ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 25, 2026
More
    Home Breaking News 1 ਕਰੋੜ ਦੀ ਹਿਰ...

    1 ਕਰੋੜ ਦੀ ਹਿਰੋਇਨ ਸਮੇਤ 2 ਤਸਕਰ ਕਾਬੂ

    heroin

    1 ਕਰੋੜ ਦੀ ਹਿਰੋਇਨ ਸਮੇਤ 2 ਤਸਕਰ ਕਾਬੂ

    ਹਿਸਾਰ : ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਨੇ ਦੋ ਤਸਕਰਾਂ ਨੂੰ 1 ਕਰੋੜ ਦੀ ਕੀਮਤ ਦੀ 1 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਤਸਕਰਾਂ ਦਾ ਐਸ.ਟੀ.ਐਫ ਨਾਲ ਮੁਕਾਬਲਾ ਵੀ ਹੋਇਆ, ਤਸਕਰ ਕਾਫ਼ੀ ਕੋਸ਼ਿਸ਼ ਤੋਂ ਬਾਅਦ ਫੜੇ ਗਏ। ਜਦੋਂ ਉਸਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਅੰਦਰੋਂ ਇਕ ਕਿੱਲੋ ਹੈਰੋਇਨ ਮਿਲੀ। ਐਸਟੀਐਫ ਹਿਸਾਰ ਨੂੰ ਸੂਚਨਾ ਮਿਲੀ ਸੀ ਕਿ ਕਰੋੜਾਂ ਰੁਪਏ ਦੀ ਹੈਰੋਇਨ ਦੀ ਤਸਕਰੀ ਕੀਤੀ ਜਾ ਰਹੀ ਹੈ। ਟੀਮ ਨੇ ਬਰਵਾਲਾ ਖੇਤਰ ਅਧੀਨ ਨਾਕਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ।

    ਅਚਾਨਕ ਇਕ ਬੋਲੇਰੋ ਜੀਪ ਵਿਚ ਸਵਾਰ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਭੱਜਣ ਲੱਗੇ ਜਦੋਂ ਪੁਲਿਸ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਪੁਲਿਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਪੁਲਿਸ ਦੁਆਰਾ ਕਾਫ਼ੀ ਕੋਸ਼ਿਸ਼ ਤੋਂ ਬਾਅਦ, ਦੋਸ਼ੀਆਂ ਨੂੰ ਕਾਬੂ ਕਰ ਲਿਆ ਗਿਆ। ਫੜੇ ਗਏ ਦੋਸ਼ੀਆਂ ਦੀ ਪਛਾਣ ਅਸਵਨੀ ਨਿਵਾਸੀ ਪਿੰਡ ਖੇਦੜ ਜਿਲ੍ਹਾ ਹਿਸਾਰ ਅਤੇ ਪ੍ਰਦੀਪ ਵਾਸੀ ਪਾਬੜਾ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

    LEAVE A REPLY

    Please enter your comment!
    Please enter your name here