ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home ਖੇਡ ਮੈਦਾਨ 15 ਸਾਲਾ ਸ਼ੈਫਾਲ...

    15 ਸਾਲਾ ਸ਼ੈਫਾਲੀ ਵਰਮਾ ਦੀ ਭਾਰਤੀ ਟੀ-20 ਟੀਮ ‘ਚ ਹੋਈ ਚੋਣ

    Indian T20 Team

    ਮੁੰਬਈ (ਏਜੰਸੀ)। ਹਾਲ ਹੀ ‘ਚ ਭਾਰਤੀ ਮਹਿਲਾ ਟੀ20 ਕ੍ਰਿਕਟ ਟੀਮ ਦੀ ਸਾਬਕਾ ਕਪਤਾਨ ਮਿਤਾਲੀ ਰਾਜ ਨੇ ਸੰਨਿਆਸ ਲਿਆ ਸੀ ਮਿਤਾਲੀ ਦੇ ਸੰਨਿਆਸ ਲੈਣ ਤੋਂ ਬਾਅਦ 15 ਸਾਲ ਦੀ ਸ਼ੈਫਾਲੀ ਵਰਮਾ ਨੂੰ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ ਉਨ੍ਹਾਂ ਨੂੰ ਸਾਊਥ ਅਫਰੀਕਾ ਖਿਲਾਫ ਘਰੇਲੂ ਟੀ20 ਸੀਰੀਜ਼ ਲਈ ਟੀਮ ‘ਚ ਸ਼ਾਮਲ ਕੀਤਾ ਗਿਆ ਹਰਿਆਣਾ ਦੀ ਸ਼ੈਫਾਲੀ ਇਸ ਸਾਲ ਮਹਿਲਾ ਆਈਪੀਐਲ ‘ਚ ਮਿਤਾਲੀ ਦੀ ਕਪਤਾਨੀ ਵਾਲੀ ਟੀਮ ਵੇਲੋਸਿਟੀ ਵੱਲੋਂ ਖੇਡੀ ਸੀ ਦੱਸ ਦੇਈਏ ਕਿ, ਮਿਤਾਲੀ ਸਾਊਥ ਅਫਰੀਕਾ ਟੀਮ ਖਿਲਾਫ ਇੱਕ ਰੋਜਾ ਸੀਰੀਜ ‘ਚ ਟੀਮ ਦੀ ਕਮਾਨ ਸੰਭਾਲੇਗੀ ਹਰਮਨਪ੍ਰੀਤ ਕੌਰ ਨੂੰ ਟੀ20 ਦੀ ਕਮਾਨ ਸੌਂਪੀ ਗਈ ਹੈ ਉੱਥੇ ਹੀ ਸਮਰਿਤੀ ਮੰਧਾਨਾ ਨੂੰ ਉਪ ਕਪਤਾਨ ਬਣਾਇਆ ਗਿਆ ਟੀ-20 ਸੀਰੀਜ ਦਾ ਪਹਿਲਾ ਮੈਚ 24 ਸਤੰਬਰ ਨੂੰ ਸੂਰਤ ‘ਚ ਖੇਡਿਆ ਜਾਵੇਗਾ। (Indian T20 Team)

    ਸਾਊਥ ਅਫਰੀਕਾ ਦੌਰੇ ਲਈ ਭਾਰਤੀ ਟੀਮ: ਇੱਕ ਰੋਜਾ ਟੀਮ :- ਮਿਤਾਲੀ ਰਾਜ (ਕਪਤਾਨ), ਜੇਮਿਮਾਹ ਰੋਡੀਗਜ, ਹਰਮਨਪ੍ਰੀਤ ਕੌਰ (ਉਪਕਪਤਾਨ), ਪੂਨਮ ਰਾਊਤ, ਸਮਰਿਤੀ ਮੰਧਾਨਾ, ਦਿਪਤੀ ਸ਼ਰਮਾ, ਤਾਨੀਆ ਭਾਟੀਆ (ਵਿਕਟ ਕੀਪਰ), ਝੂਲਣ ਗੋਸਵਾਮੀ, ਸ਼ਿਖਾ ਪਾਂਡੇ, ਮਾਨਸੀ ਜੋਸ਼ੀ, ਏਕਤਾ ਬਿਸ਼ਟ, ਪੂਨਮ ਯਾਦਵ, ਡੀ ਹੇਮਲਤਾ, ਰਾਜੇਸ਼ਵਰੀ ਗਾਇਕਵਾੜ, ਪ੍ਰਿਆ ਪੂਨੀਆ ਟਵੰਟੀ-20 ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮਰਿਤੀ ਮੰਧਾਨਾ (ਉਪਕਪਤਾਨ), ਜੇਮੀਮਾ ਰੋਡੀਗਜਠ ਦਿਪਤੀ ਸ਼ਰਮਾ, ਤਾਨੀਆ ਭਾਟੀਆ (ਵਿਕਟਕੀਪਰ), ਪੂਨਮ ਯਾਦਵ, ਸ਼ਿਖਾ ਪਾਂਡੇ, ਅਰੂਧਤੀ ਰੇਡੀ, ਪੂਜਾ ਵਸਰਤਾਕਰ, ਰਾਧਾ ਯਾਦਵ, ਵੇਦਾ ਕ੍ਰਿਸ਼ਨਾ ਮੂਰਤੀ, ਹਾਰਲਿਨ ਦੇਓਲ, ਅਨੂਜਾ ਪਾਟਿਲ, ਸ਼ੈਫਾਲੀ ਵਰਮਾ, ਮਾਨਸੀ ਜੋਸੀ ਆਦਿ ਹਾਜ਼ਰ ਸਨ। (Indian T20 Team)

    LEAVE A REPLY

    Please enter your comment!
    Please enter your name here