ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਗਿਰੋਹ ਦੇ 2 ਮੈਂਬਰ ਕਾਬੂ

Gangsters Arrested

20 ਪਿਸਟਲਾਂ ਕੀਤੀਆਂ ਬਰਾਮਦ

(ਐੱਮ.ਕੇ.ਸ਼ਾਇਨ) ਮੋਹਾਲੀ। ਪੁਲਿਸ ਨੇ ਵੱਡੀ ਕਾਰਵਾਈ ਕਰਦਿਆ ਗੈਂਗਸਟਰਾਂ (Gangsters Arrested) ਨੂੰ ਅਸਲਾ ਸਪਲਾਈ ਤੇ ਮੈਨੂਫੈਕਚਰ ਕਰਨ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ 20 ਪਿਸਟਲਾਂ ਸਮੇਤ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ । ਵਿਵੇਕ ਸ਼ੀਲ ਸੋਨੀ ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ. ਨਗਰ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੋਹਾਲੀ ਪੁਲਿਸ ਵੱਲੋਂ ਗੈਂਗਸਟਰਾਂ ਨੂੰ ਮੁਹੱਇਆ ਕਰਵਾਏ ਜਾ ਰਹੇ ਹਥਿਆਰਾਂ ਦੇ ਸਰੋਤ ਦੀ ਪਛਾਣ ਕਰਨ ਅਤੇ ਉਨ੍ਹਾਂ ਨੂੰ ਬੇਅਸਰ ਕਰਨ ਲਈ ਮੁਹਿੰਮ ਦੌਰਾਨ 28 ਅਕਤੂਬਰ ਨੂੰ ਗੈਂਗਸਟਰ ਦਿਲਪ੍ਰੀਤ ਸਿੰਘ ਉਰਫ ਬਾਬਾ ਤੇ ਜਸਪਾਲ ਸਿੰਘ ਉਰਫ ਜੱਸੀ ਦੀ ਗੈਂਗ ਦੇ ਮੈਂਬਰ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਸੁਰਿੰਦਰ ਸਿੰਘ ਵਾਸੀ ਪਿੰਡ ਬਿੰਜੋ, ਥਾਣਾ ਮਾਹਿਲਪੁਰ, ਜਿਲ੍ਹਾ ਹੁਸ਼ਿਆਰਪੁਰ ਨੂੰ ਭੁਰੂ ਚੌਂਕ ਖਰੜ ਵਿਖੇ ਨਾਕਾਬੰਦੀ ਦੌਰਾਨ ਗ੍ਰਿਫਤਾਰ ਕਰਕੇ ਉਸ ਪਾਸੋਂ ਨਾਜਾਇਜ਼ ਹਥਿਆਰ ਬਰਾਮਦ ਕੀਤੇ ਗਏ ਸਨ।

Gangsters Arrested

ਉਨ੍ਹਾਂ ਦੱਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਤਫਤੀਸ਼ ਕਰਦੇ ਹੋਏ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਦੀ ਟੀਮ ਜਿਨ੍ਹਾਂ ਨੂੰ ਸ੍ਰੀ ਗੁਰਸੇਰ ਸਿੰਘ, ਉਪ ਕਪਤਾਨ ਪੁਲਿਸ (ਇਨਵੈਸਟੀਗੇਸਨ) ਲੀਡ ਕਰ ਰਹੇ ਸਨ। ਜਿਨ੍ਹਾਂ ਨੇ ਮੱਧ ਪ੍ਰਦੇਸ਼ ਦੇ ਸੇਦਵਾ ਸ਼ਹਿਰ ਦੇ ਨੇੜੇ ਪਿੰਡ ਕਲਾਲਦਾ ਨੈਸ਼ਨਲ ਹਾਈਵੇ ਨੰਬਰ 52 ਤੋਂ ਗ੍ਰਿਫਤਾਰ ਅਨਿਲ ਰਾਜੂ ਪਾਵਰਾ ਪੁੱਤਰ ਰਾਜ ਪਾਵਰਾ ਵਾਸੀ ਪਿੰਡ ਉਮਰਟੀ ਥਾਣਾ ਚੋਪੜਾ ਜ਼ਿਲ੍ਹਾ ਜਲਗਾਓਂ ਮਾਹਾਰਾਸ਼ਟਰਾ ਉਮਰ ਕਰੀਬ 29 ਸਾਲ ਅਤੇ ਅਨਵੀਰ ਜਾਮ ਸਿੰਘ ਪਾਵਰਾ ਪੁੱਤਰ ਜਾਮ ਸਿੰਘ ਪਾਵਰਾ ਵਾਸੀ ਪਿੰਡ ਉਮਰਟੀ ਥਾਣਾ ਚੋਪੜਾ ਜ਼ਿਲ੍ਹਾ ਜਲਗਾਓਂ ਮਾਹਾਰਾਸ਼ਟਰਾ ਉਮਰ ਕਰੀਬ 24 ਸਾਲ ਨੂੰ 20 ਨਜਾਇਜ਼ ਪਿਸਟਲਾਂ 32 ਬੋਰ ਅਤੇ 20 ਕਾਰਤੂਸ 32 ਬੋਰ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ