਪੰਜਾਬ ਦੇ ਸਰਹੱਦੀ ਇਲਾਕਿਆਂ ‘ਚੋਂ 3 ਡਰੋਨ ਅਤੇ 2 ਪੈਕਟ ਹੈਰੋਇਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਬੀਐਸਐਫ ਅਤੇ ਪੰਜਾਬ ਪੁਲਿਸ ਦੇ ਇੱਕ ਸਾਂਝੇ ਸਰਚ ਆਪ੍ਰੇਸ਼ਨ ਦੌਰਾਨ ਤਰਨਤਾਰਨ ਦੇ ਪਿੰਡ ਡੱਲ ਦੇ ਨਾਲ ਲੱਗਦੇ ਇੱਕ ਖੇਤ ’ਚੋਂ ਇੱਕ ਡਰੋਨ ਦੇ ਨਾਲ 01 ਪੈਕੇਟ ਹੈਰੋਇਨ (ਕੁੱਲ ਵਜ਼ਨ- 558 ਗ੍ਰਾਮ) ਬਰਾਮਦ ਕੀਤਾ ਗਿਆ।

ਇਹ ਵੀ ਪੜ੍ਹੋ: Patwari Suspend: ਗਲਤ ਨਾਂਅ ’ਤੇ ਜਮ੍ਹਾਂ ਬੰਦੀ ਚੜਾਉਣ ’ਤੇ ਪਟਵਾਰੀ ਨੂੰ ਕੀਤਾ ਮੁਅੱਤਲ

ਇਸ ਤੋਂ ਇਲਾਵਾ ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਚੂਹੜੀ ਵਾਲਾ ਦੇ ਨਾਲ ਲੱਗਦੇ ਇੱਕ ਖੇਤ ਤੋਂ ਹੈਰੋਇਨ (ਕੁੱਲ ਵਜ਼ਨ- 560 ਗ੍ਰਾਮ) ਦਾ 01 ਪੈਕੇਟ ਬਰਾਮਦ ਕੀਤਾ ਗਿਆ ਅਤੇ ਇੱਕ ਹੋਰ ਸੂਚਨਾ ਦੇ ਆਧਾਰ ’ਤੇ ਪਿੰਡ-ਜਖਰਾਵਾਂ ਦੇ ਨੇੜਲੇ ਇੱਕ ਖੇਤ ‘ਚੋਂ 1 ਡਰੋਨ ਬਰਾਮਦ ਕੀਤਾ ਗਿਆ। ਬੀਐਸਐਫ ਜਵਾਨਾਂ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਭੈਣੀ ਰਾਜਪੂਤਾਨਾ ਦੇ ਨਾਲ ਲੱਗਦੇ ਇੱਕ ਖੇਤ ’ਚੋਂ ਵੀ 1 ਡਰੋਨ ਬਰਾਮਦ ਕੀਤਾ।