ਜੰਮੂ ‘ਚ 2-ਜੀ ਇੰਟਰਨੈਟ ਸੇਵਾ ਬਹਾਲ

2G Internet Service, Restored in Jammu

ਸੁਰੱਖਿਆ ਫੋਰਸ ਰੱਖ ਰਹੀ ਹੈ ਜੰਮੂ-ਕਸ਼ਮੀਰ ‘ਚ ਜ਼ਮੀਨੀ ਸਥਿਤੀ ‘ਤੇ ਨਜ਼ਰ | Jammu

  • ਸੋਮਵਾਰ ਨੂੰ ਖੁੱਲ੍ਹਣਗੇ ਸਕੂਲ, ਰਾਤ 9 ਵਜੇ ਤੋਂ 5 ਵਜੇ ਤੱਕ ਰਹੇਗੀ ਧਾਰਾ 144 | Jammu

ਜੰਮੂ (ਏਜੰਸੀ)। ਜੰਮੂ ਜ਼ਿਲ੍ਹੇ ‘ਚ ਅੱਜ ਟੂਜੀ ਮੋਬਾਇਲ ਇੰਟਰਨੈਟ ਸੇਵਾ ਬਹਾਲ ਹੋ ਗਈ ਜਦੋਂਕਿ ਰਾਜੌਰੀ ਜ਼ਿਲ੍ਹੇ ‘ਚ ਲਾਗੂ ਪਾਬੰਦੀਆਂ ਨੂੰ ਹਟਾ ਲਿਆ ਗਿਆ ਇੱਕ ਅਧਿਕਾਰੀ ਨੇ ਕਿਹਾ, ‘ਜੰਮੂ ਜ਼ਿਲ੍ਹੇ ‘ਚ ਸ਼ੁੱਕਰਵਾਰ ਦੀ ਅੱਧੀ ਰਾਤ ਤੋਂ 2-ਜੀ ਮੋਬਾਇਲ ਇੰਟਰਨੈਟ ਸੇਵਾ ਬਹਾਲ ਹੋ ਗਈ ਹੈ ਉਨ੍ਹਾਂ ਨੇ ਦੱਸਿਆ ਕਿ ਇੰਟਰਨੈਟ ਦੀ ਰਫਤਾਰ ਨੂੰ ਚੌਕਸੀ ਘੱਟ ਰੱਖਿਆ ਗਿਆ ਹੈ, ਤਾਂਕਿ ਇਹ ਪਤਾ ਲਾਇਆ ਜਾ ਸਕੇ ਕਿ ਸੋਸ਼ਲ ਮੀਡੀਆ ‘ਤੇ ਕਿਸੇ ਤਰ੍ਹਾਂ ਦੀ ਅਫਵਾਹ ਜਾਂ ਇਤਰਾਜ਼ਯੋਗ ਸਮੱਗਰੀ ਤਾਂ ਪ੍ਰਸਾਰਿਤ ਨਹੀਂ ਕੀਤੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ, ਸਰਕਾਰ ਨੇ ਸਿਰਫ ਅਫਵਾਹਾਂ ਨੂੰ ਫੈਲਣ ਤੋਂ ਰੋਕਣ ਲਈ ਮੋਬਾਇਲ ਇੰਟਰਨੈਟ ਸੇਵਾ ਨੂੰ ਮੁਲਤਵੀ ਕੀਤਾ ਸੀ। (Jammu)

ਤਾਂ ਕਿ ਸਥਿਤੀ ਨਾ ਵਿਗੜੇ ਅਤੇ ਸੁਰੱਖਿਆ ਲਈ ਖਤਰਾ ਪੈਦਾ ਨਾਂ ਹੋਵੇ ਉਨ੍ਹਾਂ ਨੇ ਕਿਹਾ ਕਿ ਇੰਟਰਨੈਟ ਸੇਵਾ ਅੰਸ਼ਿਕ ਰੂਪ ਨਾਲ ਬਹਾਲ ਹੋ ਗਈ ਹੈ ਅਤੇ ਜਲਦ ਹੀ ਉੱਚ ਰਫਤਾਰ ਦੀ ਇੰਟਰਨੈਟ ਸੇਵਾ ਬਹਾਲ ਕਰ ਦਿੱਤੀ ਜਾਵੇਗੀ ਰਾਜੌਰੀ ਜ਼ਿਲ੍ਹੇ ‘ਚ ਦੰਡ ਪ੍ਰਕਿਰਿਆ ਸੰਹਿਤਾ (ਸੀਆਰਪੀਸੀ) ਦੀ ਧਾਰਾ 144 ਤਹਿਤ ਲਾਈਆਂ ਗਈਆਂ ਪਾਬੰਦੀਆਂ ਨੂੰ ਹਟਾ ਲਿਆ ਗਿਆ ਹੈ, ਪਰ ਰਾਤ 9 ਵਜੇ ਤੋਂ ਸਵੇਰੇ ਪੰਜ ਵਜੇ ਤੱਕ ਪਾਬੰਦੀਆਂ ਲੱਗੀਆਂ ਰਹਿਣਗੀਆਂ ਕਸ਼ਮੀਰ ਘਾਟੀ ਦੇ 17 ਐਕਸਚੇਂਜ ‘ਚ ਲੈਂਡਲਾਈਨ ਸੇਵਾਵਾਂ ਸ਼ਨਿੱਚਰਵਾਰ ਨੂੰ ਬਹਾਲ ਕਰ ਦਿੱਤੀਆਂ ਗਈਆਂ। (Jammu)

ਅਧਿਕਾਰੀਆਂ ਨੇ ਦੱਸਿਆ ਕਿ 100 ਤੋਂ ਜ਼ਿਆਦਾ ਟੈਲੀਫੋਨ ਐਕਸਚੇਂਜ ‘ਚੋਂ 17 ਨੂੰ ਬਹਾਲ ਕਰ ਦਿੱਤਾ ਗਿਆ ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਵੱਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੇ ਸੰਵਿਧਾਨ ਦੀ ਧਾਰਾ 370 ਨੂੰ ਸਮਾਪਤ ਕਰਨ ਅਤੇ ਜੰਮੂ-ਕਸ਼ਮੀਰ ਅਤੇ ਲੱਦਾਖ ਨਾਂਅ ਤੋਂ ਦੋ ਕੇਂਦਰ ਸਾਸਿਤ ਸੂਬੇ ਬਣਾਉਣ ਦੇ ਫੈਸਲੇ ਤੋਂ ਪਹਿਲਾਂ ਚਾਰ ਅਗਸਤ ਦੀ ਅੱਧੀ ਰਾਤ ਤੋਂ ਮੋਬਾਇਲ ਇੰਟਰਨੈਟ ਸੇਵਾ ਨੂੰ ਮੁਲਤਵੀ ਕਰ ਦਿੱਤੀ ਗਈ ਸੀ। (Jammu)

ਕਸ਼ਮੀਰ ਦੇ 5 ਜ਼ਿਲ੍ਹਿਆਂ ‘ਚ ਹੁਣ ਵੀ ਪਾਬੰਦੀ | Jammu

ਕਸ਼ਮੀਰ ‘ਚ ਸੁਰੱਖਿਆ ਦੇ ਮੱਦੇਨਜ਼ਰ 5 ਜ਼ਿਲ੍ਹਿਆਂ ‘ਚ ਹੁਣ ਵੀ ਪਾਬੰਦੀਆਂ ਲਾਈਆਂ ਗਈਆਂ ਹਨ ਇਸ ਤੋਂ ਇਲਾਵਾ ਸੀਆਰਪੀਐਫ, ਜੰਮੂ-ਕਸ਼ਮੀਰ ਪੁਲਿਸ ਅਤੇ ਫੌਜ ਦੇ ਜਵਾਨਾਂ ਨੂੰ ਸੰਵੇਦਨਸ਼ੀਲ ਇਲਾਕਿਆਂ ‘ਚ ਤਾਇਨਾਤ ਕੀਤਾ ਗਿਆ ਹੈ ਸ਼ੁੱਕਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਸਕੱਤਰ ਸੁਬਰਮਣੀਅਮ ਨੇ ਕਿਹਾ ਕਿ ਸੋਮਵਾਰ ਨੂੰ ਕਸ਼ਮੀਰ ਦੇ ਸਕੂਲ ਕਾਲਜ ਵੀ ਖੋਲ੍ਹ ਦਿੱਤੇ ਜਾਣਗੇ।