(ਸੁਰੇਸ਼ ਗਰਗ) ਸ੍ਰੀ ਮੁਕਤਸਰ ਸਾਹਿਬ। Ransom ਡਾਕਟਰ ਤੋਂ 20 ਲੱਖ ਦੀ ਫਿਰੌਤੀ ਮੰਗਣ ਵਾਲੇ 02 ਵਿਅਕਤੀਆਂ ਨੂੰ ਪੁਲਿਸ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਗਈ ਹੈ। ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਵਲਪ੍ਰੀਤ ਸਿੰਘ ਚਾਹਿਲ ਐਸ.ਪੀ.(ਐਚ) ਨੇ ਦੱਸਿਆ ਕਿ ਡਾਕਟਰ ਸੁਨੀਲ ਬਾਂਸਲ ਪੁੱਤਰ ਸ਼ਾਮ ਲਾਲ ਵਾਸੀ ਨਿਊ ਸ਼ਾਮ ਨਰਾਣਿਨ ਹਸਪਤਾਲ ਬਠਿੰਡਾ ਰੋਡ ਸ੍ਰੀ ਮੁਕਤਸਰ ਸਾਹਿਬ ਨੇ ਬਿਆਨ ਦਿੱਤਾ ਕਿ 28ਜੁਲਾਈ 2024 ਦੀ ਸ਼ਾਮ ਨੂੰ ਉਸ ਨੂੰ ਕਿਸੇ ਅਣਜਾਨ ਨੰਬਰ ਤੋਂ ਫੋਨ ਆਇਆ ਜਿਸ ਨੇ ਉਸ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ, ਜਿਸ ਦੇ ਬਿਆਨਾਂ ਤੇ ਪੁਲਿਸ ਵੱਲੋਂ ਮੁੱਕਦਮਾਂ ਨੰਬਰ 143 ਅ/ਧ 308(2), 351 ਬੀ.ਐਨ.ਐਸ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਵਿਖੇ ਖਿਲਾਫ ਨਾ-ਮਾਲੂਮ ਵਿਅਕਤੀਆਂ ਤੇ ਦਰਜ ਰਜਿਸ਼ਟਰ ਕਰਕੇੇ ਤਫਤੀਸ਼ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ: Encounter: ਮੁਕਾਬਲੇ ਦੌਰਾਨ ਪਟਿਆਲਾ ਪੁਲਿਸ ਵੱਲੋਂ ਗੈਂਗਸਟਰ ਗ੍ਰਿਫ਼ਤਾਰ
ਤਫਤੀਸ਼ ਦੌਰਾਨ ਟੈਕਨੀਕਲ ਅਤੇ ਅਧੁਨਿਕ ਢੰਗ ਤਰੀਕਿਆਂ ਦੀ ਮੱਦਦ ਨਾਲ ਮੁਲਜ਼ਮ ਤਰਸੇਮ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਖੁੱਬਣ ਜ਼ਿਲ੍ਹਾ ਫਾਜ਼ਿਲਕਾ ਅਤੇ ਮੁਲਜ਼ਮ ਲਵਜੀਤ ਸਿੰਘ ਉੱਰਫ ਲਵੀ ਪੁੱਤਰ ਸੁਖਵਿੰਦਰ ਸਿੰਘ ਵਾਸੀ ਪਿੰਡ ਕੁੱਤਿਆਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੂੰ ਟਰੇਸ ਕਰਕੇ ਉੱਕਤ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਮੁਢੱਲੀ ਪੁੱਛਗਿੱਛ ਦੌਰਾਨ ਉਹਨਾਂ ਨੇ ਮੰਨਿਆ ਕਿ ਉਨਾਂ ਵੱਲੋਂ ਰੁਪਏ ਲੈਣ ਦੇ ਲਾਲਚ ਵਿੱਚ ਡਾਕਟਰ ਸੁਨੀਲ ਬਾਂਸਲ ਤੋਂ ਫਿਰੌਤੀ ਦੀ ਮੰਗ ਕੀਤੀ ਸੀ। ਉਨਾਂ ਕੋਲੋਂ ਫਿਰੌਤੀ ਮੰਗਣ ਵਿੱਚ ਵਰਤੇ 02 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਹਨ। Ransom