ਪੰਨੀਰਸੇਲਵਮ ਸਮੇਤ 20 ਆਗੂ ਪਾਰਟੀ ‘ਚੋਂ ਬਰਖਾਸਤ

(ਸੱਚ ਕਹੂੰ ਨਿਊਜ਼) ਨਵੀ ਦਿੱਲੀ। ਦ੍ਰਮੁਕ ਜਨਰਲ ਸਕੱਤਰ ਸ਼ਸ਼ੀਕਲਾ ਨੇ ਕਾਰਜਕਾਰੀ ਮੁੱਖ ਮੰਤਰੀ ਓ ਪੰਨੀਰਸੇਲਵਮ  ਤੇ ਉਨ੍ਹਾਂ ਦੇ  ਸਮਰੱਥਕ ਆਗੂਆਂ ਤੇ ਅਧਿਕਾਰੀਆ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਵਿੱਚ ਪਾਰਟੀ ‘ਚੋਂ  ਬਰਖਾਸਤ ਕਰ ਦਿੱਤਾ।  ਸ਼ਸ਼ੀਕਲਾ ਨੇ ਇਸ ‘ਤੇ ਪਾਰਟੀ ਸਿਧਾਂਤਾਂ ਦੇ ਉਲਟ ਕੰਮ ਕਰਨ ਦਾ ਦੋਸ਼ ਲਾਇਆ ਪਾਰਟੀ ‘ਚੋਂ ਬਰਖਾਸਤ  20 ਵਿਅਕਤੀਆਂ ਵਿੱਚ ਪੰਨੀਰਸੇਲਵਮ, ਸਕੂਲ ਸਿੱਖਿਆ ਮੰਤਰੀ ਮਾ ਫੋਈ ਪਾਂਡਿਆਰਾਜਨ, ਸਾਬਕਾ ਮੰਤਰੀ ਸੀ ਪੋਨੀਅਯਨ, ਕੇ.ਪੀ. ਕੁਨੁਸਾਮੀ, ਨਾਥਮ ਆਰ. ਵਿਸ਼ਵਨਾਥਮ, ਸਾਬਕਾ ਵਿਧਾਨ ਸਭਾ ਸਪੀਕਰ ਪੀ. ਐੱਚ, ਪਾਂਡੀਅਨ ਤੇ ਉਨ੍ਹਾਂ ਦੇ ਪੁੱਤਰ ਸਾਬਕਾ ਰਾਜ  ਸਭਾ ਮੈਂਬਰ ਮਨੋਜ ਪਾਂਡੀਅਨ ਵੀ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here