(ਅਜੈ ਮਨਚੰਦਾ) ਕੋਟਕਪੂਰਾ। ਕੋਟਕਪੂਰਾ ਦੇ ਇੱਕ ਵਪਾਰੀ ਨੂੰ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਆਵਾਜ਼ ਵਿੱਚ ਫੋਨ ਕਰਕੇ 27 ਹਜ਼ਾਰ ਰੁਪਏ ਦੀ ਮੰਗ ਕਰਨ ਵਾਲੇ ਦੋ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਮੁਲਜ਼ਮ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਸਨ ਤੇ ਉਨ੍ਹਾਂ ਵੱਲੋਂ ਉਥੋਂ ਫੋਨ ਕਰਕੇ ਇਸ ਧੋਖਾਧੜੀ ਨੂੰ ਅੰਜਾਮ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ 28 ਜੂਨ ਨੂੰ ਕੋਟਕਪੂਰਾ ਦੇ ਕਾਰੋਬਾਰੀ ਰਾਜਨ ਕੁਮਾਰ ਜੈਨ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਵਟਸਐਪ ’ਤੇ ਫੋਨ ਕਰਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੀ ਆਵਾਜ਼ ਰਾਹੀਂ ਆਪਣੇ ਬੱਚੇ ਦੀ ਪੜ੍ਹਾਈ ਲਈ ਚੰਡੀਗੜ੍ਹ ਯੂਨੀਵਰਸਿਟੀ ਦੇ ਖਾਤੇ ’ਚ 27543 ਰੁਪਏ ਜਮ੍ਹਾਂ ਕਰਵਾਉਣ ਦੀ ਲਈ ਕਿਹਾ ਸੀ, ਉਸ ਵੱਲੋਂ ਪਿੰਡ ਸੰਧਵਾਂ ਕੋਠੀ ਵਿੱਚ ਪੈਸੇ ਲੈਣ ਦੀ ਗੱਲ ਵੀ ਕੀਤੀ। Fraud Call
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦਾ ਵੱਡਾ ਫੈਸਲਾ, ਇਸ ਆਗੂ ਨੂੰ ਬਣਾਇਆ ਹਰਿਆਣਾ ਦਾ ਸੂਬਾ ਪ੍ਰਧਾਨ
ਉਕਤ ਕਾਰੋਬਾਰੀ ਨੇ ਜਦੋਂ ਇਸ ਸਬੰਧੀ ਸਪੀਕਰ ਸੰਧਵਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਅਜਿਹੀ ਕਿਸੇ ਵੀ ਗੱਲ ਤੋਂ ਇਨਕਾਰ ਕੀਤਾ ਜਿਸ ਤੋਂ ਬਾਅਦ ਰਾਜਨ ਜੈਨ ਵੱਲੋਂ ਇਸ ਸਬੰਧੀ ਸ਼ਿਕਾਇਤ ਐਸਐਸਪੀ ਨੂੰ ਦਿੱਤੀ ਗਈ। ਇਸ ਤੋਂ ਬਾਅਦ ਥਾਣਾ ਸਿਟੀ ਕੋਟਕਪੂਰਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ।
ਕਾਲ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਦੋ ਮੁਲਜ਼ਮਾਂ ਨੇ ਕੀਤੀ ਸੀ / Fraud Call
ਇਸ ਮਾਮਲੇ ਦੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਕਾਲ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਦੋ ਮੁਲਜ਼ਮਾਂ ਭਲਿੰਦਰ ਸਿੰਘ ਉਰਫ਼ ਜਸਰਾਜ ਸਹਿਗਲ ਅਤੇ ਸ਼ਵੇਤ ਠਾਕੁਰ ਵੱਲੋਂ ਕੀਤੀ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਾਮਜਦ ਕਰ ਲਿਆ ਗਿਆ ਅਤੇ ਰਿਮਾਂਡ ’ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਸ ਫਰਜ਼ੀ ਕਾਲ ਲਈ ਵਰਤਿਆ ਗਿਆ ਮੋਬਾਇਲ ਫੋਨ ਸ਼ਵੇਤ ਠਾਕੁਰ ਦਾ ਸੀ ਅਤੇ ਫੋਨ ਕਾਲ ਭਲਿੰਦਰ ਸਿੰਘ ਨੇ ਕੀਤੀ ਸੀ।
ਉਨ੍ਹਾਂ ਦੱਸਿਆ ਕਿ ਫੋਨ ਕਰਕੇ ਪੈਸੇ ਮੰਗਣ ਵਾਲਾ ਮੁਲਜ਼ਮ ਭਲਿੰਦਰ ਸਿੰਘ ਮੁਹਾਲੀ ਦਾ ਵਸਨੀਕ ਹੈ। ਭਲਿੰਦਰ ਸਿੰਘ ਖ਼?ਲਾਫ਼ ਪਹਿਲਾਂ ਵੀ ਵੱਖ-ਵੱਖ ਥਾਣਿਆਂ ਵਿੱਚ ਧੋਖਾਧੜੀ ਦੇ 13 ਕੇਸ ਦਰਜ ਹਨ ਤੇ 14ਵਾਂ ਕੇਸ ਕੋਟਕਪੂਰਾ ਵਿੱਚ ਦਰਜ ਕੀਤਾ ਗਿਆ ਹੈ। ਇਹ ਸਾਰੇ ਮਾਮਲੇ ਇੱਕ ਸਮਾਨ ਧੋਖਾਧੜੀ ਦੇ ਹਨ ਅਤੇ ਪੁਲਿਸ ਅਨੁਸਾਰ ਉਹ ਪਹਿਲਾਂ ਵੀ ਤਿੰਨ-ਚਾਰ ਵਿਧਾਇਕਾਂ ਦੇ ਨਾਂਅ ’ਤੇ ਪੈਸੇ ਮੰਗ ਕੇ ਲੋਕਾਂ ਨੂੰ ਠੱਗ ਚੁੱਕਾ ਹੈ। ਇਸ ਸਬੰਧੀ ਉਸ ਖ਼ਿਲਾਫ਼ ਥਾਣਾ ਸ੍ਰੀ ਫਤਿਹਗੜ੍ਹ ਸਾਹਿਬ ਵਿੱਚ ਵੀ ਕੇਸ ਦਰਜ ਕੀਤਾ ਗਿਆ ਹੈ।