ਮਨੀਲਾ, ਏਜੰਸੀ।
ਫਿਲੀਪੀਂਸ ‘ਚ ਭਿਆਨਕ ‘ਮੰਗਖੁਟ’ ਤੂਫਾਨ ਦੀ ਚਪੇਟ ‘ਚ ਆਉਣ ਨਾਲ 25 ਨਾਗਰਿਕਾਂ ਦੀ ਮੌਤ ਹੋ ਗਈ ਹੈ। ਮੁੱਖ ਆਪਦਾ ਪ੍ਰਬੰਧ ਕੋਆਰਡੀਨੇਟਰ ਤੇ ਰਾਸ਼ਟਰਪਤੀ ਰੋਡਰੀਗੋ ਦੁਤੇਰਤ ਦੇ ਸਲਾਹਕਾਰ ਫਰਾਂਸਿਸ ਟਾਲੇਟਿਨੋ ਨੇ ਐਤਵਾਰ ਨੂੰ ਟੈਲੀਫੋਨ ਤੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਆਏੇ ਤੂਫਾਨ ਨਾਲ ਮੁੱਖ ਟਾਪੂ ਲੁਜ਼ੋਨ ਦੇ ਕੋਰਡਿਲੇਰਾ ਖੇਤਰ ‘ਚ 20 ਨਾਗਰਿਕਾਂ ਦੀ ਜਾਨ ਗਈ ਹੈ।
ਇਸ ਇਲਾਕੇ ਨਾਲ ਲੱਗੇ ਨੁਈਵਾ ਵਿਜੈਕਾ ਸੂਬਾ ‘ਚ ਤੂਫਾਨ ਨੇ ਚਾਰ ਨਾਗਰਿਕਾਂ ਦੀ ਜਾਨ ਲੈ ਲਈ। ਟਾਲੇਟਿਨੋ ਨੇ ਕਿਹਾ ਕਿ ਇਸ ਤੋਂ ਇਲਾਵਾ ਇਲੋਕੋਸ ਸੁਰ ਸੂਬੇ ‘ਚ ਦਰੱਖਤ ਡਿੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਉਨ੍ਹਾਂ ਕਿਹਾ ਕਿ ਉੱਤਰੀ ਲੁਜਾਨ ਸੂਬੇ ਦੇ ਕਈ ਖੇਤਰਾਂ ‘ਚ ਤੂਫਾਨ ਦੀ ਚਪੇਟ ‘ਚ ਆਉਣ ਨਾਲ ਕਈ ਨਾਗਰਿਕਾਂ ਦੀ ਮਰਨ ਦੀ ਖਬਰ ਆ ਰਹੀ ਹੈ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।