ਇਟਲੀ ਤੋਂ 218 ਭਾਰਤੀ ਪਰਤੇ
14 ਦਿਨ ਰਹਿਣਗੇ ਵਿਸ਼ੇਸ਼ ਕੈਂਪ ‘ਚ
ਨਵੀਂ ਦਿੱਲੀ, ਏਜੰਸੀ। ਕੋਰੋਨਾ ਦੇ ਸੰਕ੍ਰਮਣ ਤੋਂ ਪ੍ਰਭਾਵਿਤ ਇਟਲੀ ਤੋਂ 218 ਭਾਰਤੀ ਅੱਜ ਇੱਥੇ ਪਹੁੰਚ ਗਏ ਜਿਹਨਾਂ ਨੂੰ ਭਾਰਤ ਤਿੱਬਤ ਸੀਮਾ ਪੁਲਿਸ (ਆਈਟੀਬੀਪੀ) ਦੇ ਛਾਵਲਾ ਸਥਿਤ ਵਿਸ਼ੇਸ਼ ਕੈਂਪ ‘ਚ ਠਹਿਰਾਇਆ ਗਿਆ ਹੈ। ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਇਟਲੀ ਦੇ ਮਿਲਾਨ ਤੋਂ 211 ਵਿਦਿਆਰਥੀਆਂ ਸਮੇਤ 218 ਭਾਰਤੀ ਨਾਗਰਿਕਾਂ ਨੂੰ ਲੈ ਕੇ ਵਿਸ਼ੇਸ਼ ਜਹਾਜ਼ ਦਿੱਲੀ ਆ ਚੁੱਕਾ ਹੈ। ਇਹਨਾਂ ਸਾਰੇ ਲੋਕਾਂ ਨੂੰ 14 ਦਿਨ ਲਈ ਕਵਾਰੇਂਟਾਈਨ ‘ਚ ਰੱਖਿਆ ਜਾਵੇਗਾ। ਸ੍ਰੀ ਮੁਰਲੀਧਰਨ ਨੇ ਇਹ ਵੀ ਕਿਹਾ ਕਿ ਜਿੱਥੇ ਕਿਤੇ ਵੀ ਭਾਰਤੀ ਨਾਗਰਿਕ ਫਸੇ ਹਨ, ਸਰਕਾਰ ਉਹਨਾਂ ਨੂੰ ਸੁਰੱਖਿਅਤ ਕੱਢਣ ਲਈ ਵਚਨਬੱਧ ਹੈ। ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਆਈਟੀਬੀਪੀ ਦੀਆਂ ਬੱਸਾਂ ‘ਚ ਉਹਨਾਂ ਨੂੰ ਛਾਵਲਾ ਸਥਿਤ ਵਿਸ਼ੇਸ਼ ਕੈਂਪ ਲਿਜਾਇਆ ਗਿਆ। Italy
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।