ਨਸ਼ਾ ਤਸਕਰੀ ’ਚ ਜ਼ਮਾਨਤ ’ਤੇ ਆਏ ਇੱਕ ਸਮੇਤ 3 ਕਾਬੂ, 9 ਮੋਟਰਸਾਇਕਲ ਬਰਾਮਦ

Ludhina Police
ਥਾਣਾ ਡਵੀਜਨ ਨੰਬਰ 6 ਦੀ ਪੁਲਿਸ ਪਾਰਟੀ ਵਹੀਕਲ ਚੋਰਾਂ ਤੇ ਬਰਾਮਦ ਮੋਟਰਸਾਇਕਲਾਂ ਸਮੇਤ।

(ਸੱਚ ਕਹੂੰ ਨਿਊਜ਼) ਲੁਧਿਆਣਾ। ਜ਼ਿਲ੍ਹਾ ਲੁਧਿਆਣਾ ਦੀ ਪੁਲਿਸ ਵੱਲੋਂ ਵਹੀਕਲ ਚੋਰੀ ਦੇ ਮਾਮਲੇ ਵਿੱਚ ਨਸ਼ਾ ਤਸਕਰੀ ਦੇ ਦੋਸ਼ ਵਿੱਚ ਜ਼ਮਾਨਤ ’ਤੇ ਆਏ ਇੱਕ ਵਿਅਕਤੀ ਸਮੇਤ 3 ਜਣਿਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ 9 ਮੋਟਰਸਾਇਕਲ ਬਰਾਮਦ ਕੀਤੇ ਹਨ। ਜਾਣਕਾਰੀ ਦਿੰਦਿਆਂ ਥਾਣਾ ਡਵੀਜਨ ਨੰਬਰ 6 ਦੀ ਮੁਖੀ ਇੰਸਪੈਕਟਰ ਬਲਵਿੰਦਰ ਕੌਰ ਨੇ ਦੱਸਿਆ ਕਿ ਮਿਲਰਗੰਜ ਪੁਲਿਸ ਚੌਂਕੀ ਦੀ ਪੁਲਿਸ ਵੱਲੋਂ ਮਨਜੀਤ ਸਿੰਘ ਵਾਸੀ ਪ੍ਰਭਾਤ ਨਗਰ ਢੋਲੇਵਾਲ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ਼ ਕੀਤਾ ਗਿਆ ਸੀ। ਜਿਸ ਦਾ ਸਪਲੈਂਡਰ ਮੋਟਰਸਾਇਲ ਚੋਰੀ ਹੋਇਆ ਸੀ। (Ludhiana Police)

ਉਨ੍ਹਾਂ ਦੱਸਿਆ ਕਿ ਮਾਮਲਾ ਰਜਿਸਟਰ ਕੀਤੇ ਜਾਣ ਤੋਂ ਬਾਅਦ ਤਫ਼ਤੀਸ ਦੌਰਾਨ ਕਰਨ ਕੁਮਾਰ ਵਾਸੀ ਜੋਧੇਵਾਲ ਨੂੰ ਗਿ੍ਰਫ਼ਤਾਰ ਕਰਕੇ ਚੋਰੀ ਦਾ ਮੋਟਰਸਾਇਕਲ ਬਰਾਮਦ ਕਰਵਾਇਆ ਗਿਆ ਅਤੇ ਇਸੇ ਦੀ ਪੁੱਛਗਿੱਛ ਦੇ ਅਧਾਰ ’ਤੇ ਕਰਨ ਸਾਰਦਾ ਵਾਸੀ ਮਹਾਂਵੀਰ ਕਲੋਨੀ ਪਿੰਡ ਖਵਾਜਕੇ ਅਤੇ ਉਦੈ ਰਾਜ ਚੌਧਰੀ ਵਾਸੀ ਜੋਧੇਵਾਲ ਨੂੰ ਵੀ ਗਿ੍ਰਫ਼ਤਾਰ ਕੀਤਾ ਗਿਆ ਅਤੇ ਤਿੰਨੋਂ ਵਿਅਕਤੀਆਂ ਖਿਲਾਫ਼ ਦਰਜ਼ ਮਾਮਲੇ ’ਚ ਜੁਰਮ ਦਾ ਵਾਧਾ ਕੀਤਾ ਗਿਆ। Ludhiana Police

Ludhina Police
ਥਾਣਾ ਡਵੀਜਨ ਨੰਬਰ 6 ਦੀ ਪੁਲਿਸ ਪਾਰਟੀ ਵਹੀਕਲ ਚੋਰਾਂ ਤੇ ਬਰਾਮਦ ਮੋਟਰਸਾਇਕਲਾਂ ਸਮੇਤ।

ਇਹ ਵੀ ਪੜ੍ਹੋ: 35 ਕਰੋੜ ਦੀ ਠੱਗੀ ਮਾਰਨ ਵਾਲਾ ਫਰਜ਼ੀ ਟਰੈਵਲ ਏਜੰਟ ਸਾਥੀਆਂ ਸਮੇਤ ਗ੍ਰਿਫ਼ਤਾਰ

ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਉਕਤਾਨ ਤਿੰਨੋਂ ਵਿਅਕਤੀਆਂ ਦੇ ਕਬਜ਼ੇ ਵਿੱਚ ਵੱਖ-ਵੱਖ ਥਾਵਾਂ ’ਤੋਂ ਚੋਰੀ ਕੀਤੇ ਗਏ 5 ਹੀਰੋ ਸਪਲੈਂਡਰ ਪਲੱਸ (ਰੰਗ ਕਾਲਾ), ਇੱਕ ਬਜਾਜ ਪਲਟੀਨਾ (ਸਿਲਵਰ), ਇੱਕ ਸੀ.ਡੀ. ਡੀਲਕਸ (ਰੰਗ ਕਾਲਾ/ਲਾਲ), ਦੋ ਸਪਲੈਂਡਰ (ਇੱਕ ਕਾਲਾ, ਇੱਕ ਸਿਲਵਰ) ਮੋਟਰਸਾਇਕਲਾਂ ਸਮੇਤ ਕੁੱਲ 9 ਮੋਟਰਸਾਇਕਲ ਬਰਾਮਦ ਹੋਏ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਉਦੈ ਰਾਜ ਚੌਧਰੀ ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਟਿੱਬਾ ਵਿਖੇ ਦਰਜ ਮਾਮਲੇ ਵਿੱਚ ਜਮਾਨਤ ’ਤੇ ਆਇਆ ਹੋਇਆ ਹੈ।