ਨਿਤਿਸ਼ ਮੰਤਰੀ ਮੰਡਲ ‘ਚ 26 ਵਿਧਾਇਕ ਬਣੇ ਮੰਤਰੀ

Bihar, CM, Nitish Kumar, Minister, Oath, NDA, JDU

ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਚੁਕਾਈ ਸਹੁੰ

ਪਟਨਾ: ਬਿਹਾਰ ‘ਚ ਬੀਜੇਪੀ ਦੇ ਨਾਲ ਮਿਲ ਕੇ ਅਸਾਨੀ ਨਾਲ ਬਹੁਮਤ ਹਾਸਲ ਕਰਨ ਤੋਂ ਬਾਅਦ ਅੱਜ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਮੰਤਰੀ ਮੰਡਲ ਨੇ ਸਹੁੰ ਚੁੱਕੀ ਬਿਹਾਰ ਦੇ ਰਾਜਪਾਲ ਕੇਸਰੀਨਾਥ ਤ੍ਰਿਪਾਠੀ ਨੇ ਨਵੇਂ ਮੰਤਰੀਆਂ ਨੂੰ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁਕਾਈ ਜੇਡੀਯੂ, ਬੇਜੇਪੀ ਤੇ ਐਲਜੇਪੀ ਦੇ ਕੁੱਲ 26 ਵਿਧਾਇਕਾਂ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ

ਐਨਡੀਏ ਦੇ 12 ਤੇ ਜਦਯੂ ਦੇ 14 ਮੰਤਰੀ ਸ਼ਾਮਲ

ਜੇਡੀਯੂ ਦੇ ਸੀਨੀਅਰ ਆਗੂ ਲਲਨ ਸਿੰਘ, ਸਰਵਨ ਕੁਮਾਰ ਨੇ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਜੇਡੀਯੂ ਵੱਲੋਂ ਜੈ ਕੁਮਾਰ ਸਿੰਘ, ਵਿਜੇਂਦਰ ਪ੍ਰਸਾਦ ਯਾਦਵ, ਮਹੇਸ਼ਵਰ ਹਜਾਰੀ ਵਰਵੇ ਸੀਨੀਅਰ ਆਗੂਆਂ ਨੇ ਵੀ ਅਹੁਦੇ ਦੇ ਗੁਪਤ ਭੇਦਾਂ ਦੀ ਸਹੁੰ ਚੁੱਕੀ ਇਹ ਸਾਰੇ ਆਗੂ ਸੀਐੱਮ ਨਿਤਿਸ਼ ਕੁਮਾਰ ਦੇ ਬੇਹੱਦ ਨਜ਼ਦੀਕੀ ਮੰਨੇ ਜਾਂਦੇ ਹਨ ਨਵੀਂਂ ਕੈਬਨਿਟ ਵਿੱਚ ਐਨਡੀਏ ਦੇ 12 ਅਤੇ ਜੇਡੀਯੂ ਦੇ 14 ਵਿਧਾਇਕ ਸ਼ਾਮਲ ਹਨ।

LEAVE A REPLY

Please enter your comment!
Please enter your name here