69 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ, 41 ਹੁਣ ਵੀ ਲਾਪਤਾ | Jakarta News
ਜਕਾਰਤਾ, (ਏਜੰਸੀ)। ਇੰਡੋਨੇਸ਼ੀਆ ਦੇ ਸੁਲਾਵੇਸੀ ਤੱਟ ਕੋਲ ਇੱਕ ਕਿਸ਼ਤੀ ਡੁੱਬਣ ਨਾਲ ਘੱਟੋ ਘੱਟ 29 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆ ਨੇ ਬੁੱਧਵਾਰ ਨੂੰ ਕਿਹਾ ਕਿ ਮੰਗਲਵਾਰ ਨੂੰ ਕਿਸ਼ਤੀ ਡੁੱਬਣ ਨਾਲ ਘੱਟੋ ਘੱਟ 29 ਲੋਕ ਮਾਰੇ ਗਏ ਅਤੇ ਲਾਪਤਾ ਲੋਕਾਂ ਦੀ ਭਾਲ ‘ਚ ਰਾਹਤ ਬਚਾਅ ਦਲ ਲੱਗੇ ਹੋਏ ਹਨ। ਖੇਤਰੀ ਆਪਦਾ ਰਾਹਤ ਏਜੰਸੀ ਨੇ ਕਿਹਾ ਕਿ 29 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਹੋਈ ਹੈ ਅਤੇ 41 ਹੁਣ ਵੀ ਲਾਪਤਾ ਹਨ। ਇਸ ਤੋਂ ਇਲਾਵਾ 69 ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਗਿਆ ਹੈ। ਸਰਕਾਰੀ ਅੰਕੜਿਆਂ ਅਨੁਸਾਰ ਇਹ ਹਾਦਸਾ ਮੰਗਲਵਾਰ ਨੂੰ ਉਸ ਸਮੇਂ ਵਾਪਰਿਆ ਜਦੋਂ ਕੇ.ਐਮ. ਲੇਸਤਰੀ ਕਿਸ਼ਤੀ ਕਰੀਬ 140 ਯਾਤਰੀਆਂ ਅਤੇ ਦਰਜਨਾਂ ਵਾਹਨਾਂ ਨੂੰ ਲੈ ਕੇ ਜਾ ਰਹੀ ਸੀ। ਹਾਦਸਾ ਇੰਡੋਨੇਸ਼ੀਆ ਦੇ ਸਭ ਤੋਂ ਵਧ ਆਬਾਦੀ ਵਾਲੇ ਟਾਪੂ ਜਾਵਾ ਦੇ ਉਤਰ ਵਿੱਚ ਸੁਲਾਵੇਸੀ ਟਾਪੂ ਦੇ ਨੇੜੇ ਤੱਟ ਤੋਂ ਲੱਗਭਗ 300 ਮੀਟਰ ਦੂਰੀ ‘ਤੇ ਵਾਪਰਿਆ। (Jakarta News)
ਇਸ ਹਾਦਸੇ ਦੀਆਂ ਤਸਵੀਰਾਂ ਵਿੱਚ ਲੋਕ ਕੇ.ਐਮ. ਲੇਸਤਰੀ ਕਿਸ਼ਤੀ ਦੇ ਕਿਨਾਰਿਆਂ ‘ਤੇ ਲਟਕੇ ਨਜ਼ਰ ਆ ਰਹੇ ਹਨ। ਉਥੇ ਹੀ ਕਈ ਯਾਤਰੀ ਪਾਣੀ ਵਿੱਚ ਮਦਦ ਦਾ ਇੰਤਜ਼ਾਰ ਕਰ ਰਹੇ ਹਨ। ਸਥਾਨਕ ਆਫਤ ਏਜੰਸੀ ਨੇ ਕਿਹਾ ਕਿ ਹਾਦਸੇ ਵਿੱਚ 29 ਲੋਕਾਂ ਦੀ ਮੌਤ ਹੋ ਗਈ ਹੈ, ਜਦੋਂ 41 ਹੋਰ ਲੋਕ ਅਜੇ ਵੀ ਲਾਪਤਾ ਹਨ। ਕਰੀਬ 69 ਲੋਕਾਂ ਨੂੰ ਬਚਾਅ ਲਿਆ ਗਿਆ ਹੈ।। ਜ਼ਿਕਰਯੋਗ ਹੈ ਕਿ 2 ਮਹੀਨੇ ਪਹਿਲਾਂ ਮਸ਼ਹੂਰ ਸੈਲਾਨੀ ਲੇਕ ਸੁਮਾਤਰਾ ਵਿੱਚ ਇੱਕ ਕਿਸ਼ਤੀ ਲਾਪਤਾ ਹੋ ਗਈ ਸੀ। ਅਧਿਕਾਰੀਆਂ ਨੇ ਕੱਲ੍ਹ ਹੀ ਇਸ ਦੀ ਭਾਲ ਬੰਦ ਕੀਤੀ ਹੈ।