ਲੰਪੀ ਸਕਿੱਨ ਬਿਮਾਰੀ ਕਾਰਨ ਇੱਕ ਕਿਸਾਨ ਦੀਆਂ ਦੋ ਪਾਲਤੂ ਗਾਵਾਂ ਸਮੇਤ ਹੋਈ 20 ਗਾਵਾਂ ਦੀ ਮੌਤ

Lumpy Skin

(Lumpy Skin)  ਕਿਸਾਨਾਂ ਨੂੰ ਤੁਰੰਤ ਸਰਕਾਰ ਦੇਵੇ ਮੁਆਵਜ਼ਾ : ਕਿਸਾਨ ਆਗੂ

(ਹਰਪਾਲ ਸਿੰਘ) ਲੌਂਗੋਵਾਲ। ਨੇੜਲੇ ਪਿੰਡ ਲੋਹਾਖੇੜ੍ਹਾ ਵਿਖੇ ਇੱਕ ਕਿਸਾਨ ਦੀਆ ਦੋ ਪਾਲਤੂ ਗਾਵਾਂ ਇਸ ਬਿਮਾਰੀ ਦੀ ਲਪੇਟ ਵਿੱਚ ਆਉਣ ਕਾਰਨ ਮਰ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਕਿਸਾਨ ਬੇਅੰਤ ਸਿੰਘ ਪੁੱਤਰ ਤੇਜਾ ਸਿੰਘ ਨੇ ਦੱਸਿਆ ਕਿ ਪਿਛਲੇ ਵੀਹ ਦਿਨਾਂ ਤੋਂ ਉਸ ਦੀਆਂ ਦੋਵੇਂ ਗਾਵਾਂ ਲੰਪੀ ਸਕਿੱਨ (Lumpy Skin) ਦੀ ਬਿਮਾਰੀ ਤੋਂ ਬਿਮਾਰ ਚੱਲੀਆਂ ਆ ਰਹੀਆਂ ਸਨ। ਪ੍ਰੰਤੂ ਹਜ਼ਾਰਾਂ ਰੁਪਏ ਖਰਚਣ ਤੋਂ ਬਾਅਦ ਵੀ ਇਨ੍ਹਾਂ ਗਾਵਾਂ ਨੂੰ ਉਹ ਨਹੀਂ ਬਚਾ ਸਕੇ। ਉਸ ਨੇ ਬੜੇ ਹੀ ਦੁੱਖੀ ਮਨ ਨਾਲ ਦੱਸਿਆ ਕਿ ਉਹ ਇੱਕ ਸਕੂਲੀ ਬਸ ’ਤੇ ਡਰਾਈਵਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਨਾਲ ਚਲਾਉਂਦਾ ਹੈ। ਉਸ ਦੀਆਂ ਦੋਵੇਂ ਗਾਵਾਂ ਲੰਪੀ ਸਕਿੱਨ ਦੀ ਬਿਮਾਰੀ ਦੇ ਨਾਲ ਮਰਨ ਕਾਰਨ ਉਸ ਦਾ ਲੱਗਭਗ ਦੋ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ।

ਇਸ ਤਰ੍ਹਾਂ ਇੱਕ ਕਿਸਾਨ ਮੱਘਰ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਗਾਵਾਂ ਵੀ ਇਸ ਬਿਮਾਰੀ ਤੋਂ ਪੀੜਤ ਹਨ। ਕਈ ਕਿਸਾਨਾਂ ਨੇ ਦੱਸਿਆ ਕਿ ਇਸ ਪਿੰਡ ਵਿੱਚ ਇਹ ਬਿਮਾਰੀ ਵੱਡੀ ਪੱਧਰ ’ਤੇ ਫੈਲ ਚੁੱਕੀ ਹੈ ਇਸ ਬਿਮਾਰੀ ਨਾਲ ਲਗਭਗ ਪਸ਼ੂ ਪਾਲਕਾਂ ਦੀਆਂ 20 ਤੋਂ 25 ਗਾਵਾਂ ਹੁਣ ਤੱਕ ਮਰ ਚੁੱਕੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇੱਕ ਵਪਾਰੀ ਨੇ ਗਾਵਾਂ ਨੂੰ ਪੈ ਰਹੀ ਲੰਪੀ ਸਕਿੱਨ ਬਿਮਾਰੀ ਹੋਣ ਦੇ ਡਰੋਂ ਗਾਵਾਂ ਦਾ ਵਪਾਰ ਛੱਡ ਕੇ ਮੱਝਾਂ ਦਾ ਵਪਾਰ ਸ਼ੁਰੂ ਕਰ ਦਿੱਤਾ ਹੈ।

ਬਿਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਪਸ਼ੂ ਪਾਲਣ ਵਿਭਾਗ ਗੰਭੀਰ ਨਹੀਂ

ਇਸ ਸਬੰਧੀ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਕਿਸਾਨ ਆਗੂ ਜਸਵਿੰਦਰ ਸਿੰਘ ਸੋਮਾ, ਕਿਸਾਨ ਆਗੂ ਅਮਰ ਸਿੰਘ ਲੌਂਗੋਵਾਲ, ਕਿਸਾਨ ਆਗੂ ਭਜਨ ਸਿੰਘ ਢੱਡਰੀਆਂ, ਕਿਸਾਨ ਆਗੂ ਬਿਕਰਮਜੀਤ ਸਿੰਘ ਰਾਓ, ਕਿਸਾਨ ਆਗੂ ਹਰਦੇਵ ਸਿੰਘ ਲੌਂਗੋਵਾਲ, ਸਰਪੰਚ ਜਰਨੈਲ ਸਿੰਘ ਪਿੰਡੀ ਭੁੱਲਰ, ਸਰਪੰਚ ਜਗਸੀਰ ਸਿੰਘ ਲੋਹਾਖੇੜ੍ਹਾ, ਸਰਪੰਚ ਗੁਰਬਖਸੀਸ ਸਿੰਘ ਮੰਡੇਰ ਖੁਰਦ ਅਤੇ ਕਿਸਾਨ ਕਾਲਾ ਸਿੰਘ ਭੁੱਲਰ, ਕਿਸਾਨ ਭਗਵੰਤ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਸ ਬਿਮਾਰੀ ਨੂੰ ਲੈ ਕੇ ਪੰਜਾਬ ਸਰਕਾਰ ਦਾ ਪਸ਼ੂ ਪਾਲਣ ਵਿਭਾਗ ਗੰਭੀਰ ਨਹੀਂ।

lumpy skin

ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਲੰਪੀ ਸਕਿੱਨ ਬਿਮਾਰੀ ਜਿਸ ਦੇ ਨਾਲ ਸੈਂਕੜੇ ਪਸ਼ੂ ਖਾਸ ਕਰਕੇ ਗਾਵਾਂ ਇਸ ਦੀ ਬਿਮਾਰੀ ਦੀ ਲਪੇਟ ‘ਚ ਆ ਚੁੱਕੀਆਂ ਹਨ ਅਤੇ ਅਨੇਕਾਂ ਪਸ਼ੂਆਂ ਦੀ ਇਸ ਬਿਮਾਰੀ ਕਾਰਨ ਮੌਤ ਵੀ ਹੋ ਚੁੱਕੀ ਹੈ। ਜਿਸ ਨਾਲ ਖੇਤੀਬਾੜੀ ਨਾਲ ਸਹਾਇਕ ਧੰਦਾ ਕਰਕੇ ਗੁਜਾਰਾ ਕਰਦੇ ਲੋਕ ਅਤੇ ਡੇਅਰੀ ਫਾਰਮ ਪਸ਼ੂ ਪਾਲਣ ਦੇ ਧੰਦੇ ਨੂੰ ਖੋਰਾ ਲੱਗ ਰਿਹਾ ਹੈ ਜੋ ਕਿਸਾਨ ਅਪਣੀ ਵਧੀਆ ਨਸਲ ਦੀਆ ਗਾਵਾਂ ਰੱਖ ਕੇ ਦੁੱਧ ਵੇਚ ਕੇ ਗੁਜਾਰਾ ਕਰਦੇ ਹਨ। ਉਹਨਾਂ ਪਸ਼ੂ ਪਾਲਕਾਂ ਦਾ ਆਰਥਿਕ ਲੰਪੀ ਸਕਿੱਨ ਬਿਮਾਰੀ ਕਾਰਨ ਨੁਕਸਾਨ ਹੋ ਰਿਹਾ ਹੈ ’ਤੇ ਪਸ਼ੂਆ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਹਨਾਂ ਕਿਸਾਨਾਂ ’ਤੇ ਪਸ਼ੂ ਪਾਲਕਾਂ ਦੀਆਂ ਨਸਲੀ ਮੱਝਾਂ ’ਤੇ ਗਾਵਾਂ ਇਸ ਬਿਮਾਰੀ ਦੀ ਭੇਂਟ ਚੜ੍ਹ ਚੁੱਕੀਆਂ ਹਨ। ਉਹਨਾਂ ਪਸ਼ੂ ਪਾਲਕਾਂ ਨੂੰ ਪੰਜਾਬ ਸਰਕਾਰ ਵੱਲੋਂ ਤੁਰੰਤ ਪਸ਼ੂ ਦੀ ਨਸਲ ਦੇ ਦੁੱਧ ਅਨੁਸਾਰ ਯੋਗ ਮੁਆਵਜ਼ਾ ਵੀ ਤੁਰੰਤ ਦੇਣਾ ਚਾਹੀਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ