ਕੇਂਦਰ ਨੂੰ ਮੰਗਾਂ ਮੰਨਣ ਲਈ 31 ਜਨਵਰੀ ਦਾ ਅਲਟੀਮੇਟਮ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ’ਚ ਚੋਣਾਂ ਲੜ ਰਹੇ 22 ਕਿਸਾਨ ਸੰਗਠਨਾਂ ਨੂੰ 4 ਮਹੀਨਿਆਂ ਲਈ ਸੰਯੁਕਤ ਕਿਸਾਨ ਮੋਰਚਾ (Samyukta Kisan Morcha) ’ਚੋਂ ਸਸਪੈਂਡ ਕਰ ਦਿੱਤਾ ਗਿਆ ਹੈ ਇਸ ਤੋਂ ਬਾਅਦ ਫਿਰ ਚਰਚਾ ਹੋਵੇਗੀ ਕਿ ਉਹਨਾਂ ਬਾਰੇ ਅੱਗੇ ਕੀ ਫੈਸਲਾ ਲੈਣਾ ਹੈ ਕਿਸਾਨ ਆਗੂਆਂ ਨੇ ਸਪੱਸ਼ਟ ਕੀਤਾ ਕਿ ਮੋਰਚੇ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ।
ਇਸ ਤੋਂ ਇਲਾਵਾ ਮੋਰਚੇ ਨੇ ਕੇਂਦਰ ਸਰਕਾਰ ਨੂੰ ਐੱਮਐੱਸਪੀ ਕਮੇਟੀ ਅਤੇ ਕੇਸ ਵਾਪਸ ਲੈਣ ਲਈ 31 ਜਨਵਰੀ ਤੱਕ ਦਾ ਅਲਟੀਮੇਟਮ ਦਿੱਤਾ ਹੈ ਮੰਗਾਂ ਪੂਰੀਆਂ ਨਾ ਹੋਣ ’ਤੇ ਕੇਂਦਰ ਸਰਕਾਰ ਖਿਲਾਫ਼ ਵਾਅਦਾ ਖਿਲਾਫੀ ਦਿਵਸ ਮਨਾਇਆ ਜਾਵੇਗਾ ਫਿਰ 1 ਫਰਵਰੀ ਤੋਂ ਪੱਛਮੀ ਬੰਗਾਲ ਵਾਂਗ ਮਿਸ਼ਨ ਯੂਪੀ ਅਤੇ ਉੱਤਰਾਖੰਡ ਸ਼ੁਰੂ ਕਰ ਦਿੱਤਾ ਜਾਵੇਗਾ ਉਹਨਾਂ ਕਿਹਾ ਕਿ 9 ਦਸੰਬਰ 2021 ਨੂੰ ਸਰਕਾਰ ਨੇ ਸਾਨੂੰ ਪੱਤਰ ਭੇਜਿਆ ਸੀ ਪਰ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਕੀਤੀ ਗਈ। Samyukta Kisan Morcha
ਮੀਟਿੰਗ ’ਚ ਲਖੀਮਪੁਰ ਖੀਰੀ ’ਚ ਕਿਸਾਨਾਂ ਨੂੰ ਕੁਚਲਣ ਦਾ ਵੀ ਮੁੱਦਾ ਉੱਠਿਆ
ਇਸ ਮੀਟਿੰਗ ’ਚ ਲਖੀਮਪੁਰ ਖੀਰੀ ’ਚ ਕਿਸਾਨਾਂ ਨੂੰ ਕੁਚਲਣ ਦਾ ਵੀ ਮੁੱਦਾ ਉੱਠਿਆ ਤੇ ਉਹਨਾਂ ਕੇਂਦਰੀ ਮੰਤਰੀ ਟੇਨੀ ’ਤੇ ਕਾਰਵਾਈ ਨਾ ਹੋਣ ਦਾ ਵਿਰੋਧ ਪ੍ਰਗਟਾਇਆ ਮੀਟਿੰਗ ’ਚ ਫੈਸਲਾ ਲਿਆ ਗਿਆ ਕਿ 21 ਜਨਵਰੀ ਤੋਂ 3 ਦਿਨ ਲਈ ਰਾਕੇਸ਼ ਟਿਕੈਤ ਲਖੀਮਪੁਰ ਖੀਰੀ ਜਾਣਗੇ ਉਹ ਇਸ ਘਟਨਾ ’ਚ ਮਰੇ ਲੋਕਾਂ ਦੇ ਪਰਿਵਾਰ ਅਤੇ ਕੇਸ ’ਚ ਨਾਮਜ਼ਦ ਸਾਰੇ ਪੀੜਤਾਂ ਨੂੰ ਮਿਲਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ