ਗਲਵਾਨ ਘਾਟੀ ‘ਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਸਮਰਪਿਤ ਕੈਂਪ ‘ਚ 180 ਯੂਨਿਟ ਖੂਨਦਾਨ

ਸ਼ੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਚਾਰ ਸ਼ਿਫਟਾਂ ਵਿੱਚ ਲਗਾਇਆ ਗਿਆ ਖੂਨਦਾਨ ਕੈਂਪ

ਮਲੋਟ, (ਮਨੋਜ)। ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਗਲਵਾਨ ਘਾਟੀ ਵਿੱਚ ਸ਼ਹੀਦ ਹੋਏ ਭਾਰਤੀ ਸੈਨਿਕਾਂ ਨੂੰ ਸਮਰਪਿਤ ਖੂਨਦਾਨ ਕੈਂਪ ਲਾਇਆ ਗਿਆ ਇਹ ਕੈਂਪ ਪ੍ਰਸ਼ਾਸ਼ਨ ਦੀਆਂ ਹਦਾਇਤਾਂ ਮੁਤਾਬਕ ਸ਼ੋਸ਼ਲ ਡਿਸਟੈਂਸਿੰਗ ਅਤੇ ਹੋਰ ਨਿਯਮਾਂ ਦੀ ਪਾਲਣਾ ਕਰਦੇ ਹੋਏ ਚਾਰ ਸ਼ਿਫਟਾਂ ਵਿੱਚ ਲਗਾਇਆ ਗਿਆ ਜਿਸ ਵਿੱਚ ਡੇਰਾ ਸ਼ਰਧਾਲੂਆਂ ਨੇ ਖੂਨਦਾਨ ਕਰਕੇ ਸ਼ਹੀਦ ਹੋਏ ਸੈਨਿਕਾਂ ਨੂੰ ਸ਼ਰਧਾਂਜਲੀ ਦਿੱਤੀ। ਖੂਨਦਾਨ ਕੈਂਪ ਦੀ ਸ਼ੁਰੂਆਤ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤਿਗੁਰਦੇਵ ਰਾਜ ਗਰਗ (ਪੱਪੀ) ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼ੁੱਭਦੀਪ ਸਿੰਘ ਬਿੱਟੂ ਨੇ ਕੀਤੀ।

ਡੇਰਾ ਸੱਚਾ ਸੌਦਾ ਦੇ ਜਿੰਮੇਵਾਰ ਸੇਵਾਦਾਰ ਕੁਲਵੰਤ ਸਿੰਘ ਇੰਸਾਂ, ਰਮੇਸ਼ ਠਕਰਾਲ ਇੰਸਾਂ, ਪ੍ਰਦੀਪ ਇੰਸਾਂ, ਸੱਤਪਾਲ ਇੰਸਾਂ, ਰੋਬਿਨ ਗਾਬਾ ਇੰਸਾਂ, ਗੁਰਭਿੰਦਰ ਇੰਸਾਂ, ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, ਸ਼ਹਿਰੀ ਭੰਗੀਦਾਸ ਵਿਕਾਸ ਇੰਸਾਂ, 45 ਮੈਂਬਰ ਪੰਜਾਬ ਕਿਰਨਾ ਇੰਸਾਂ ਅਤੇ ਸ਼ਿਮਲਾ ਇੰਸਾਂ ਤੋਂ ਇਲਾਵਾ ਜਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਸੁਜਾਨ ਭੈਣਾਂ ਪ੍ਰਕਾਸ਼ ਕੌਰ ਇੰਸਾਂ, ਸੁਮਨ ਇੰਸਾਂ, ਆਗਿਆ ਕੌਰ ਇੰਸਾਂ ਅਤੇ ਨਗਮਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਪ੍ਰੇਰਨਾਵਾਂ ‘ਤੇ ਚੱਲਦੇ ਹੋਏ ਡੇਰਾ ਸੱਚਾ ਸੌਦਾ ਸਾਂਝਾ ਧਾਮ ਮਲੋਟ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਲਾਇਆ ਗਿਆ ਅਤੇ ਚੱਲ ਰਹੇ ਮਾਹੌਲ ਨੂੰ ਦੇਖਦੇ ਹੋਏ ਖੂਨਦਾਨ ਕਰਨ ਲਈ ਆਉਣ ਵਾਲੇ ਖੂਨਦਾਨੀਆਂ ਨੂੰ ਮਾਸਕ ਵੀ ਵੰਡੇ ਗਏ

ਇਸ ਤੋਂ ਇਲਾਵਾ ਹੱਥ ਸਾਫ਼ ਕਰਵਾ ਕੇ ਅਤੇ ਹੱਥਾਂ ਨੂੰ ਸੈਨੀਟਾਈਜ਼ ਕਰਵਾ ਕੇ ਉਨ੍ਹਾਂ ਦੀ ਐਂਟਰੀ ਕੀਤੀ ਗਈ ਅਤੇ ਸ਼ੋਸ਼ਲ ਡਿਸਟੈਂਸਿੰਗ ਮੇਨਟੇਨ ਰੱਖਣ ਲਈ ਕੈਂਪ ਨੂੰ ਚਾਰ ਸ਼ਿਫਟਾਂ ਵਿੱਚ ਵੰਡਿਆ ਗਿਆ। ਪਹਿਲੀ ਸ਼ਿਫਟ ਵਿੱਚ 50 ਯੂਨਿਟ, ਦੂਸਰੀ ਵਿੱਚ 45 ਯੂਨਿਟ, ਤੀਸਰੀ ਵਿੱਚ 47 ਯੂਨਿਟ ਅਤੇ ਚੌਥੀ ਸ਼ਿਫਟ ਵਿੱਚ 38 ਯੂਨਿਟ ਖੂਨਦਾਨ ਕੀਤਾ ਗਿਆ।

ਖੂਨਦਾਨ ਇਕੱਤਰ ਕਰਨ ਲਈ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੀ ਬਲੱਡ ਬੈਂਕ ਦੀ ਟੀਮ ਵਿੱਚ ਐਲਟੀ ਰਾਜਵਿੰਦਰ ਸਿੰਘ, ਐਲਟੀ ਹਰਦੀਪ ਸਿੰਘ, ਕਾਊਂਸਲਰ ਸਤਨਾਮ ਕੌਰ, ਜਸਪਾਲ ਸਿੰਘ ਅਤੇ ਨਿਰਮਲ ਸਿੰਘ ਨੇ 98 ਯੂਨਿਟ ਅਤੇ ਸਰਕਾਰੀ ਹਸਪਤਾਲ ਮਲੋਟ ਦੇ ਬਲੱਡ ਬੈਂਕ ਦੀ ਟੀਮ ਵਿੱਚ ਡਾ. ਗੁਰਪਾਸ ਸਿੰਘ, ਜੋਗਿੰਦਰ ਪਾਲ, ਗੋਲਡੀ ਸਾਗਰ, ਸਿਮਰਜੀਤ ਕੌਰ, ਰਜਨੀ ਬਾਲਾ, ਹੈਲਪਰ ਰਣਜੀਤ ਕੌਰ ਅਤੇ ਅਮਨ ਨੇ 82 ਯੂਨਿਟ ਖੂਨ ਇਕੱਤਰ ਕੀਤਾ ਅਤੇ ਕੁੱਲ 180 ਯੂਨਿਟ ਖੂਨਦਾਨ ਹੋਇਆ।

ਇਨ੍ਹਾਂ ਸੇਵਾਦਾਰਾਂ ਨੇ ਕੀਤੀ ਸੇਵਾ

ਇਸ ਮੌਕੇ ਭੈਣਾਂ ਰੀਟਾ ਗਾਬਾ ਇੰਸਾਂ, ਸਰੋਜ ਇੰਸਾਂ ਅਤੇ ਪ੍ਰਵੀਨ ਇੰਸਾਂ ਤੋਂ ਇਲਾਵਾ ਸੇਵਾਦਾਰ ਮੋਹਿਤ ਭੋਲਾ ਇੰਸਾਂ, ਸ਼ੰਕਰ ਇੰਸਾਂ, ਰਿੰਕੂ ਇੰਸਾਂ, ਮੋਨੂੰ ਇੰਸਾਂ, ਮੋਂਟੀ ਇੰਸਾਂ, ਕਾਲੀ ਤੰਵਰ ਇੰਸਾਂ, ਦੀਪੂ ਇੰਸਾਂ, ਜੁਗਨੂੰ ਇੰਸਾਂ, ਦੀਪਕ ਮੱਕੜ ਇੰਸਾਂ, ਸੰਜੂ ਇੰਸਾਂ, ਟੀਟਾ ਇੰਸਾਂ, ਕੁਲਦੀਪ ਇੰਸਾਂ, ਰੋਹਿਤ ਇੰਸਾਂ, ਸਾਹਿਲ ਇੰਸਾਂ, ਰਿੰਕੂ ਛਾਬੜਾ ਇੰਸਾਂ, ਪਵਨ ਇੰਸਾਂ, ਨਰਿੰਦਰ ਭੋਲਾ ਇੰਸਾਂ, ਮੋਹਿਤ ਇੰਸਾਂ, ਨਿੰਦਰ ਇੰਸਾਂ ਅਤੇ ਅਨਮੋਲ ਇੰਸਾਂ ਮੌਜੂਦ ਸਨ।

ਧੰਨ ਗੁਰੂ ਅਤੇ ਧੰਨ ਗੁਰੂ ਦੀ ਸੰਗਤ

ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸਤਿਗੁਰਦੇਵ ਰਾਜ ਗਰਗ (ਪੱਪੀ) ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਸ਼ੁੱਭਦੀਪ ਸਿੰਘ ਬਿੱਟੂ ਨੇ ਕਿਹਾ ਕਿ ਧੰਨ ਇਨ੍ਹਾਂ ਦੇ ਗੁਰੂ ਅਤੇ ਧੰਨ ਗੁਰੂ ਦੀ ਸੰਗਤ। ਸਾਧ-ਸੰਗਤ ਮਾਨਵਤਾ ਭਲਾਈ ਕਾਰਜਾਂ ਨੂੰ ਸਮਰਪਿਤ ਹੈ ਅਤੇ ਕੋਰੋਨਾ ਲਾਕਡਾਊਨ ਦੌਰਾਨ ਵੀ ਇਨ੍ਹਾਂ ਸੇਵਾਦਾਰਾਂ ਨੇ ਲੋੜਵੰਦਾਂ ਨੂੰ ਰਾਸ਼ਨ, ਸਬਜ਼ੀਆਂ ਅਤੇ ਸ਼ਹਿਰ ਦੇ ਜਿਆਦਾਤਰ ਇਲਾਕਿਆਂ ਨੂੰ ਸੈਨੇਟਾਇਜ਼ ਕੀਤਾ ਅਤੇ ਅੱਜ ਜੋ ਖੂਨਦਾਨ ਕੈਂਪ ਲਾਇਆ ਗਿਆ, ਜਿਸ ਵਿੱਚ ਸਾਧ-ਸੰਗਤ ਦਾ ਉਤਸ਼ਾਹ ਦੇਖਣ ਨੂੰ ਮਿਲਿਆ, ਪ੍ਰਸੰਸਾਯੋਗ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ