ਨਵੀਂ ਦਿੱਲੀ। ਦਿੱਲੀ ਦੇ ਭੋਗਲ ਇਲਾਕੇ ‘ਚ ਚੋਰਾਂ ਨੇ ਗਹਿਣਿਆਂ ਦੇ ਸ਼ੋਅਰੂਮ ਦੀ ਛੱਤ ਤੋੜ ਕੇ ਚੋਰੀ ਨੂੰ ਅੰਜਾਮ ਦਿੱਤਾ ਹੈ। ਚੋਰਾਂ ਨੇ 25 ਕਰੋੜ ਰੁਪਏ ਤੋਂ ਵੱਧ ਦੀ ਲੁੱਟ ਕੀਤੀ ਹੈ। ਸਵੇਰੇ ਜਦੋਂ ਸ਼ੋਅਰੂਮ ਖੋਲ੍ਹਿਆ ਗਿਆ ਤਾਂ ਸੋਨੇ-ਚਾਂਦੀ ਦੇ ਗਹਿਣੇ ਗਾਇਬ ਸਨ। ਸ਼ੋਅ ਰੂਮ ਦੇ ਮਾਲਕ ਅਨੁਸਾਰ ਦੁਕਾਨ ਵਿੱਚ ਕਰੀਬ 20 ਤੋਂ 25 ਕਰੋੜ ਰੁਪਏ ਦੇ ਹੀਰੇ ਅਤੇ ਸੋਨੇ ਦੇ ਗਹਿਣੇ ਰੱਖੇ ਹੋਏ ਸਨ। ਇਹ ਦੁਕਾਨ ਜਿਸ ਮਾਰਕਿਟ ’ਚ ਹੈ, ਉਹ ਸੋਮਵਾਰ ਨੂੰ ਬੰਦ ਰਹਿੰਦੀ ਹੈ। ਇਸ ਲਈ ਉਹ 25 ਸਤੰਬਰ ਦਿਨ ਐਤਵਾਰ ਨੂੰ ਸ਼ੋਅਰੂਮ ਬੰਦ ਕਰਨ ਤੋਂ ਬਾਅਦ ਮੰਗਲਵਾਰ 26 ਸਤੰਬਰ ਨੂੰ ਸ਼ੋਂਅ ਰੂਮ ਖੋਲਣ ਲਈ ਪਹੁੰਚੇ ਜਿਵੇਂ ਹੀ ਸ਼ਟਰ ਚੁੱਕਿਆ ਤਾਂ ਸ਼ੋਅ ਰੂਮ ਦੇ ਮਾਲਕ ਦੇ ਹੋਸ਼ ਉੱਡ ਗਏ। ਦੁਕਾਨ ’ਚੋਂ ਸਾਰੇ ਗਹਿਣੇ ਗਾਇਬ ਸੀ। ਜਿਸ ਤੋਂ ਬਾਅਦ ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। (Delhi News)
ਚੋਰਾਂ ਨੇ ਫਿਲਮੀ ਸਟਾਇਲ ’ਚ ਚੋਰੀ ਨੂੰ ਅੰਜ਼ਾਮ ਦਿੱਤੀ। ਚੋਰਾਂ ਨੇ ਸ਼ੋਅਰੂਮ ਦੇ ਨਾਲ ਲੱਗਦੀਆਂ ਪੌੜੀਆਂ ਰਾਹੀਂ ਛੱਤ ’ਤੇ ਪਹੁੰਚੇ ਅਤੇ ਫਿਰ ਚੋਰਾਂ ਨੇ ਅੰਦਰ ਦਾਖਲ ਹੋਣ ਲਈ ਛੱਤ ਕੱਟ ਦਿੱਤੀ। ਚੋਰੀ ਤੋਂ ਬਾਅਦ ਹੋਈ ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ‘ਚ ਛੱਤ ਨੂੰ ਕੱਟਿਆ ਹੋਇਆ ਦਿਖਾਈ ਦੇ ਰਿਹਾ ਹੈ।
ਇਹ ਵੀ ਪੜ੍ਹੋ : ਮਹਿੰਗੀ ਪੈ ਸਕਦੀ ਹੈ ਦੰਦਾਂ ਦੀ ਅਣਦੇਖੀ
ਚੋਰੀ ਦੇ ਮਾਮਲੇ ’ਤੇ ਪੁਲਿਸ ਦੇ ਡਿਪਟੀ ਕਮਿਸ਼ਨਰ (ਦੱਖਣ ਪੂਰਬ) ਰਾਜੇਸ਼ ਦੇਵ ਨੇ ਕਿਹਾ, “ਇਹ ਦੁਕਾਨ ਸੋਮਵਾਰ ਨੂੰ ਬੰਦ ਹੁੰਦੀ ਹੈ ਅਤੇ ਉਨ੍ਹਾਂ ਨੇ ਐਤਵਾਰ ਨੂੰ ਦੁਕਾਨ ਬੰਦ ਕੀਤੀ ਸੀ… ਉਨ੍ਹਾਂ ਦੀ ਦੁਕਾਨ ਦੇ ਬੇਸਮੈਂਟ ਵੱਲ ਜਾਣ ਵਾਲੇ ਰਸਤੇ ਵਿੱਚ 1 ਤੋਂ 1.5 ਫੁੱਟ ਦਾ ਇੱਕ ਰਸਤਾ ਬਣਾਇਆ ਹੈ। .” “ਅਸੀਂ ਫੋਰੈਂਸਿਕ ਟੀਮ ਨੂੰ ਬੁਲਾਇਆ ਹੈ। ਅਸੀਂ ਸੇਫ ਨਹੀਂ ਖੋਲ੍ਹੀ ਹੈ। ਅਸਲ ਚੋਰੀ ਦਾ ਮੁਲਾਂਕਣ ਉਸ ਨੂੰ ਖੋਲ੍ਹਣ ਤੋਂ ਬਾਅਦ ਹੀ ਕੀਤਾ ਜਾ ਸਕਦਾ ਹੈ… ਸੀਸੀਟੀਵੀ ਫੁਟੇਜ ਉਪਲਬਧ ਹੈ। ਅਸੀਂ ਅਜੇ ਤੱਕ ਚੋਰੀ ਦੀ ਅਸਲ ਰਕਮ ਦਾ ਮੁਲਾਂਕਣ ਨਹੀਂ ਕੀਤਾ ਹੈ।” (Delhi News)