ਡੇਰਾ ਸ਼ਰਧਾਲੂਆਂ ਵੱਲੋਂ ਪੂਜਨੀਕ ਗੁਰੂ ਜੀ ਅੱਗੇ ਕੀਤੀ ਅਰਦਾਸ ਰੰਗ ਲਿਆਈ, 2 ਸਾਲਾਂ ਦੀ ਬੱਚੀ ਨੂੰ ਸਹੀ ਸਲਾਮਤ ਕੱਢਿਆ ਬਾਹਰ

ਬੋਰਵੈੱਲ ‘ਚ ਡਿੱਗੀ 2 ਸਾਲਾ ਦੀ ਮਾਸੂਮ ਬੱਚੀ ਲਈ ਡੇਰਾ ਸ਼ਰਧਾਲੂਆਂ ਨੇ ਚੁੱਕੇ ਦੁਆ ਦੇ ਹੱਥ

(ਸੱਚ ਕਹੂੰ ਨਿਊਜ਼) ਦੋਸਾ। ਰਾਜਸਥਾਨ ਦੇ ਦੌਸਾ ਜ਼ਿਲੇ ’ਚ ਬਾਂਦੀਕੁਈ ਇਲਾਕੇ ਦੇ ਜੱਸਾਪਾੜਾ ਪਿੰਡ ’ਚ ਸੁੱਕ ਬੋਰਵੈੱਲ ’ਚ ਡਿੱਗੀ ਕਰੀਬ ਦੋ ਸਾਲਾਂ ਦੀ ਅੰਕਿਤਾ ਨੂੰ ਅੱਜ ਸ਼ਾਮ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਾਣਕਾਰੀ ਅਨੁਸਾਰ ਅੰਕਿਤਾ ਖੇਡਦੇ ਖੇਡਦੇ ਕਰੀਬ 11 ਵਜੇ ਬੋਰਵੈੱਲ ’ਚ ਡਿੱਗ ਗਈ ਸੀ ਜਿਸ ਤੋਂ ਬਾਅਦ ਰਾਹਤ ਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚੀਆਂ ਤੇ ਜੇਸੀਬੀ ਨਾਲ ਬੋਲਵੈੱਲ ਕੋਲੋਂ ਖੁਦਾਈ ਕੀਤੀ ਗਈ। ਅੰਕਿਤਾ ਬੋਰੋਵੈਲ ’ਚ ਕਰੀਬ 100 ਫੁੱਟ ਹੇਠਾਂ ਅਟਕੀ ਹੋਈ ਸੀ। ਐਸਡੀਆਰਐਫ ਤੇ ਐਨਡੀਆਰਐਫ ਦੀਆਂ ਟੀਮਾਂ ਦੀ ਭਰਪੂਰ ਕੋਸ਼ਿਸ਼ ਤੋਂ ਬਾਅਦ ਕਰੀਬ ਸੱਤ ਘੰਟਿਆਂ ਦੀ ਕਰੜੀ ਮੁਸ਼ੱਕਤ ਤੋਂ ਬਾਅਦ ਅੰਕਿਤਾ ਨੂੰ ਬੋਰਵੈਲ ’ਚੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।

ਰਾਹਤ ਅਤੇ ਬਚਾਅ ਦਲ ਨੇ ਜੇਸੀਬੀ ਨਾਲ ਬੋਰਵੈੱਲ ਦੇ ਨੇੜੇ ਖੁਦਾਈ ਕੀਤੀ ਸ਼ੁਰੂ 

Borewell

 ਰਾਜਸਥਾਨ ਦੇ ਦੌਸਾ ਜ਼ਿਲ੍ਹੇ ਦੇ ਬਾਂਦੀਕੁਈ ਇਲਾਕੇ ਦੇ ਜਸਾੜਾ ਪਿੰਡ ‘ਚ ਅੱਜ ਸਵੇਰੇ ਦੋ ਸਾਲ ਦੀ ਮਾਸੂਮ ਬੱਚੀ ਬੋਰਵੈੱਲ ( Borewell In Rajasthan) ‘ਚ ਡਿੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਕਮਲ ਸਿੰਘ ਗੁਰਜਰ ਪਿੰਡ ਜਸਾਪੜਾ ਵਿੱਚ ਸੁੱਕੇ ਬੋਰਵੈੱਲ ਨੂੰ ਮਿੱਟੀ ਨਾਲ ਭਰ ਰਿਹਾ ਸੀ ਅਤੇ ਉਸ ਦੀ ਪੋਤੀ ਅੰਕਿਤਾ ਉੱਥੇ ਖੇਡ ਰਹੀ ਸੀ।

ਇਸ ਦੌਰਾਨ ਉਹ ਪਾਣੀ ਪੀਣ ਲਈ ਘਰ ਦੇ ਅੰਦਰ ਗਿਆ ਤਾਂ ਅੰਕਿਤਾ ਬੋਰਵੈੱਲ ‘ਚ ਡਿੱਗ ਗਈ। ਲੜਕੀ ਦੇ ਬੋਰਵੈੱਲ ‘ਚ ਡਿੱਗਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਰਾਹਤ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਜੇਸੀਬੀ ਨਾਲ ਬੋਰਵੈੱਲ ਨੇੜੇ ਖੁਦਾਈ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਬੋਰਵੈੱਲ ‘ਚੋਂ ਬੱਚੀ ਦੇ ਰੋਣ ਦੀ ਆਵਾਜ਼ ਸੁਣਾਈ ਦੇ ਰਹੀ ਹੈ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਘਟਨਾ ਕਿਵੇਂ ਵਾਪਰੀ

Borewell

ਲੜਕੀ ਦੇ ਦਾਦੇ ਅਨੁਸਾਰ ਇਹ ਬੋਰਵੈੱਲ ਦੋ ਸਾਲ ਪਹਿਲਾਂ ਪੁੱਟਿਆ ਗਿਆ ਸੀ ਪਰ ਇਹ ਸੁੱਕਾ ਨਿਕਲਿਆ। ਪਿੰਡ ਵਾਸੀਆਂ ਨੇ ਬੋਰਵੈਲ ਨੂੰ ਢੱਕ ਕੇ ਛੱਡ ਦਿੱਤਾ। ਅੱਜ ਸਵੇਰੇ ਹੀ ਮੈਂ ਬੋਰਵੈੱਲ ਵਿੱਚ ਮਿੱਟੀ ਭਰਨ ਲਈ ਢੱਕਣ ਖੋਲ੍ਹਿਆ। ਮਿੱਟੀ 100 ਫੁੱਟ ਤੱਕ ਭਰ ਗਈ ਪਰ ਇਸ ਤੋਂ ਬਾਅਦ ਮੈਂ ਆਰਾਮ ਕਰਨ ਲਈ ਚਲਾ ਗਿਆ ਅਤੇ ਇਸ ਤੋਂ ਬਾਅਦ ਅੰਕਿਤਾ ਖੇਡਦੇ ਹੋਏ ਬੋਰਵੈੱਲ ਦੇ ਕੋਲ ਪਹੁੰਚੀ ਅਤੇ ਡਿੱਗ ਗਈ।

ਅਪਡੇਟ:

  • ਲੜਕੀ ਦਾ ਪਿਤਾ ਡੂੰਗਰਪੁਰ ਵਿੱਚ ਠੇਕੇਦਾਰ ਦਾ ਕੰਮ ਕਰਦਾ ਹੈ।
  • ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ।
  • ਹਰ ਕੋਈ ਰੱਬ ਅੱਗੇ ਅਰਦਾਸ ਕਰ ਰਿਹਾ ਹੈ ਕਿ ਉਸਦੀ ਧੀ ਸਹੀ ਸਲਾਮਤ ਬਾਹਰ ਨਿਕਲ ਜਾਵੇ।
  • ਰਾਹਤ ਅਤੇ ਬਚਾਅ ਦਲ ਨੇ ਮੌਕੇ ‘ਤੇ ਪਹੁੰਚ ਕੇ ਜੇਸੀਬੀ ਨਾਲ ਬੋਰਵੈੱਲ ਦੇ ਨੇੜੇ ਖੁਦਾਈ ਸ਼ੁਰੂ ਕਰ ਦਿੱਤੀ

ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਗੁਰੂ ਜੀ ਅੱਗੇ ਅਰਦਾਸ ਕੀਤੀ…

ਬੋਰਵੈੱਲ ‘ਚ ਡਿੱਗੀ ਮਾਸੂਮ 2 ਸਾਲਾ ਬੱਚੀ ਲਈ ਡੇਰਾ ਸ਼ਰਧਾਲੂਆਂ ਨੇ ਦੁਆਏ ਲਈ ਉਠਾਏ ਹੱਥ

ਜਿਵੇਂ ਹੀ ਬੱਚੀ ਦੇ ਬੋਰਵੈਲ ‘ਚ ਡਿੱਗਣ ਦੀ ਖਬਰ ਸੱਚ ਕਹੂੰ ਤੋਂ ਮਿਲੀ, ਤਾਂ ਡੇਰਾ ਸੱਚਾ ਸੌਦਾ ਦੇ ਕਰੋੜਾਂ ਸ਼ਰਧਾਲੂ ਨੇ ਦੁਆ ਲਈ ਆਪਣੇ ਹੱਥ ਖੜ੍ਹੇ ਦਿੱਤੇ। ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਨੇ ਬੱਚੀ ਦੀ ਸੁਰੱਖਿਆ ਲਈ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਅੱਗੇ ਅਰਦਾਸ ਕੀਤੀ, ਜਿਸ ਦੇ ਨਤੀਜੇ ਵਜੋਂ ਬੱਚੀ ਸਹੀ ਸਲਾਮਤ ਬਾਹਰ ਆ ਗਈ।

ਲੁਧਿਆਣਾ ਦੀ ਅੰਜੂ ਇੰਸਾਂ ਅਤੇ ਉਸਦਾ ਪਰਿਵਾਰ ਬੱਚੀ ਦੀ ਸਲਾਮਤੀ ਲਈ ਸਿਮਰਨ ਕਰਦਾ ਹੋਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ