ਸਾਡੇ ਨਾਲ ਸ਼ਾਮਲ

Follow us

21.7 C
Chandigarh
Sunday, February 8, 2026
More
    Home ਸੂਬੇ ਪੰਜਾਬ accident | ਖੜ...

    accident | ਖੜ੍ਹੇ ਟਰੱਕ ਵਿੱਚ ਕਾਰ ਵੱਜੀ ਡਰਾਈਵਰ ਸਮੇਤ 2 ਦੀ ਮੌਤ

    2 killed, including driver of a car in a parked truck 

    accident | ਪੁੱਤਰ ਦੇ ਸਹੁਰਿਆਂ ਤੇ ਮਿਲਣੀ ਕਰਨ ਲਈ ਜਾ ਰਹੇ ਸਨ

    ਜ਼ੀਰਾ, (ਸੁਭਮ ਖੁਰਾਣਾ) ਨੈਸ਼ਨਲ ਹਾਈਵੇ ਨੰਬਰ 15 ਤੇ ਪਿੰਡ ਬਸਤੀ ਹਾਜੀ ਵਾਲੀ ਦੇ ਨੇੜੇ ਇੱਕ ਖੜ੍ਹੇ ਟਰੱਕ ਵਿੱਚ ਪਿੱਛੇ ਆਲਟੋ ਕਾਰ ਵੱਜਣ (accident) ਕਾਰਣ ਕਾਰ ਡਰਾਈਵਰ ਸਮੇਤ 2 ਵਿਅਕਤੀਆਂ ਦੀ ਮੌਕੇ ਤੇ ਹੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਰਾਕੇਸ਼ ਕੁਮਾਰ ਪੁੱਤਰ ਜਗਦੀਸ਼ ਚੰਦ ਵਾਸੀ ਗਲੀ ਡਾਕਟਰ ਕੋਛੜਾਂ ਵਾਲੀ,ਤਰਨਤਾਰਨ ਤੋਂ ਕਾਲੇ ਰੰਗ ਦੀ ਇੱਕ ਆਲਟੋ ਕਾਰ ਨੰਬਰ ਪੀ ਬੀ-46-ਐਲ/7188 ਜਿਸ ਨੂੰ ਕਾਲੀ ਨਾਮ ਦਾ ਡਰਾਈਵਰ ਚਲਾ ਰਿਹਾ ਸੀ ਵਿੱਚ ਰਾਕੇਸ਼ ਕੁਮਾਰ ਤੋਂ ਇਲਾਵਾ ਉਸ ਦੇ ਪਰਿਵਾਰਿਕ ਮੈਂਬਰ ਸਵਾਰ ਸਨ ਅਤੇ ਉਹ 2 ਦਿਨ ਪਹਿਲਾਂ ਤਲਵੰਡੀ ਭਾਈ ਵਿਖੇ ਵਿਆਹੇ ਆਪਣੇ ਪੁੱਤਰ ਦੇ ਸਹੁਰਿਆਂ ਤੇ ਮਿਲਣੀ ਦੀ ਰਸਮ ਅਦਾ ਕਰਨ ਲਈ ਜਾ ਰਹੇ ਸਨ ਕਿ ਪਿੰਡ ਬਸਤੀ ਹਾਜੀ ਵਾਲੀ ਨੇੜੇ ਕਾਰ ਸੜਕ ਤੋਂ ਹੇਠਾਂ ਬਿੱਲਕੁਲ ਕੱਚੇ ਰਸਤੇ ਤੇ ਖੜ੍ਹੇ 18 ਟਾਇਰੀ ਟਰਾਲੇ ਵਿੱਚ ਬੇਕਾਬੂ ਹੋ ਕੇ ਜਾ ਵੱਜੀ ਜਿਸ ਕਾਰਣ ਕਾਰ ਵਿੱਚ ਸਵਾਰ ਰਾਕੇਸ਼ ਕੁਮਾਰ ਅਤੇ ਡਾਰਈਵਰ ਕਾਲੀ ਦੀ ਘਟਣਾ ਸਥਾਨ ਤੇ ਹੀ ਮੌਤ ਹੋ ਗਈ।

    ਪ੍ਰਤੱਖਦਰਸ਼ੀਆਂ ਅਨੁਸਾਰ ਟੱਕਰ ਏਨੀ ਜਬਰਦਸਤ ਸੀ ਕਿ ਕਾਰ ਦੇ ਪਰਖਚੇ ਉਡ ਗਏ । ਸੂਚਨਾ ਮਿਲਣ ਤੇ ਜ਼ੀਰਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਐਂਬੂਲੈਂਸ 108 ਤੇ ਫ਼ੋਨ ਕਰਨ ਤੇ 1 ਘੰਟਾ ਬਾਅਦ ਵਿੱਚ ਘਟਣਾ ਸਥਾਨ ਤੇ ਪਹੁੰਚੀ ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here