ਦੋਸਤੀ ਹੋਵੇ ਤਾਂ ਐਸੀ : ਜਨਮ ਦਿਨ ਦੀ ਖੁਸ਼ੀ ’ਚ ਕੀਤਾ 2 ਦੋਸਤਾਂ ਨੇ ਖ਼ੂਨਦਾਨ

Blood Donation

ਚੰਡੀਗੜ੍ਹ (ਐੱਮ ਕੇ ਸ਼ਾਇਨਾ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਮਾਨਵਤਾ ਭਲਾਈ ਦੇ ਕੰਮ ਲਗਾਤਾਰ ਕਰਦੇ ਆ ਰਹੇ ਹਨ। ਉਹ ਆਪਣਾ ਹਰ ਦਿਨ ਮਾਨਵਤਾ ਭਲਾਈ ਦੇ ਕੰਮ ਕਰ ਕੇ ਮਨਾਉਂਦੇ ਹਨ। ਇਸੇ ਤਹਿਤ ਬਲਾਕ ਚੰਡੀਗੜ੍ਹ ਦੇ ਸੇਵਾਦਾਰ ਰਾਜੇਸ਼ ਇੰਸਾਂ ਨੇ ਆਪਣੇ ਜਨਮ ਦਿਨ ਦੀ ਖੁਸ਼ੀ ਵਿਚ ਖੂਨਦਾਨ ਕੀਤਾ। ਉਹਨਾਂ ਦੱਸਿਆ ਕਿ ਆਪਣੇ ਜਨਮ ਦਿਨ ’ਤੇ ਲੋਕ ਫਜ਼ੂਲ-ਖਰਚੀ ਕਰਦੇ ਹਨ ਪਰ ਮੈਂ ਅਤੇ ਮੇਰੇ ਦੋਸਤ ਨਿਤਿਨ ਇੰਸਾਂ ਨੇ ਪੂਜਨੀਕ ਹਜ਼ੂਰ ਪਿਤਾ ਜੀ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਮੇਰੇ ਜਨਮ ਦਿਨ ’ਤੇ ਹਸਪਤਾਲ ਜਾ ਕੇ ਡੇਂਗੂ ਪੀੜਤਾਂ ਲਈ ਪਲੇਟਲੈਟਸ ਅਤੇ ਖੂਨਦਾਨ ਕੀਤਾ।

ਇਹ ਵੀ ਪੜ੍ਹੋ : ਨਸ਼ੇ ਨੂੰ ਰੋਕਣ ਲਈ ਪਿੰਡਾਂ ਤੇ ਇਲਾਕਿਆਂ ’ਚ ਲਗਾਓ ਠੀਕਰੀ ਪਹਿਰਾ : Saint Dr. MSG

ਉਨ੍ਹਾਂ ਦੱਸਿਆ ਕਿ ਮੈਨੂੰ ਇਹ ਨੇਕ ਕੰਮ ਕਰਕੇ ਬਹੁਤ ਖ਼ੁਸ਼ੀ ਮਹਿਸੂਸ ਹੋਈ ਹੈ। ਇਥੇ ਦੱਸਣਯੋਗ ਹੈ ਕਿ ਰਾਜੇਸ਼ ਇੰਸਾਂ ਇਸ ਵਾਰ 63 ਵੀਂ ਵਾਰ ਖੂਨਦਾਨ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਦੋਸਤ ਨਿਤਿਨ ਇੰਸਾਂ 42 ਵੀਂ ਵਾਰ ਪਲੇਟਲੈਟ ਡੋਨੇਟ ਕਰ ਚੁੱਕੇ ਹਨ। ਇਸ ਮੌਕੇ ਰਾਜੇਸ ਇੰਸਾਂ ਨੇ ਜ਼ਰੂਰਤਮੰਦਾ ਨੂੰ ਮਠਿਆਈ ਵੰਡੀ ਅਤੇ ਇੱਕ ਜ਼ਰੂਰਤਮੰਦ ਭਾਈ ਨੂੰ ਘਰੇਲੂ ਵਰਤੋਂ ਦਾ ਸਾਮਾਨ ਦਿੱਤਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here