ਵੈਨਕੂਵਰ (ਕੈਨੇਡਾ) ਦੀ ਸਾਧ-ਸੰਗਤ ਵੱਲੋਂ 20 ਯੂਨਿਟ ਖੂਨਦਾਨ

carnda blood

ਰੂਹਾਨੀ ਸਥਾਪਨਾ ਮਹੀਨਾ: ਵੈਨਕੂਵਰ (ਕੈਨੇਡਾ) ਦੀ ਸਾਧ-ਸੰਗਤ ਵੱਲੋਂ 20 ਯੂਨਿਟ ਖੂਨਦਾਨ

(ਸੱਚ ਕਹੂੰ ਨਿਊਜ਼/ਸੁਖਨਾਮ) ਵੈਨਕੂਵਰ (ਕੈਨੇਡਾ)/ਬਠਿੰਡਾ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ 138 ਮਾਨਵਤਾ ਭਲਾਈ ਕਾਰਜਾਂ ਤਹਿਤ ਸਾਧ-ਸੰਗਤ ਵੱਡੀ ਪੱਧਰ ’ਤੇ ਜਰੂਰਤਮੰਦਾਂ ਲਈ ਖ਼ੂਨਦਾਨ ਕਰ ਰਹੀ ਹੈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ‘ਟਿ੍ਰਊ ਬਲੱਡ ਪੰਪ’ ਦੇ ਨਾਮ ਨਾਲ ਨਵਾਜੇ ਇਹ ਸੇਵਾਦਾਰ ਦੇਸ਼ ਹੋਵੇ ਜਾਂ ਵਿਦੇਸ਼ ਦਿਨ-ਰਾਤ ਖ਼ੂਨਦਾਨ ਕਰਨ ਲਈ ਤਿਆਰ-ਬਰ-ਤਿਆਰ ਰਹਿੰਦੇ ਹਨ ਇਸੇ ਲੜੀ ਤਹਿਤ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੀ ਅਗਵਾਈ ਵਿੱਚ ਵੈਨਕੂਵਰ ਬੀ.ਸੀ. (ਕੈਨੇਡਾ) ਦੀ ਸਾਧ-ਸੰਗਤ ਵੱਲੋਂ ਸਾਲਵੇਸ਼ਨ ਆਰਮੀ ਕੈਸਕੇਡ ਕਮਿਊਨਿਟੀ ਚਰਚ ਐਬਟਸਫੋਰਡ ਬੀ ਸੀ ਵਿਖੇ ਹਰ 3 ਮਹੀਨਿਆਂ ਦੇ ਆਧਾਰ ’ਤੇ ਕੈਨੇਡੀਅਨ ਬਲੱਡ ਸੇਵਾਵਾਂ ਨੂੰ ਖ਼ੂਨ ਦਾਨ ਕੈਂਪ ਲਗਾ ਕੇ 20 ਯੂਨਿਟ ਖੂਨ ਦਾਨ ਕੀਤਾ। (Blood Donated Canada)

Canada Blood

okਇਸ ਸਬੰਧੀ ਵੈਨਕੂਵਰ ਦੀ ਸਾਧ-ਸੰਗਤ ਦੇ ਜਿੰਮੇਵਾਰ ਸੇਵਾਦਾਰ ਭੈਣ ਹਰਪ੍ਰੀਤ ਇੰਸਾਂ, ਰਾਮ ਪ੍ਰਕਾਸ਼ ਇੰਸਾਂ ਅਤੇ ਕੁਲਤਾਰ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਰੂਹਾਨੀ ਸਥਾਪਨਾ ਮਹੀਨੇ ਅਤੇ ਜਾਮ-ਏ-ਇੰਸਾਂ ਗੁਰੂ ਕਾ ਮਹੀਨੇ ਦੀ ਖੁਸ਼ੀ ਵਿੱਚ ਲਗਾਏ ਇਸ ਖ਼ੂਨਦਾਨ ਕੈਂਪ ’ਚ ਵੈਨਕੂਵਰ ਦੀ ਸਾਧ-ਸੰਗਤ ਨੇ ਬੜੇ ਹੀ ਉਤਸ਼ਾਹ ਨਾਲ ਹਿੱਸਾ ਲਿਆ ਅਤੇ 20 ਯੂਨਿਟ ਖ਼ੂਨਦਾਨ ਕੀਤਾ ਗਿਆ ਇਸ ਮੌਕੇ ਕੈਨੇਡੀਅਨ ਬਲੱਡ ਸਰਵਿਸਿਜ ਦੇ ਅਧਿਕਾਰੀਆਂ ਨੇ ਸਾਧ-ਸੰਗਤ ਵੱਲੋਂ ਲਗਾਤਾਰ ਖ਼ੂਨ ਦਾਨ ਕਰਨ ਦੇ ਜਜ਼ਬੇ ਦੀ ਤਾਰੀਫ ਕਰਦਿਆਂ ਤਹਿਦਿਲੋਂ ਧੰਨਵਾਦ ਕੀਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here