ਦੁਕਾਨ ’ਚ ਵੜ੍ਹਕੇ 2 ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲੀਆਂ, ਗੈਂਗਸਟਰ ਲੰਡਾ ਨੇ ਲਈ ਜਿੰਮੇਵਾਰੀ

ਦੁਕਾਨ ’ਚ ਵੜ੍ਹਕੇ 2 ਮੋਟਰਸਾਈਕਲ ਸਵਾਰਾਂ ਨੇ ਨੌਜਵਾਨ ਨੂੰ ਮਾਰੀਆਂ ਗੋਲੀਆਂ, ਗੈਂਗਸਟਰ ਲੰਡਾ ਨੇ ਲਈ ਜਿੰਮੇਵਾਰੀ

ਤਰਨਤਾਰਨ। ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਪੱਟੀ ਵਿੱਚ ਵਾਪਰਿਆ ਇੱਕ ਕਤਲ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਹੈ। ਬਾਈਕ ’ਤੇ ਆਏ ਦੋ ਨੌਜਵਾਨਾਂ ਨੇ ਰੈਡੀਮੇਡ ਕੱਪੜਿਆਂ ਦੀ ਦੁਕਾਨ ’ਚ ਦਾਖਲ ਹੋ ਕੇ ਮਾਲਕ ਨੂੰ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਇੰਨੀ ਬੇਰਹਿਮੀ ਨਾਲ ਚਲਾਈਆਂ ਗਈਆਂ ਕਿ ਮਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ। ਕਤਲ ਤੋਂ ਬਾਅਦ ਕੈਨੇਡਾ ’ਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਵੀ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇਅ 54 ’ਤੇ ਸਥਿਤ ਪਿੰਡ ਦੀਨਪੁਰ ਦੀ ਹੈ। ਤਰਨਤਾਰਨ ਦੇ ਰਸੂਲਪੁਰ ਦੇ ਰਹਿਣ ਵਾਲੇ ਰੈਡੀਮੇਡ ਕੱਪੜਿਆਂ ਦੀ ਦੁਕਾਨ ਦੇ ਮਾਲਕ ਗੁਰਜੰਟ ਸਿੰਘ ਦਾ ਬਾਈਕ ’ਤੇ ਆਏ ਦੋ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਕਤਲ ਦੀ ਵਾਰਦਾਤ ਦੁਕਾਨ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ। ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਤੋਂ ਪਤਾ ਚੱਲਿਆ ਕਿ ਦੋ ਨੌਜਵਾਨ ਦੁਕਾਨ ਵਿੱਚ ਦਾਖ਼ਲ ਹੋਏ। ਜਿਵੇਂ ਹੀ ਗੁਰਜੰਟ ਰੈਕ ਦੇ ਪਿੱਛੇ ਗਿਆ ਤਾਂ ਦੋਵਾਂ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਫਾਇਰਿੰਗ ਸ਼ੁਰੂ ਕਰ ਦਿੱਤੀ। ਦੁਕਾਨ ’ਤੇ ਕੰਮ ਕਰਦੇ ਨੌਜਵਾਨਾਂ ਨੇ ਗੁਰਜੰਟ ਨੂੰ ਚੁੱਕ ਕੇ ਸਿਵਲ ਹਸਪਤਾਲ ਪਹੁੰਚਾਇਆ ਪਰ ਉਸ ਨੂੰ ਮਿ੍ਰਤਕ ਐਲਾਨ ਦਿੱਤਾ ਗਿਆ।

ਲੰਡਾ ਨੇ ਪੁਲਿਸ ਨੂੰ ਦਿੱਤੀ ਚੇਤਾਵਨੀ

ਪੋਸਟ ਵਿੱਚ ਲੰਡਾ ਨੇ ਪੁਲਿਸ ਨੂੰ ਚੇਤਾਵਨੀ ਵੀ ਦਿੱਤੀ ਹੈ। ਲੰਡਾ ਨੇ ਪੋਸਟ ’ਚ ਲਿਖਿਆ ਹੈ ਕਿ ਜਿਸ ਤਰ੍ਹਾਂ ਪਹਿਲਾਂ ਸਾਡੇ ਘਰ ਜਾ ਕੇ ਪਰਿਵਾਰ ਜਾਂ ਰਿਸ਼ਤੇਦਾਰਾਂ ਨੂੰ ਤੰਗ ਕਰਨਗੇ ਤਾਂ ਅਗਲੀ ਵਾਰ ਵੀ ਅਸੀਂ ਤੁਹਾਡੇ (ਪੁਲਿਸ) ਦੇ ਘਰ ਜਾਵਾਂਗੇ। ਪੁਲਿਸ ਨੇ ਆਪਣੇ ਦਲਾਲ ਦੇ ਇਸ਼ਾਰੇ ’ਤੇ 35-40 ਲੜਕਿਆਂ ਨੂੰ ਜੇਲ੍ਹਾਂ ਵਿਚ ਡੱਕ ਦਿੱਤਾ, ਜੋ ਬੇਕਸੂਰ ਸਨ। ਅਗਲੇ 35-40 ਤਾਂ ਕੁਝ ਕਰਕੇ ਜੇਲ੍ਹ ਜਾਣਗੇ, ਨਜਾਇਜ਼ ਨਹੀਂ ਜਾਣਗੇ। ਤਿਆਰ ਰਹੋ… ਜੋ ਕੋਈ ਸਾਨੂੰ ਧੋਖਾ ਦੇਵੇਗਾ, ਉਸ ਲਈ ਮੌਤ ਹੀ ਆ। ਮਾਫ਼ੀ ਦੀ ਕੋਈ ਜਗ੍ਹਾਂ ਨਹੀਂ।

ਬਜ਼ੁਰਗਾਂ ਨੇ ਸੱਚ ਹੀ ਕਿਹਾ ਸੀ ਕਿ ਜੰਗਲ ਵਿੱਚ ਰਾਜ ਕਰਨਾ ਤਾਂ ਜਾਨਵਰ ਨਾਲ ਜਾਨਵਰ ਬਣਨਾ ਪੈਂਦਾ। ਹੁਣ ਉਹ ਸਾਰੇ ਹੱਕ ਲੈਕੇ ਰਹਿਣਗੇ, ਜਿਸ ਕਾਰਨ ਉਨ੍ਹਾਂ ਨੂੰ ਘਰ ਛੱਡਣਾ ਪਿਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ