ਇਮਾਰਤ ਢਹਿਣ ਨਾਲ 15 ਜਣਿਆਂ ਦੀ ਮੌਤ | Building Collapse
ਬਮਾਕੋ, (ਏਜੰਸੀ)। ਮਾਲੀ ਦੀ ਰਾਜਧਾਨੀ ਬਮਾਕੋ ’ਚ ਇੱਕ ਨਿਰਮਾਣ ਅਧੀਨ ਇਮਾਰਤ ਢਹਿਣ ਨਾਲ ਘੱਟੋ ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਅਤੇ 26 ਹੋਰ ਨੂੰ ਬਚਾ ਲਿਆ ਗਿਆ। ਸਰਕਾਰ ਅਤੇ ਸਥਾਨਕ ਮੀਡੀਆ ਅਨੁਸਾਰ ਐਤਵਾਰ ਸਵੇਰੇ ਰਾਜਧਾਨੀ ਬਮਾਕੋ ’ਚ ਤਿੰਨ ਮੰਜ਼ਿਲਾ ਇਮਾਰਤ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਜਿਸ ਦੇ ਮਲਬੇ ’ਚ ਦੱਬਣ ਨਾਲ ਘੱਟੋ ਘੱਟ 15 ਵਿਅਕਤੀਆਂ ਦੀ ਮੌਤ ਹੋ ਗਈ ਹਾਲਾਂਕਿ 26 ਹੋਰ ਨੂੰ ਬਚਾ ਲਿਆ ਗਿਆ। ਇਸ ਦੌਰਾਨ ਐਮਰਜੈਂਸੀ ਸੇਵਾ ਕਰਮੀਆਂ ਨੇ ਲਗਭਗ ਚਾਰ ਸਾਲ ਦੀ ਇੱਕ ਬੱਚੀ ਨੂੰ ਇਮਾਤ ਦੇ ਮਲਬੇ ’ਚੋਂ ਜਿੰਦਾ ਬਾਹਰ ਕੱਢਿਆ। (Building Collapse)
ਨਾਗਰਿਕ ਸੁਰੱਖਿਆ ਮੰਤਰਾਲੇ ਨੇ ਦੱਸਿਆ ਕਿ ਬਚਾਅ ਦਲ ਨੇ ਇੱਕ ਮਹਿਲਾ ਨੂੰ ਵੀ ਸੁਰੱਖਿਅਤ ਬਾਹਰ ਕੱਢਿਆ ਹੈ। ਮੰਤਰਾਲੇ ਨੇ ਇਮਾਰਤ ਦੇ ਮਾਲਕ ਖਿਲਾਫ਼ ਜਾਂਚ ਦੇ ਆਦੇਸ਼ ਦਿੱਤੇ ਹਨ। ਰਿਪੋਰਟ ਅਨੁਸਾਰ ਇਮਾਰਤ ਦੀ ਸਭ ਤੋਂ ਉਪਰੀ ਮੰਜ਼ਿਲ ਦੇ ਢਹਿਣ ਤੋਂ ਬਾਅਦ ਬਾਕੀ ਮੰਜ਼ਿਲ ਵੀ ਢਹਿ ਗਈ ਸੀ। ਮਾਲੀ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਗੱਲ ਹਨ ਕਿਉਂਕਿ ਇੱਥੇ ਬਿਨਾਂ ਅਨੂਮਤੀ ਦੇ ਅਕਸਰ ਇਸ ਤਰ੍ਹਾਂ ਦੀਆਂ ਇਮਾਰਤਾਂ ਦਾ ਨਿਰਮਾਣ ਕਰ ਦਿੱਤਾ ਜਾਂਦਾ ਹੈ। (Building Collapse)